GTA VI ਨੇ ਪਹਿਲੇ ਦਿਨ ਕਮਾਏ 3.79 ਬਿਲੀਅਨ ਡਾਲਰ, ਤੋੜੇ ਵਿਕਰੀ ਦੇ ਸਾਰੇ ਰਿਕਾਰਡ

21/11/2026 | Public Times Bureau | Panjab

ਵੀਡੀਓ ਗੇਮ ਜਗਤ ਵਿੱਚ ‘ਗ੍ਰੈਂਡ ਥੈਫਟ ਆਟੋ VI’ (GTA VI) ਨੇ ਇਤਿਹਾਸ ਰਚ ਦਿੱਤਾ ਹੈ। ਗੇਮ ਡਿਵੈਲਪਰ ਰੌਕਸਟਾਰ ਗੇਮਜ਼ ਮੁਤਾਬਕ, ਗੇਮ ਨੇ ਰਿਲੀਜ਼ ਦੇ ਪਹਿਲੇ ਹੀ ਦਿਨ ਦੁਨੀਆ ਭਰ ਵਿੱਚ 3.79 ਬਿਲੀਅਨ ਡਾਲਰ (ਲਗਭਗ 35,114 ਕਰੋੜ ਰੁਪਏ) ਦੀ ਰਿਟੇਲ ਵਿਕਰੀ ਦਰਜ ਕੀਤੀ। ਇਸ ਦੇ ਨਾਲ ਹੀ ਇਹ ਇਤਿਹਾਸ ਦੀ ਸਭ ਤੋਂ ਵੱਡੀ ਲਾਂਚਿੰਗ ਵਾਲੀ ਮਨੋਰੰਜਨ ਰਿਲੀਜ਼ ਬਣ ਗਈ ਹੈ। 13 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਈ ਇਸ ਗੇਮ ਨੂੰ ਖਿਡਾਰੀਆਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲਿਆ ਹੈ।

ਰੌਕਸਟਾਰ ਦੇ ਸੰਸਥਾਪਕ ਅਤੇ ਐਗਜ਼ੀਕਿਊਟਿਵ ਪ੍ਰੋਡਿਊਸਰ ਸੈਮ ਹਾਊਸਰ ਨੇ ਕਿਹਾ ਕਿ ਦੁਨੀਆ ਭਰ ਦੇ ਖਿਡਾਰੀਆਂ ਵੱਲੋਂ ਮਿਲੇ ਹੁੰਗਾਰੇ ਤੋਂ ਕੰਪਨੀ ਬੇਹੱਦ ਖੁਸ਼ ਹੈ। GTA VI ਦੀ ਲਾਂਚਿੰਗ ਨੇ 2013 ਵਿੱਚ ਰਿਲੀਜ਼ ਹੋਈ GTA V ਦੇ ਰਿਕਾਰਡ ਨੂੰ ਵੀ ਕਾਫ਼ੀ ਪਿੱਛੇ ਛੱਡ ਦਿੱਤਾ ਹੈ। GTA V ਨੇ ਪਹਿਲੇ 24 ਘੰਟਿਆਂ ਵਿੱਚ ਲਗਭਗ 800 ਮਿਲੀਅਨ ਡਾਲਰ ਦੀ ਕਮਾਈ ਕੀਤੀ ਸੀ, ਜਦਕਿ ਇੱਕ ਬਿਲੀਅਨ ਡਾਲਰ ਦੀ ਵਿਕਰੀ ਤੱਕ ਪਹੁੰਚਣ ਵਿੱਚ ਇਸ ਨੂੰ ਤਿੰਨ ਦਿਨ ਲੱਗੇ ਸਨ। ਟੇਕ-ਟੂ ਇੰਟਰਐਕਟਿਵ ਦੇ ਅੰਕੜਿਆਂ ਮੁਤਾਬਕ, GTA ਫ੍ਰੈਂਚਾਈਜ਼ੀ ਦੀਆਂ ਹੁਣ ਤੱਕ 470 ਮਿਲੀਅਨ ਤੋਂ ਵੱਧ ਯੂਨਿਟਾਂ ਵਿਕ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਇਕੱਲੀ GTA V ਦੀਆਂ 230 ਮਿਲੀਅਨ ਤੋਂ ਵੱਧ ਯੂਨਿਟਾਂ ਸ਼ਾਮਲ ਹਨ।

GTA VI ਦੀ ਪਹਿਲੇ ਦਿਨ ਦੀ 3.79 ਬਿਲੀਅਨ ਡਾਲਰ ਦੀ ਵਿਕਰੀ ‘ਐਵੇਂਜਰਜ਼: ਐਂਡਗੇਮ’ ਦੇ ਲਗਭਗ 2.9 ਬਿਲੀਅਨ ਡਾਲਰ ਦੇ ਵਿਸ਼ਵਵਿਆਪੀ ਬਾਕਸ ਆਫਿਸ ਕਲੈਕਸ਼ਨ ਤੋਂ ਵੀ ਵੱਧ ਹੈ। ਇਸ ਤਰ੍ਹਾਂ ਗੇਮ ਨੇ ਮਨੋਰੰਜਨ ਉਦਯੋਗ ਦੀਆਂ ਵੱਡੀਆਂ ਰਿਲੀਜ਼ਾਂ ਵਿੱਚ ਨਵਾਂ ਮਾਪਦੰਡ ਸਥਾਪਤ ਕੀਤਾ ਹੈ। GTA VI ਵੀਰਵਾਰ ਨੂੰ ਪਲੇਅਸਟੇਸ਼ਨ 5 ਅਤੇ ਐਕਸਬਾਕਸ ਸੀਰੀਜ਼ X|S ਲਈ ਰਿਲੀਜ਼ ਕੀਤੀ ਗਈ। ਇਸ ਦੀ ਗਲੋਬਲ ਲਾਂਚਿੰਗ ਦੀ ਸ਼ੁਰੂਆਤ ਨਿਊਜ਼ੀਲੈਂਡ ਤੋਂ ਹੋਈ। ਪਲੇਅਸਟੇਸ਼ਨ ਨੇ ਖਿਡਾਰੀਆਂ ਨੂੰ ਗੇਮ ਰਿਲੀਜ਼ ਤੋਂ ਨੌਂ ਦਿਨ ਪਹਿਲਾਂ ਹੀ ਪ੍ਰੀ-ਲੋਡ ਕਰਨ ਦੀ ਸਹੂਲਤ ਦਿੱਤੀ ਸੀ।

Gta Vi Earned 3 79 Billion On Its First Day Breaking All Sales Records


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App