iOS 27 ਅੱਜ ਰਾਤ 10:30 ਵਜੇ ਭਾਰਤ ’ਚ ਹੋ ਸਕਦਾ ਹੈ ਰਿਲੀਜ਼, ਜਾਣੋ ਕਿਹੜੇ iPhone ਨੂੰ ਮਿਲੇਗਾ ਅਪਡੇਟ

14/09/2026 | Public Times Bureau | Panjab

Apple ਦਾ ਨਵਾਂ iOS 27 ਅਪਡੇਟ ਅੱਜ, 14 ਸਤੰਬਰ 2026 ਨੂੰ ਦੁਨੀਆ ਭਰ ਵਿੱਚ ਰੋਲ ਆਊਟ ਹੋਣ ਜਾ ਰਿਹਾ ਹੈ। ਭਾਰਤ ਵਿੱਚ ਇਹ ਅਪਡੇਟ ਰਾਤ ਕਰੀਬ 10:30 ਵਜੇ (IST) ਉਪਲਬਧ ਹੋਣ ਦੀ ਉਮੀਦ ਹੈ। ਹਾਲਾਂਕਿ, Apple ਵੱਲੋਂ ਭਾਰਤ ਲਈ ਇਸ ਖਾਸ ਸਮੇਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। Apple Clubs ਵੱਲੋਂ X ’ਤੇ ਸਾਂਝੀ ਕੀਤੀ ਗਈ ਟਾਈਮਿੰਗ ਮੁਤਾਬਕ ਭਾਰਤ ਵਿੱਚ iOS 27 ਦੇ ਰਿਲੀਜ਼ ਦਾ ਸਮਾਂ 10:30 PM IST, 14 ਸਤੰਬਰ ਦੱਸਿਆ ਗਿਆ ਹੈ। ਇਹ ਸਮਾਂ 10:00 AM Pacific Time ਦੇ ਬਰਾਬਰ ਹੈ।
10:30 ਵਜੇ ਤੋਂ ਬਾਅਦ ਕਿਵੇਂ ਚੈੱਕ ਕਰੀਏ ਅਪਡੇਟ? iPhone ਯੂਜ਼ਰ ਆਪਣੇ ਫੋਨ ਵਿੱਚ Settings > General > Software Update ’ਤੇ ਜਾ ਕੇ iOS 27 ਦੀ ਉਪਲਬਧਤਾ ਚੈੱਕ ਕਰ ਸਕਦੇ ਹਨ। Apple ਦੇ ਸਰਵਰਾਂ ’ਤੇ ਅਪਡੇਟ ਉਪਲਬਧ ਹੋਣ ਵਿੱਚ ਕੁਝ ਮਿੰਟਾਂ ਦਾ ਫ਼ਰਕ ਸੰਭਵ ਹੈ, ਇਸ ਲਈ 10:30 ਵਜੇ ਦੇ ਆਸ-ਪਾਸ ਜਾਂ ਥੋੜ੍ਹੀ ਦੇਰ ਬਾਅਦ ਦੁਬਾਰਾ ਚੈੱਕ ਕਰਨਾ ਬਿਹਤਰ ਰਹੇਗਾ।
ਇਨ੍ਹਾਂ iPhone ਮਾਡਲਾਂ ਨੂੰ ਮਿਲੇਗਾ iOS 27 iOS 27 ਦੀ ਅਪਡੇਟ ਸਾਰੇ iPhone ਮਾਡਲਾਂ ਲਈ ਉਪਲਬਧ ਨਹੀਂ ਹੋਵੇਗੀ। ਉਪਲਬਧ ਜਾਣਕਾਰੀ ਮੁਤਾਬਕ ਹੇਠ ਲਿਖੇ ਮਾਡਲਾਂ ਨੂੰ ਅਪਡੇਟ ਮਿਲਣ ਦੀ ਉਮੀਦ ਹੈ:
iPhone 17 Pro Max iPhone 17 Pro iPhone Air iPhone 17 iPhone 17e iPhone 16e iPhone 16 iPhone 16 Plus iPhone 16 Pro iPhone 16 Pro Max iPhone 15 iPhone 15 Plus iPhone 15 Pro iPhone 15 Pro Max iPhone 14 iPhone 14 PlusiPhone 14 Pro iPhone 14 Pro Max
ਜੇਕਰ ਤੁਹਾਡਾ iPhone ਇਸ ਲਿਸਟ ਵਿੱਚ ਸ਼ਾਮਲ ਹੈ ਤਾਂ ਅੱਜ ਰਾਤ Software Update ਸੈਕਸ਼ਨ ਵਿੱਚ ਜਾ ਕੇ ਨਵੇਂ ਅਪਡੇਟ ਦੀ ਜਾਂਚ ਕੀਤੀ ਜਾ ਸਕਦੀ ਹੈ।

Ios 27 Could Be Released In India Tonight At 10 30 Pm Find Out Which Iphones Will Receive The Update


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App