ਹੋਰਮੁਜ਼ ਸੰਕਟ ਦਾ ਅਸਰ: ਭਾਰਤ ’ਚ LPG ਉਤਪਾਦਨ ਰਿਕਾਰਡ ਪੱਧਰ ’ਤੇ

25/11/2026 | Public Times Bureau | Panjab

ਮੱਧ ਪੂਰਬ ਵਿੱਚ ਤਣਾਅ ਅਤੇ ਹੋਰਮੁਜ਼ ਜਲਡਮਰੂਮੱਧ ਬੰਦ ਹੋਣ ਕਾਰਨ ਭਾਰਤ ਦੀ ਰਸੋਈ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ। ਦੇਸ਼ ਦੇ ਕਰੀਬ 90 ਫ਼ੀਸਦੀ LPG ਆਯਾਤ ’ਤੇ ਅਸਰ ਪੈਣ ਤੋਂ ਬਾਅਦ ਸਰਕਾਰ ਨੇ ਘਰੇਲੂ ਉਤਪਾਦਨ ਵਧਾਉਣ ’ਤੇ ਜ਼ੋਰ ਦਿੱਤਾ। ਇਸ ਦੇ ਨਤੀਜੇ ਵਜੋਂ ਅਪ੍ਰੈਲ ਤੋਂ ਅਕਤੂਬਰ 2026 ਦੌਰਾਨ ਭਾਰਤ ਦਾ LPG ਉਤਪਾਦਨ ਰਿਕਾਰਡ 92 ਲੱਖ ਮੀਟ੍ਰਿਕ ਟਨ ਤੱਕ ਪਹੁੰਚ ਗਿਆ।
ਪੈਟਰੋਲੀਅਮ ਪਲੈਨਿੰਗ ਐਂਡ ਐਨਾਲਿਸਿਸ ਸੈੱਲ (PPAC) ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ, ਇਸ ਸਮੇਂ ਦੌਰਾਨ ਔਸਤ ਰੋਜ਼ਾਨਾ ਉਤਪਾਦਨ 43,333 ਟਨ ਰਿਹਾ, ਜੋ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 24 ਫ਼ੀਸਦੀ ਵੱਧ ਹੈ। ਔਸਤ ਮਹੀਨਾਵਾਰ ਉਤਪਾਦਨ ਵੀ ਵਧ ਕੇ 13 ਲੱਖ ਟਨ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ।

ਉਤਪਾਦਨ ਵਧਣ ਦੇ ਬਾਵਜੂਦ ਦੇਸ਼ ਵਿੱਚ LPG ਦੀ ਖਪਤ ਘਟੀ ਹੈ। ਅਕਤੂਬਰ 2026 ਵਿੱਚ LPG ਦੀ ਕੁੱਲ ਖਪਤ ਲਗਭਗ 25.2 ਲੱਖ ਟਨ ਰਹੀ, ਜੋ ਪਿਛਲੇ ਸਾਲ ਦੇ ਮੁਕਾਬਲੇ 12 ਫ਼ੀਸਦੀ ਤੋਂ ਵੱਧ ਘੱਟ ਹੈ। ਅਪ੍ਰੈਲ ਤੋਂ ਅਕਤੂਬਰ ਤੱਕ ਕੁੱਲ ਖਪਤ 1.621 ਕਰੋੜ ਟਨ ਦਰਜ ਕੀਤੀ ਗਈ, ਜਿਸ ਵਿੱਚ ਸਾਲਾਨਾ ਆਧਾਰ ’ਤੇ 15 ਫ਼ੀਸਦੀ ਤੋਂ ਵੱਧ ਗਿਰਾਵਟ ਆਈ।
ਭਾਰਤ ਵਿੱਚ ਕਰੀਬ 32.64 ਕਰੋੜ ਪਰਿਵਾਰ ਰਸੋਈ ਗੈਸ ਦੀ ਵਰਤੋਂ ਕਰਦੇ ਹਨ। ਇਨ੍ਹਾਂ ਵਿੱਚ 10.57 ਕਰੋੜ ਤੋਂ ਵੱਧ ਉੱਜਵਲਾ ਯੋਜਨਾ ਦੇ ਲਾਭਪਾਤਰੀ ਹਨ। ਆਯਾਤ ਵਿੱਚ ਰੁਕਾਵਟ ਤੋਂ ਬਾਅਦ ਸਰਕਾਰ ਨੇ ਘਰੇਲੂ ਖਪਤਕਾਰਾਂ ਦੀ ਸਪਲਾਈ ਜਾਰੀ ਰੱਖਦਿਆਂ ਹੋਰ ਖੇਤਰਾਂ ਲਈ ਗੈਸ ਦੀ ਉਪਲਬਧਤਾ ਸੀਮਤ ਕੀਤੀ।

LPG ਦੀ ਵਧਦੀ ਲਾਗਤ ਕਾਰਨ ਸਰਕਾਰੀ ਤੇਲ ਕੰਪਨੀਆਂ ’ਤੇ ਵੀ ਆਰਥਿਕ ਬੋਝ ਵਧਿਆ ਹੈ। ਆਮ ਖਪਤਕਾਰਾਂ ਲਈ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 942 ਰੁਪਏ ਹੈ, ਜਦਕਿ ਉੱਜਵਲਾ ਲਾਭਪਾਤਰੀਆਂ ਨੂੰ ਇਹ 642 ਰੁਪਏ ਵਿੱਚ ਮਿਲ ਰਿਹਾ ਹੈ। ਇਸ ਦੇ ਮੁਕਾਬਲੇ ਸਿਲੰਡਰ ਦੀ ਬਾਜ਼ਾਰੀ ਲਾਗਤ 1,268.24 ਰੁਪਏ ਦੱਸੀ ਗਈ ਹੈ।
ਇਸ ਤਰ੍ਹਾਂ ਤੇਲ ਕੰਪਨੀਆਂ ਨੂੰ ਹਰ ਸਿਲੰਡਰ ’ਤੇ 325.24 ਰੁਪਏ ਦਾ ਅੰਤਰ ਖੁਦ ਸਹਿਣਾ ਪੈ ਰਿਹਾ ਹੈ। 30 ਸਤੰਬਰ 2026 ਤੱਕ ਇੰਡੀਅਨ ਆਇਲ ਦੀ ਅੰਡਰ-ਰਿਕਵਰੀ 32,505.69 ਕਰੋੜ ਰੁਪਏ, ਭਾਰਤ ਪੈਟਰੋਲੀਅਮ ਦੀ 17,334.40 ਕਰੋੜ ਰੁਪਏ ਅਤੇ ਹਿੰਦੁਸਤਾਨ ਪੈਟਰੋਲੀਅਮ ਦੀ 18,048.82 ਕਰੋੜ ਰੁਪਏ ਤੱਕ ਪਹੁੰਚ ਗਈ ਸੀ।

Impact Of The Hormuz Crisis Lpg Production In India At Record Levels


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App