ਚੰਡੀਗੜ੍ਹ ਦੇ ਅਧਿਆਪਕ ਰਵੀ ਜੈਸਵਾਲ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ, ਕਬਾੜ ਤੋਂ ਬਣਾਈ ‘ਸਾਇੰਸ ਸਿਟੀ’ ਨੇ ਦਿਵਾਇਆ ਸਨਮਾਨ

05/09/2026 | Public Times Bureau | Panjab

ਅਧਿਆਪਕ ਦਿਵਸ ਮੌਕੇ ਚੰਡੀਗੜ੍ਹ ਦੇ ਅਧਿਆਪਕ ਰਵੀ ਕੁਮਾਰ ਜੈਸਵਾਲ ਨੂੰ ਦੇਸ਼ ਦੇ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮਲੋਆ ਕਲੋਨੀ ਦੇ ਗਵਰਨਮੈਂਟ ਮਾਡਲ ਹਾਈ ਸਕੂਲ ਵਿੱਚ ਸਾਇੰਸ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਹੇ ਰਵੀ ਜੈਸਵਾਲ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਹੋਏ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੁਰਸਕਾਰ ਪ੍ਰਦਾਨ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਚੁਣੇ ਗਏ ਅਧਿਆਪਕਾਂ ਨਾਲ ਗੱਲਬਾਤ ਕੀਤੀ ਸੀ। ਰਵੀ ਜੈਸਵਾਲ ਵੀ ਇਸ ਮੁਲਾਕਾਤ ਦਾ ਹਿੱਸਾ ਸਨ। ਰਵੀ ਜੈਸਵਾਲ ਨੂੰ ਇਹ ਸਨਮਾਨ ਸਕੂਲ ਵਿੱਚ ਕੀਤੇ ਉਨ੍ਹਾਂ ਦੇ ਵਿਲੱਖਣ ਵਿਗਿਆਨਕ ਉਪਰਾਲਿਆਂ ਲਈ ਮਿਲਿਆ ਹੈ। ਉਨ੍ਹਾਂ ਨੇ ਕਬਾੜ ਅਤੇ ਬੇਕਾਰ ਪਏ ਸਮਾਨ ਦੀ ਵਰਤੋਂ ਕਰਕੇ ਸਕੂਲ ਵਿੱਚ ‘3D ਸੀਵੀ ਰਮਨ ਡੋਮ ਥੀਏਟਰ’ ਤਿਆਰ ਕੀਤਾ, ਜਿਸ ਨੂੰ ਸਾਇੰਸ ਸਿਟੀ ਵਜੋਂ ਵਿਕਸਤ ਕੀਤਾ ਗਿਆ।

ਇਸ ਦੇ ਨਾਲ ਹੀ ਉਨ੍ਹਾਂ ਨੇ ਸਕੂਲ ਵਿੱਚ ਇੱਕ ਮੌਸਮ ਕੇਂਦਰ ਵੀ ਤਿਆਰ ਕੀਤਾ। ਉਨ੍ਹਾਂ ਦੀ ਪਹਿਲ ਦਾ ਮੁੱਖ ਉਦੇਸ਼ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ ਸਕੂਲ ਵਿੱਚ ਹੀ ਵਿਗਿਆਨ ਅਤੇ ਪੁਲਾੜ ਨਾਲ ਜੁੜੇ ਵਿਸ਼ਿਆਂ ਦਾ ਅਨੁਭਵ ਕਰਵਾਉਣਾ ਸੀ। ਜਿਹੜੇ ਬੱਚੇ ਆਰਥਿਕ ਮੁਸ਼ਕਲਾਂ ਕਾਰਨ ਕਪੂਰਥਲਾ ਸਾਇੰਸ ਸਿਟੀ ਵਰਗੀਆਂ ਥਾਵਾਂ ਦਾ ਦੌਰਾ ਨਹੀਂ ਕਰ ਸਕਦੇ, ਉਹ ਸਕੂਲ ਵਿੱਚ ਹੀ ਵਿਗਿਆਨਕ ਪ੍ਰਯੋਗਾਂ ਅਤੇ ਪੁਲਾੜ ਯਾਤਰਾ ਨਾਲ ਜੁੜੀਆਂ ਗਤੀਵਿਧੀਆਂ ਰਾਹੀਂ ਸਿੱਖਣ ਦਾ ਮੌਕਾ ਪ੍ਰਾਪਤ ਕਰ ਰਹੇ ਹਨ। ਰਵੀ ਜੈਸਵਾਲ ਦੀ ਇਸ ਪਹਿਲ ਨੇ ਵਿਦਿਆਰਥੀਆਂ ਲਈ ਵਿਗਿਆਨ ਨੂੰ ਕਿਤਾਬਾਂ ਤੱਕ ਸੀਮਿਤ ਰੱਖਣ ਦੀ ਬਜਾਏ ਪ੍ਰਯੋਗ ਅਤੇ ਤਜਰਬੇ ਨਾਲ ਜੋੜਿਆ। ਉਨ੍ਹਾਂ ਦੇ ਇਸ ਨਵੀਨਤਮ ਸਿੱਖਿਆ ਮਾਡਲ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ ਮਿਲਣ ਨਾਲ ਚੰਡੀਗੜ੍ਹ ਦਾ ਵੀ ਮਾਣ ਵਧਿਆ ਹੈ।

Chandigarh Teacher Ravi Jaiswal Receives National Teachers Award science City Created From Scrap Earns Him The Honor


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App