‘ਖੇਡਾਂ ਵਤਨ ਪੰਜਾਬ ਦੀਆਂ’ ਅਧੀਨ ਬਰਨਾਲਾ 'ਚ ਬਜ਼ੁਰਗ ਅਥਲੀਟਾਂ ਨੇ ਗੱਡੇ ਝੰਡੇ: 87 ਸਾਲਾ ਛੱਜੂ ਰਾਮ ਨੇ ਲੰਬੀ ਛਾਲ ਤੇ ਸ਼ਾਟਪੁੱਟ 'ਚ ਜਿੱਤੇ ਸੋਨ ਤਗਮੇ

15/09/2026 | Public Times Bureau | Panjab

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਵਿਖੇ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਖਿਡਾਰੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਬਰਨਾਲਾ ਵਿਖੇ ਬਲਾਕ ਬਰਨਾਲਾ ਦੇ ਦੂਜੇ ਦਿਨ ਹੋਏ ਮੁਕਾਬਲਿਆਂ ਦੌਰਾਨ ਬਜ਼ੁਰਗ ਅਥਲੀਟਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਨੌਜਵਾਨਾਂ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।

ਇਨ੍ਹਾਂ ਮੁਕਾਬਲਿਆਂ ਵਿੱਚ 70 ਸਾਲ ਤੋਂ ਵੱਧ ਉਮਰ ਵਰਗ 'ਚ ਧਨੌਲਾ ਦੇ 87 ਸਾਲਾ ਛੱਜੂ ਰਾਮ ਨੇ ਲੰਬੀ ਛਾਲ ਅਤੇ ਸ਼ਾਟਪੁੱਟ ਖੇਡ 'ਚ ਦੋਹਰੇ ਸੋਨ ਤਗਮੇ ਹਾਸਲ ਕੀਤੇ। ਸਾਲ 1998 ਤੋਂ ਲਗਾਤਾਰ ਰਾਸ਼ਟਰੀ ਪੱਧਰ ਤੱਕ ਖੇਡਾਂ 'ਚ ਹਿੱਸਾ ਲੈ ਰਹੇ ਛੱਜੂ ਰਾਮ ਤੋਂ ਇਲਾਵਾ 70 ਸਾਲ ਉਮਰ ਵਰਗ ਵਿੱਚ ਹੰਡਿਆਇਆ ਦੇ 82 ਸਾਲਾ ਮਹਿੰਦਰ ਸਿੰਘ ਨੇ ਲੰਬੀ ਛਾਲ ਤੇ ਸ਼ਾਟਪੁੱਟ 'ਚ ਚਾਂਦੀ ਦਾ ਤਗਮਾ ਜਿੱਤਿਆ, ਜਦਕਿ 75 ਸਾਲਾ ਹਰਨੇਕ ਸਿੰਘ ਨੇ 100 ਅਤੇ 400 ਮੀਟਰ ਦੌੜ ਵਿੱਚ ਬਿਨਾਂ ਮੁਕਾਬਲਾ ਜਿੱਤ ਦਰਜ ਕੀਤੀ।

ਇਸੇ ਤਰ੍ਹਾਂ 51 ਤੋਂ 60 ਉਮਰ ਵਰਗ ਦੀ 800 ਮੀਟਰ ਦੌੜ ਵਿੱਚ ਰੂੜੇਕੇ ਕਲਾਂ ਦੇ 59 ਸਾਲਾ ਸੁੰਦਰ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ, ਜਦਕਿ ਬਰਨਾਲਾ ਦੇ ਸਰਬਜੀਤ ਕੁਮਾਰ ਦੂਜੇ ਸਥਾਨ 'ਤੇ ਰਹੇ। ਦੇਸੀ ਖੁਰਾਕ ਨੂੰ ਆਪਣੀ ਸਿਹਤ ਦਾ ਰਾਜ਼ ਮੰਨਣ ਵਾਲੇ ਸੁੰਦਰ ਸਿੰਘ ਅਤੇ ਹੋਰ ਬਜ਼ੁਰਗ ਖਿਡਾਰੀਆਂ ਦਾ ਜਜ਼ਬਾ ਖੇਡ ਮੈਦਾਨ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰ ਰਿਹਾ ਹੈ।

Elderly Athletes Shine In Barnala Under The khedan Watan Punjab Diyan Initiative 87 year old Chhajju Ram Wins Gold Medals In Long Jump And Shot Put


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App