ਬਠਿੰਡਾ ਦੀਆਂ 56 ਪੇਂਡੂ ਔਰਤਾਂ AI ਲਈ ਤਿਆਰ ਕਰਨਗੀਆਂ ਪੰਜਾਬੀ ਭਾਸ਼ਾਈ ਡੇਟਾ

24/09/2026 | Public Times Bureau | Panjab

ਬਠਿੰਡਾ ਦੇ ਪੇਂਡੂ ਇਲਾਕਿਆਂ ਦੀਆਂ 56 ਔਰਤਾਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਲਈ ਪੰਜਾਬੀ ਭਾਸ਼ਾਈ ਡੇਟਾ ਤਿਆਰ ਕਰਨਗੀਆਂ। ਬੈਂਗਲੁਰੂ ਤੋਂ ਸ਼ੁਰੂ ਹੋਇਆ ਇਹ ਤਕਨਾਲੋਜੀ ਪ੍ਰਾਜੈਕਟ ਹੁਣ ਪੰਜਾਬ ਦੇ ਪਿੰਡਾਂ ਤੱਕ ਪਹੁੰਚ ਗਿਆ ਹੈ। ਪਾਇਲਟ ਪ੍ਰਾਜੈਕਟ ਤਹਿਤ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਨੂੰ ਡਿਜੀਟਲ ਕੰਮ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਪ੍ਰਾਜੈਕਟ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੀ ਵਾਈਸ ਚੇਅਰਪਰਸਨ ਸੀਮਾ ਬਾਂਸਲ ਦੇ ਯਤਨਾਂ ਸਦਕਾ AI Enabled Digital Livelihood Programme ਤਹਿਤ ਪਿੰਡ ਸੇਲਬਰਾਹ ਦੇ ਕਮਿਊਨਿਟੀ ਮੈਨੇਜਡ ਟ੍ਰੇਨਿੰਗ ਸੈਂਟਰ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਨੂੰ ਪੰਜਾਬ ਦਾ ਪਹਿਲਾ ਅਜਿਹਾ ਪਾਇਲਟ ਪ੍ਰਾਜੈਕਟ ਦੱਸਿਆ ਜਾ ਰਿਹਾ ਹੈ।


ਪ੍ਰਾਜੈਕਟ ਵਿੱਚ ਫੂਲ, ਰਾਮਪੁਰਾ, ਭਗਤਾ ਅਤੇ ਨਥਾਣਾ ਬਲਾਕਾਂ ਦੀਆਂ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ 56 ਔਰਤਾਂ ਸ਼ਾਮਲ ਹਨ। ਇਹ ਔਰਤਾਂ ਪਹਿਲਾਂ ਹੀ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਉਤਪਾਦ ਤਿਆਰ ਕਰਕੇ ਛੋਟੇ ਕਾਰੋਬਾਰ ਚਲਾ ਰਹੀਆਂ ਹਨ। ਹੁਣ ਉਨ੍ਹਾਂ ਨੂੰ AI ਅਤੇ ਡਿਜੀਟਲ ਕੰਮ ਨਾਲ ਜੋੜਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਫਰਿੱਜ ਤੋਂ ਵਾਸ਼ਿੰਗ ਮਸ਼ੀਨ ਤੱਕ ਪੰਜਾਬੀ ਡੇਟਾ ਪ੍ਰਾਜੈਕਟ ਤਹਿਤ ਔਰਤਾਂ ਫਰਿੱਜ, ਮਾਈਕ੍ਰੋਵੇਵ ਅਤੇ ਵਾਸ਼ਿੰਗ ਮਸ਼ੀਨ ਸਮੇਤ ਘਰੇਲੂ ਉਪਕਰਨਾਂ ਨਾਲ ਸਬੰਧਤ ਪੰਜਾਬੀ ਭਾਸ਼ਾਈ ਡੇਟਾ ਤਿਆਰ ਕਰਨਗੀਆਂ। ਇਸ ਵਿੱਚ ਰੋਜ਼ਾਨਾ ਵਰਤੇ ਜਾਣ ਵਾਲੇ ਸ਼ਬਦ, ਸਵਾਲ, ਹੁਕਮ, ਹਦਾਇਤਾਂ ਅਤੇ ਵਾਕ ਸ਼ਾਮਲ ਹੋਣਗੇ। ਇਸ ਤਰ੍ਹਾਂ ਤਿਆਰ ਕੀਤਾ ਡੇਟਾ ਭਵਿੱਖ ਵਿੱਚ AI ਆਧਾਰਿਤ ਤਕਨਾਲੋਜੀ ਅਤੇ ਸਮਾਰਟ ਉਪਕਰਨਾਂ ਨੂੰ ਪੰਜਾਬੀ ਭਾਸ਼ਾ ਸਮਝਣ ਵਿੱਚ ਮਦਦ ਕਰ ਸਕਦਾ ਹੈ।


ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਮੈਂਬਰ ਵੈਭਵ ਮਹੇਸ਼ਵਰੀ ਮੁਤਾਬਕ ਪਾਇਲਟ ਪ੍ਰਾਜੈਕਟ 30 ਦਿਨਾਂ ਲਈ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਨਤੀਜਿਆਂ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਪ੍ਰਯੋਗ ਸਫਲ ਰਹਿਣ ’ਤੇ ਇਸ ਨੂੰ ਪੰਜਾਬ ਦੇ ਹੋਰ ਹਿੱਸਿਆਂ ਤੱਕ ਲਿਜਾਣ ਦੀ ਯੋਜਨਾ ਹੈ। ਚੁਣੀਆਂ ਗਈਆਂ ਔਰਤਾਂ 30 ਦਿਨਾਂ ਤੱਕ ਸਿਖਲਾਈ ਕੇਂਦਰ ਵਿੱਚ ਦੋ ਕੋਆਰਡੀਨੇਟਰਾਂ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ। ਕਾਰਿਆ ਸੰਸਥਾ ਦੇ ਟ੍ਰੇਨਰ ਬ੍ਰਿਨਥਾ ਅਤੇ ਸ਼ਿਵਾਨੀ ਵੱਲੋਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਕੰਮ ਦੇ ਆਧਾਰ ’ਤੇ ਉਨ੍ਹਾਂ ਨੂੰ ਰੋਜ਼ਾਨਾ 800 ਤੋਂ 1,000 ਰੁਪਏ ਤੱਕ ਮਿਹਨਤਾਨਾ ਮਿਲੇਗਾ। ਇਸ ਪਹਿਲ ਦਾ ਉਦੇਸ਼ ਪੰਜਾਬੀ ਭਾਸ਼ਾ ਲਈ ਡਿਜੀਟਲ ਡੇਟਾ ਤਿਆਰ ਕਰਨ ਦੇ ਨਾਲ ਪੇਂਡੂ ਔਰਤਾਂ ਨੂੰ ਨਵੇਂ ਡਿਜੀਟਲ ਰੋਜ਼ਗਾਰ ਦੇ ਮੌਕਿਆਂ ਨਾਲ ਜੋੜਨਾ ਵੀ ਹੈ। 30 ਦਿਨਾਂ ਦੇ ਪਾਇਲਟ ਦੇ ਨਤੀਜਿਆਂ ਤੋਂ ਬਾਅਦ ਇਸ ਦੇ ਅਗਲੇ ਪੜਾਅ ਬਾਰੇ ਫ਼ੈਸਲਾ ਲਿਆ ਜਾਵੇਗਾ।

56 Rural Women From Bathinda Will Prepare Punjabi Linguistic Data For Ai


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App