ਲਾਲਾ ਅਮਰਨਾਥ ਦੇ ਕਿਰਦਾਰ ’ਚ ਨਜ਼ਰ ਆਉਣਗੇ ਆਮਿਰ ਖ਼ਾਨ, ‘ਲਲਕਾਰਾ’ ਲਈ ਸ਼ੁਰੂ ਕੀਤੀ ਕ੍ਰਿਕਟ ਟ੍ਰੇਨਿੰਗ

26/11/2026 | Public Times Bureau | Panjab

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਆਪਣੀ ਅਗਲੀ ਫ਼ਿਲਮ ‘ਲਲਕਾਰਾ’ ਲਈ ਤਿਆਰੀਆਂ ਵਿੱਚ ਜੁਟ ਗਏ ਹਨ। ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਇਸ ਸਪੋਰਟਸ ਡਰਾਮਾ ਫ਼ਿਲਮ ਵਿੱਚ ਆਮਿਰ ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਲਾਲਾ ਅਮਰਨਾਥ ਦੀ ਭੂਮਿਕਾ ਨਿਭਾਉਣਗੇ। ਫ਼ਿਲਮ ਦੀ ਸ਼ੂਟਿੰਗ 4 ਜਨਵਰੀ 2027 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਫ਼ਿਲਮ ਦੀ ਕਹਾਣੀ 1952 ਦੀ ਭਾਰਤ-ਪਾਕਿਸਤਾਨ ਟੈਸਟ ਸੀਰੀਜ਼ ’ਤੇ ਆਧਾਰਿਤ ਹੈ। ਇਹ ਵੰਡ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਖੇਡੀ ਗਈ ਪਹਿਲੀ ਟੈਸਟ ਸੀਰੀਜ਼ ਸੀ, ਜਿਸ ਵਿੱਚ ਲਾਲਾ ਅਮਰਨਾਥ ਨੇ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। ਭਾਰਤ ਨੇ ਇਹ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਸੀ।

ਮੀਡੀਆ ਰਿਪੋਰਟਾਂ ਮੁਤਾਬਕ, ਆਮਿਰ ਖ਼ਾਨ ਆਪਣੇ ਸਹਿ-ਕਲਾਕਾਰਾਂ ਵਿਕਰਾਂਤ ਮੈਸੀ, ਜਿਤੇਂਦਰ ਕੁਮਾਰ ਅਤੇ ਧੈਰਿਆ ਕਰਵਾ ਨਾਲ ਦੱਖਣੀ ਮੁੰਬਈ ਦੇ ਇੱਕ ਕ੍ਰਿਕਟ ਕਲੱਬ ਵਿੱਚ ਸਿਖਲਾਈ ਲੈ ਰਹੇ ਹਨ। ਉਨ੍ਹਾਂ ਨੂੰ ਭਾਰਤੀ ਕ੍ਰਿਕਟ ਟੀਮ ਦੇ ਦੋ ਸਾਬਕਾ ਖਿਡਾਰੀ ਕੋਚਿੰਗ ਦੇ ਰਹੇ ਹਨ, ਜਿਨ੍ਹਾਂ ਨੇ ਫ਼ਿਲਮ ‘83’ ਦੇ ਕਲਾਕਾਰਾਂ ਨੂੰ ਵੀ ਕ੍ਰਿਕਟ ਦੀ ਸਿਖਲਾਈ ਦਿੱਤੀ ਸੀ।

ਕ੍ਰਿਕਟ ਅਭਿਆਸ ਦੇ ਨਾਲ ਆਮਿਰ ਖ਼ਾਨ ਡਾਇਟੀਸ਼ੀਅਨ ਵੱਲੋਂ ਤਿਆਰ ਕੀਤੇ ਸ਼ਾਕਾਹਾਰੀ ਡਾਈਟ ਪਲਾਨ ਦੀ ਵੀ ਪਾਲਣਾ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ‘ਲਲਕਾਰਾ’ ਦੀ ਸ਼ੂਟਿੰਗ 4 ਜਨਵਰੀ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਆਮਿਰ ਅਤੇ ਆਸ਼ੂਤੋਸ਼ ਨੇ ਆਪਣੀ ਸੁਪਰਹਿੱਟ ਫ਼ਿਲਮ ‘ਲਗਾਨ’ ਦੀ ਸ਼ੂਟਿੰਗ ਵੀ 4 ਜਨਵਰੀ 2000 ਨੂੰ ਸ਼ੁਰੂ ਕੀਤੀ ਸੀ। ਫ਼ਿਲਮ ਦੀ ਰਿਲੀਜ਼ ਤਾਰੀਖ਼ ਬਾਰੇ ਅਜੇ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਹਾਲਾਂਕਿ, ਰਿਪੋਰਟਾਂ ਮੁਤਾਬਕ ਇਸ ਨੂੰ ਦਸੰਬਰ 2027 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾ ਸਕਦਾ ਹੈ।

Aamir Khan To Be Seen In The Role Of Lala Amarnath Begins Cricket Training For lalkara


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App