ਕੈਨੇਡਾ ’ਚ ਬਣੀ ਜਾਣ-ਪਛਾਣ ਤੋਂ ਬਾਅਦ ਭਾਰਤ ’ਚ ਵਿਆਹ ਕਰਵਾਉਣ ਅਤੇ ਕੁਝ ਹੀ ਦਿਨਾਂ ਬਾਅਦ ਲਾੜੀ ਦੇ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਥਾਣਾ ਪੁਲਿਸ ਨੇ ਫਤਿਹਪੁਰ ਵਾਸੀ ਰਘਵੀਰ ਸਿੰਘ ਦੀ ਸ਼ਿਕਾਇਤ ’ਤੇ ਜਲੰਧਰ ਦੇ ਨੂਰਮਹਿਲ ਖੇਤਰ ਦੇ ਪਿੰਡ ਚੀਮਾ ਖੁਰਦ ਵਾਸੀ ਸਿਮਰਤ ਕੌਰ ਖ਼ਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਸਿਮਰਤ ਕੌਰ ਵਿਆਹ ਤੋਂ ਬਾਅਦ ਕਰੀਬ 8 ਤੋਲੇ ਸੋਨਾ ਅਤੇ 30 ਹਜ਼ਾਰ ਰੁਪਏ ਨਕਦ ਲੈ ਕੇ ਚਲੀ ਗਈ। ਪਰਿਵਾਰ ਦਾ ਇਹ ਵੀ ਦੋਸ਼ ਹੈ ਕਿ ਉਸ ਨੇ ਆਪਣੇ ਪਿਛਲੇ ਵਿਆਹ ਅਤੇ ਮਾਤਾ-ਪਿਤਾ ਨਾਲ ਸਬੰਧਤ ਜਾਣਕਾਰੀ ਲੁਕਾ ਕੇ ਜਸਨਪ੍ਰੀਤ ਸਿੰਘ ਨਾਲ ਵਿਆਹ ਕੀਤਾ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਜਸਨਪ੍ਰੀਤ ਸਿੰਘ 2022 ਵਿੱਚ ਸਟਡੀ ਵੀਜ਼ਾ ’ਤੇ ਕੈਨੇਡਾ ਗਿਆ ਸੀ, ਜਿੱਥੇ ਉਸ ਦੀ ਮੁਲਾਕਾਤ ਸਿਮਰਤ ਕੌਰ ਨਾਲ ਹੋਈ। ਦੋਵਾਂ ਦੀ ਜਾਣ-ਪਛਾਣ ਵਧਣ ਤੋਂ ਬਾਅਦ ਵਿਆਹ ਦਾ ਫ਼ੈਸਲਾ ਹੋਇਆ। ਪਰਿਵਾਰ ਮੁਤਾਬਕ 2026 ਵਿੱਚ ਦੋਵੇਂ ਭਾਰਤ ਆਏ ਅਤੇ 2 ਜੁਲਾਈ ਨੂੰ ਰਾਵਲਪਿੰਡੀ ਸਥਿਤ ਸ੍ਰੀ ਰਿਕਾਕਾਰੀ ਦਰਬਾਰ ਅਤੇ 7 ਜੁਲਾਈ ਨੂੰ ਚੰਡੀਗੜ੍ਹ ਵਿੱਚ ਵਿਆਹ ਸਮਾਗਮ ਹੋਏ। ਜਸਨਪ੍ਰੀਤ 29 ਜੁਲਾਈ ਨੂੰ ਕੈਨੇਡਾ ਵਾਪਸ ਚਲਾ ਗਿਆ। ਸ਼ਿਕਾਇਤ ਮੁਤਾਬਕ 4 ਅਗਸਤ ਨੂੰ ਸਿਮਰਤ ਕੌਰ ਹਰਿਆਣਾ ਸਥਿਤ ਪਰਿਵਾਰ ਦੀ ਦੁਕਾਨ ’ਤੇ ਪਹੁੰਚੀ, ਜਿੱਥੇ ਉਹ ਇੱਕ I-20 ਕਾਰ ਵਿੱਚ ਸਵਾਰ ਹੋ ਕੇ ਚਾਰ ਵਿਅਕਤੀਆਂ ਨਾਲ ਚਲੀ ਗਈ।
ਇਸ ਤੋਂ ਬਾਅਦ ਪਰਿਵਾਰ ਨੂੰ ਇੱਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਦਾਅਵਾ ਕੀਤਾ ਕਿ ਸਿਮਰਤ ਕੌਰ ਉਸ ਦੀ ਭਾਬੀ ਹੈ ਅਤੇ ਉਸ ਦਾ 2021 ਵਿੱਚ ਉਸ ਦੇ ਭਰਾ ਜਸਦੀਪ ਸਿੰਘ ਨਾਲ ਵਿਆਹ ਹੋ ਚੁੱਕਾ ਹੈ। ਪਰਿਵਾਰ ਨੇ ਦੋਸ਼ ਲਗਾਇਆ ਕਿ ਇਹ ਜਾਣਕਾਰੀ ਉਨ੍ਹਾਂ ਤੋਂ ਵਿਆਹ ਤੋਂ ਪਹਿਲਾਂ ਲੁਕਾਈ ਗਈ ਸੀ। ਪੁਲਿਸ ਹੁਣ ਵਿਆਹ ਨਾਲ ਸਬੰਧਤ ਦਸਤਾਵੇਜ਼ਾਂ, ਕਥਿਤ ਪਹਿਲੇ ਵਿਆਹ, ਸੋਨੇ ਅਤੇ ਨਕਦੀ ਸਬੰਧੀ ਦੋਸ਼ਾਂ ਅਤੇ 4 ਅਗਸਤ ਨੂੰ ਸਿਮਰਤ ਕੌਰ ਨੂੰ ਲੈ ਕੇ ਜਾਣ ਵਾਲੇ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
Relationship in canada progresses from friendship to marriage bride accused of fraud police register a case
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)