ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਫਰਿਜ਼ਨੋ ਵਾਸੀ ਪੰਜਾਬੀ ਮੁਏ ਥਾਈ ਖਿਡਾਰੀ ਪ੍ਰਭਜੋਤ ਸਿੰਘ ਮਾਨ ਦੀ ਗੰਭੀਰ ਸੱਟ ਕਾਰਨ ਮੌਤ ਹੋ ਗਈ ਹੈ। ਉਹ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਇੱਕ ਅੰਤਰਰਾਸ਼ਟਰੀ ਮੁਏ ਥਾਈ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਸਨ, ਜਿੱਥੇ 7 ਨਵੰਬਰ ਨੂੰ ਮੁਕਾਬਲੇ ਦੌਰਾਨ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ ਸੀ।
ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਯੂਨੀਵਰਸਿਟੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਸੀ। ਕਈ ਦਿਨ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝਣ ਤੋਂ ਬਾਅਦ ਉਨ੍ਹਾਂ ਨੇ ਦਮ ਤੋੜ ਦਿੱਤਾ।
ਪ੍ਰਭਜੋਤ ਸਿੰਘ ਮਾਨ ਫਰਿਜ਼ਨੋ ਦੇ ਥ੍ਰੀ ਕਿੰਗਜ਼ ਮੁਏ ਥਾਈ ਜਿਮ ਵਿੱਚ ਸਿਖਲਾਈ ਲੈਂਦੇ ਸਨ ਅਤੇ ਉਨ੍ਹਾਂ ਦਾ ਐਮੇਚਿਓਰ ਰਿਕਾਰਡ 6 ਜਿੱਤਾਂ ਤੇ 1 ਹਾਰ ਦਾ ਸੀ। ਖੇਡਾਂ ਤੋਂ ਇਲਾਵਾ ਉਹ ਅਮਰੀਕਾ ਦੀ ਸਿੱਖ ਅਤੇ ਪੰਜਾਬੀ ਕਮਿਊਨਿਟੀ ਵਿੱਚ ਵੀ ਸਰਗਰਮ ਸਨ। ਉਹ ਨੌਜਵਾਨਾਂ ਦੀ ਮਦਦ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮਾਰਗਦਰਸ਼ਨ ਦਿੰਦੇ ਅਤੇ ਭੰਗੜੇ ਦੀ ਸਿਖਲਾਈ ਵੀ ਦਿੰਦੇ ਸਨ।
ਉਨ੍ਹਾਂ ਦੇ ਇਲਾਜ ਅਤੇ ਹੋਰ ਖਰਚਿਆਂ ਲਈ ਭਰਾ ਸੁਖਜੋਤ ਸਿੰਘ ਮਾਨ ਵੱਲੋਂ GoFundMe ਮੁਹਿੰਮ ਸ਼ੁਰੂ ਕੀਤੀ ਗਈ ਸੀ। ਰਿਪੋਰਟਾਂ ਮੁਤਾਬਕ, ਇਸ ਮੁਹਿੰਮ ਰਾਹੀਂ 4 ਲੱਖ ਡਾਲਰ ਦੇ ਟੀਚੇ ਦੇ ਮੁਕਾਬਲੇ 4.40 ਲੱਖ ਡਾਲਰ ਤੋਂ ਵੱਧ ਦੀ ਰਕਮ ਇਕੱਠੀ ਹੋਈ। ਪ੍ਰਭਜੋਤ ਸਿੰਘ ਮਾਨ ਦੇ ਦੇਹਾਂਤ ਦੀ ਖ਼ਬਰ ਨਾਲ ਫਰਿਜ਼ਨੋ ਸਮੇਤ ਅਮਰੀਕਾ ਅਤੇ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
Punjabi Boxer Prabhjot Singh Mann Injured During A Muay Thai Bout Has Died
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)