ਬਿਜਲੀ ਦੀ ਵਧੀ ਮੰਗ ਅਤੇ ਮਾਨਸੂਨ ਦੌਰਾਨ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਦੇਸ਼ ਦੇ ਥਰਮਲ ਪਾਵਰ ਪਲਾਂਟਾਂ ਵਿੱਚ ਕੋਲੇ ਦਾ ਭੰਡਾਰ ਚਿੰਤਾਜਨਕ ਪੱਧਰ ’ਤੇ ਪਹੁੰਚ ਗਿਆ ਹੈ। ਕੇਂਦਰੀ ਬਿਜਲੀ ਅਥਾਰਟੀ (CEA) ਦੇ 2 ਸਤੰਬਰ ਤੱਕ ਦੇ ਅੰਕੜਿਆਂ ਮੁਤਾਬਕ, ਦੇਸ਼ ਦੇ 50 ਪਾਵਰ ਪਲਾਂਟਾਂ ਵਿੱਚ ਕੋਲੇ ਦਾ ਸਟਾਕ ‘ਕ੍ਰਿਟੀਕਲ’ ਸ਼੍ਰੇਣੀ ਵਿੱਚ ਆ ਗਿਆ ਹੈ। ਇਨ੍ਹਾਂ ਪਲਾਂਟਾਂ ਦੀ ਕੁੱਲ ਸਮਰੱਥਾ ਲਗਭਗ 224 ਗੀਗਾਵਾਟ ਹੈ ਅਤੇ ਇਨ੍ਹਾਂ ਕੋਲ 28.2 ਮਿਲੀਅਨ ਟਨ ਕੋਲਾ ਉਪਲਬਧ ਹੈ। ਇਹ 58.7 ਮਿਲੀਅਨ ਟਨ ਦੀ ਨਿਰਧਾਰਤ ਲੋੜ ਦਾ ਸਿਰਫ਼ 48 ਫੀਸਦੀ ਹੈ। 85 ਫੀਸਦੀ ਪਲਾਂਟ ਲੋਡ ਫੈਕਟਰ ’ਤੇ ਮੌਜੂਦਾ ਸਟਾਕ ਕਰੀਬ 9 ਦਿਨਾਂ ਲਈ ਹੀ ਕਾਫ਼ੀ ਹੈ, ਜਦਕਿ ਆਮ ਹਾਲਾਤਾਂ ਵਿੱਚ ਘੱਟੋ-ਘੱਟ 19 ਦਿਨਾਂ ਦਾ ਬੈਕਅਪ ਮੰਨਿਆ ਜਾਂਦਾ ਹੈ।
CEA ਦੇ ਨਿਯਮਾਂ ਮੁਤਾਬਕ, ਨਿਰਧਾਰਤ ਮਾਪਦੰਡ ਦੇ 25 ਫੀਸਦੀ ਤੋਂ ਘੱਟ ਕੋਲਾ ਸਟਾਕ ਵਾਲੇ ਪਲਾਂਟਾਂ ਨੂੰ ਕ੍ਰਿਟੀਕਲ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਇਨ੍ਹਾਂ 50 ਪਲਾਂਟਾਂ ਵਿੱਚੋਂ 45 ਘਰੇਲੂ ਕੋਲੇ, 4 ਆਯਾਤ ਕੀਤੇ ਕੋਲੇ ਅਤੇ ਇੱਕ ਕੋਲਾ ਧੁਲਾਈ ਤੋਂ ਬਚੇ ਅਵਸ਼ੇਸ਼ ’ਤੇ ਨਿਰਭਰ ਹੈ। ਕੋਲਾ ਮੰਤਰਾਲੇ ਮੁਤਾਬਕ, ਇਨ੍ਹਾਂ ਸੰਵੇਦਨਸ਼ੀਲ ਪਲਾਂਟਾਂ ਦੀ ਅੰਤਰ-ਮੰਤਰਾਲੀ ਟੀਮ ਵੱਲੋਂ ਰੋਜ਼ਾਨਾ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਤਰਜੀਹ ਦੇ ਆਧਾਰ ’ਤੇ ਕੋਲੇ ਦੀ ਸਪਲਾਈ ਜਾਰੀ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ‘ਕ੍ਰਿਟੀਕਲ’ ਸ਼੍ਰੇਣੀ ਵਿੱਚ ਆਉਣ ਦਾ ਮਤਲਬ ਕੋਲੇ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋਣਾ ਨਹੀਂ ਹੈ, ਸਗੋਂ ਅਜਿਹੇ ਪਲਾਂਟਾਂ ਦੀ ਵਧੇਰੇ ਨਿਗਰਾਨੀ ਕੀਤੀ ਜਾਂਦੀ ਹੈ।
ਅਧਿਕਾਰੀਆਂ ਅਨੁਸਾਰ 85 ਫੀਸਦੀ PLF ’ਤੇ ਇਨ੍ਹਾਂ ਪਲਾਂਟਾਂ ਦੀ ਮਿਆਰੀ ਰੋਜ਼ਾਨਾ ਕੋਲਾ ਲੋੜ ਲਗਭਗ 3.1 ਮਿਲੀਅਨ ਟਨ ਹੈ, ਜਦਕਿ ਅਸਲ ਖਪਤ ਕਰੀਬ 2.4 ਮਿਲੀਅਨ ਟਨ ਪ੍ਰਤੀ ਦਿਨ ਹੈ। ਮਾਨਸੂਨ ਦੌਰਾਨ ਖਾਣਾਂ ਅਤੇ ਆਵਾਜਾਈ ਵਿੱਚ ਰੁਕਾਵਟਾਂ ਕਾਰਨ ਸਪਲਾਈ ਪ੍ਰਭਾਵਿਤ ਹੁੰਦੀ ਹੈ, ਪਰ ਸਤੰਬਰ ਵਿੱਚ ਬਾਰਿਸ਼ ਘਟਣ ਨਾਲ ਸਥਿਤੀ ਵਿੱਚ ਸੁਧਾਰ ਦੀ ਉਮੀਦ ਹੈ। ਉੱਧਰ, ਬਿਜਲੀ ਮੰਤਰਾਲੇ ਵੱਲੋਂ ਇਸ ਮਾਮਲੇ ’ਤੇ ਹਾਲੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਸੂਤਰਾਂ ਮੁਤਾਬਕ ਬਿਜਲੀ ਉਤਪਾਦਨ ਵਿੱਚ ਕਿਸੇ ਸੰਭਾਵਿਤ ਰੁਕਾਵਟ ਤੋਂ ਬਚਣ ਲਈ ਕੁਝ ਕੋਲਾ ਆਧਾਰਿਤ ਪਲਾਂਟਾਂ ਨੂੰ ਨਿਯਮਤ ਮੇਨਟੇਨੈਂਸ ਅੱਗੇ ਪਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
Chandigarh Teacher Ravi Jaiswal Receives National Teachers Award science City Created From Scrap Earns Him The Honor
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)