ਤਿਉਹਾਰੀ ਸੀਜ਼ਨ ਦੌਰਾਨ ਮਿਲਾਵਟਖੋਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਬਰਨਾਲਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀ ਤੇਲ ਦੀ ਫੈਕਟਰੀ ’ਤੇ ਛਾਪਾ ਮਾਰ ਕੇ ਵੱਡੀ ਮਾਤਰਾ ਵਿੱਚ ਸ਼ੱਕੀ ਤੇਲ ਅਤੇ ਕੈਮੀਕਲ ਬਰਾਮਦ ਕੀਤਾ ਹੈ। ਵਿਭਾਗ ਨੇ ਮੌਕੇ ਤੋਂ ਲਗਭਗ 1100 ਲੀਟਰ ਸ਼ੱਕੀ ਤੇਲ ਤੇ ਕੈਮੀਕਲ ਜ਼ਬਤ ਕਰਕੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ‘ਪੈਗਾਮ ਟਰੇਡਿੰਗ ਕੰਪਨੀ’ ਵੱਲੋਂ ‘ਪੀ.ਬੀ.ਬੀ.’ ਮਾਰਕੇ ਹੇਠ ਤੇਲ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ। ਕੰਪਨੀ ਦਾ ਲਾਇਸੈਂਸ ਕਿਸੇ ਹੋਰ ਸਥਾਨ ਦਾ ਹੋਣ ਦੇ ਬਾਵਜੂਦ ਕਾਰੋਬਾਰ ਗੋਬਿੰਦ ਕਲੋਨੀ, ਦਾਣਾ ਮੰਡੀ ਰੋਡ ਸਥਿਤ ਇੱਕ ਰਿਹਾਇਸ਼ੀ ਮਕਾਨ ਵਿੱਚ ਬਣਾਏ ਗੋਦਾਮ ਤੋਂ ਚਲਾਇਆ ਜਾ ਰਿਹਾ ਸੀ।
ਗੁਪਤ ਸੂਚਨਾ ਦੇ ਆਧਾਰ ’ਤੇ ਫੂਡ ਸੇਫਟੀ ਅਫ਼ਸਰ ਚਰਨਜੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਠਿਕਾਣੇ ’ਤੇ ਛਾਪੇਮਾਰੀ ਕੀਤੀ। ਤਲਾਸ਼ੀ ਦੌਰਾਨ ਕਰੀਬ 600 ਲੀਟਰ ਸਰ੍ਹੋਂ ਦਾ ਤੇਲ, 375 ਲੀਟਰ ਸ਼ੱਕੀ ਕੈਮੀਕਲ ਅਤੇ ਤੇਲ ਨਾਲ ਭਰੀਆਂ ਲਗਭਗ 150 ਬੋਤਲਾਂ ਬਰਾਮਦ ਹੋਈਆਂ। ਵਿਭਾਗ ਨੇ ਸਾਰੇ ਸਾਮਾਨ ਦੇ ਸੈਂਪਲ ਲੈ ਕੇ ਲੈਬਾਰਟਰੀ ਜਾਂਚ ਲਈ ਭੇਜ ਦਿੱਤੇ ਹਨ। ਫੂਡ ਸੇਫਟੀ ਅਫ਼ਸਰ ਮੁਤਾਬਕ ਲੈਬ ਰਿਪੋਰਟ ਮਿਲਣ ਤੋਂ ਬਾਅਦ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਸਬੰਧਤ ਵਿਅਕਤੀਆਂ ਖ਼ਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।
ਤਿਉਹਾਰੀ ਸੀਜ਼ਨ ਦੌਰਾਨ ਇਹ ਸਿਹਤ ਵਿਭਾਗ ਦੀ ਬਰਨਾਲਾ ਵਿੱਚ ਤੀਜੀ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵਿਭਾਗ ਵੱਲੋਂ ਇੱਕ ਮਾਲ ਤੋਂ ਮਿਆਦ ਲੰਘ ਚੁੱਕਾ ਤੇਲ ਅਤੇ ਘਿਓ ਜ਼ਬਤ ਕਰਨ ਦੇ ਨਾਲ-ਨਾਲ ਇੱਕ ਹਲਵਾਈ ਦੀ ਦੁਕਾਨ ਤੋਂ ਖਰਾਬ ਮਠਿਆਈ ਵੀ ਨਸ਼ਟ ਕਰਵਾਈ ਗਈ ਸੀ। ਸਿਹਤ ਵਿਭਾਗ ਨੇ ਲੋਕਾਂ ਨੂੰ ਤਿਉਹਾਰਾਂ ਦੌਰਾਨ ਖਾਣ-ਪੀਣ ਦੀਆਂ ਵਸਤੂਆਂ ਖਰੀਦਦੇ ਸਮੇਂ ਪੈਕਿੰਗ, ਮਿਆਦ ਅਤੇ ਗੁਣਵੱਤਾ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਕਿ ਸਸਤੇ ਜਾਂ ਲੁਭਾਉਣੇ ਆਫ਼ਰਾਂ ਦੇ ਚੱਕਰ ਵਿੱਚ ਮਿਆਦ ਪੁੱਗੀਆਂ ਜਾਂ ਸ਼ੱਕੀ ਵਸਤੂਆਂ ਦੀ ਖਰੀਦ ਤੋਂ ਬਚਿਆ ਜਾਵੇ।
Raid On Illegal Oil Factory In Barnala 1 100 Litres Of Suspicious Oil And Chemicals Seized
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)