Vivo Y05s ਜਲਦ ਹੋਵੇਗਾ ਲਾਂਚ, 6500mAh ਬੈਟਰੀ ਸਮੇਤ ਮਿਲ ਸਕਦੇ ਹਨ ਕਈ ਫੀਚਰਜ਼

19/11/2026 | Public Times Bureau | Panjab

ਵੀਵੋ ਜਲਦ ਹੀ ਆਪਣੀ Y ਸੀਰੀਜ਼ ਦਾ ਨਵਾਂ ਬਜਟ ਸਮਾਰਟਫੋਨ Vivo Y05s ਬਾਜ਼ਾਰ ਵਿੱਚ ਲਾਂਚ ਕਰ ਸਕਦੀ ਹੈ। ਲਾਂਚ ਤੋਂ ਪਹਿਲਾਂ ਇਹ ਫੋਨ Google Play Console ਦੀ Supported Devices ਲਿਸਟ ਵਿੱਚ ਨਜ਼ਰ ਆਇਆ ਹੈ। ਇਸ ਦੇ ਨਾਲ ਹੀ ਫੋਨ ਦਾ ਮਾਡਲ ਨੰਬਰ V2668 ਅਤੇ ਕੋਡਨੇਮ V2556 ਵੀ ਸਾਹਮਣੇ ਆਇਆ ਹੈ। Vivo Y05s ਮੌਜੂਦਾ Vivo Y05 4G ਦਾ ਰੀਬ੍ਰਾਂਡਿਡ ਵਰਜ਼ਨ ਹੋ ਸਕਦਾ ਹੈ। ਇਸ ਵਿੱਚ 6.74 ਇੰਚ ਦੀ HD+ LCD ਡਿਸਪਲੇਅ ਅਤੇ 120Hz ਰਿਫ੍ਰੈਸ਼ ਰੇਟ ਮਿਲਣ ਦੀ ਉਮੀਦ ਹੈ। ਫੋਨ ਵਿੱਚ T7225 ਚਿਪਸੈੱਟ, 4GB RAM ਅਤੇ 64GB ਸਟੋਰੇਜ ਦਿੱਤੀ ਜਾ ਸਕਦੀ ਹੈ।

ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ 8MP ਦਾ ਰਿਅਰ ਅਤੇ 5MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਫੋਨ ਵਿੱਚ 6500mAh ਦੀ ਬੈਟਰੀ ਅਤੇ 15W ਵਾਇਰਡ ਚਾਰਜਿੰਗ ਸਪੋਰਟ ਮਿਲਣ ਦੀ ਸੰਭਾਵਨਾ ਹੈ। ਹੋਰ ਫੀਚਰਜ਼ ਵਿੱਚ ਸਾਈਡ-ਮਾਊਂਟਡ ਫਿੰਗਰਪ੍ਰਿੰਟ ਸੈਂਸਰ, Bluetooth 5.2 ਅਤੇ ਡਿਊਲ-ਬੈਂਡ Wi-Fi ਸ਼ਾਮਲ ਹੋ ਸਕਦੇ ਹਨ। ਫਿਲਹਾਲ ਵੀਵੋ ਨੇ Vivo Y05s ਦੀ ਲਾਂਚ ਤਰੀਕ, ਕੀਮਤ ਅਤੇ ਫੀਚਰਜ਼ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਇਸ ਲਈ ਫੋਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਦੀ ਪੁਸ਼ਟੀ ਲਾਂਚ ਸਮੇਂ ਹੀ ਹੋਵੇਗੀ।

Vivo Y05s To Launch Soon May Feature A 6500mah Battery Along With Several Other Features


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App