ਅੰਤਰਰਾਸ਼ਟਰੀ ਪਹਿਲਵਾਨ ਅਮਿਤ ਪੰਘਾਲ ਤੇ FIR ਦਰਜ, ਸ਼ਰਾਬ ਪੀ ਕੇ ਹੰਗਾਮਾ ਕਰਨ ਦਾ ਲੱਗਾ ਦੋਸ਼

05/02/2023 | Public Time Bureau | Ludhiana

ਹਰਿਆਣਾ ਦੇ ਅੰਤਰਰਾਸ਼ਟਰੀ ਪਹਿਲਵਾਨ ਤੇ ਏਐੱਸਆਈ ਦੇ ਅਹੁਦੇ ਤੇ ਤਾਇਨਾਤ ਅਮਿਤ ਪੰਘਾਲ ਤੇ ਰੋਹਤਕ ਵਿਚ ਐੱਫਆਈਆ ਦਰਜ ਕੀਤੀ ਗਈ ਹੈ। ਅਮਿਤ ਪੰਘਾਲ ਖਿਲਾਫ ਉੁਨ੍ਹਾਂ ਦੇ ਚਾਚਾ ਤੇ ਬਾਕਸਿੰਗ ਸੰਘ ਦੇ ਬੁਲਾਰੇ ਰਾਜ ਨਾਰਾਇਣ ਪੰਘਾਲ ਤੇ ਸਨਸਿਟੀ ਵਾਸੀਆਂ ਨੇ ਸ਼ਿਕਾਇਤ ਦਿੱਤੀ ਹੈ। ਸਨਸਿਟੀ ਵਿਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਮਿਤ ਪੰਘਾਲ ਦੀ ਵਜ੍ਹਾ ਨਾਲ ਉਹ ਉਥੋਂ ਫਲੈਟ ਛੱਡਣ ਤੱਕ ਨੂੰ ਮਜਬੂਰ ਹੋ ਗਏ ਹਨ। ਅਮਿਤ ਪੰਘਾਲ ਤੇ ਦੋਸ਼ ਹੈ ਕਿ ਸਨਸਿਟੀ ਵਿਚ ਰਹਿਣ ਵਾਲੇ ਹਰਿਆਣਾ ਪੁਲਿਸ ਵਿਚ ਏਐੱਸਆਈ ਰਿਸ਼ੀ ਪਹਿਲਵਾਨ ਤੇ ਉਨ੍ਹਾਂ ਦੇ ਸਾਥੀ ਮਿਲ ਕੇ ਹੰਗਾਮਾ ਕਰਦੇ ਹਨ। ਇਹ ਸਿਲਸਿਲਾ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ। ਬੀਤੀ 26 ਜਨਵਰੀ ਦੀ ਰਾਤ ਨੂੰ ਵੀ ਅਮਿਤ ਪੰਘਾਲ ਤੇ ਉਨ੍ਹਾਂ ਦੇ ਸਾਥੀ ਫਲੈਟ ਵਿਚ ਉੱਚੀ ਆਵਾਜ਼ ਵਿਚ ਅਸ਼ਲੀਲ ਗਾਣੇ ਵਜਾ ਰਹੇ ਸਨ। ਫਲੈਟ ਅੰਦਰ ਸ਼ਰਾਬ ਪੀ ਕੇ ਹੰਗਾਮਾ ਕਰਦੇ ਹਨ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਸ਼ਿਕਾਇਤਕਰਤਾਵਾਂ ਨੇ ਕਿਹਾ ਕਿ ਅਮਿਤ ਪੰਘਾਲ ਤੇ ਉਸ ਦੇ ਸਾਥੀਆਂ ਦੀ ਵਜ੍ਹਾ ਨਾਲ ਉਹ ਫਲੈਟ ਛੱਡਣ ਨੂੰ ਮਜਬੂਰ ਹੋ ਗਏ ਹਨ। ਹਰਿਆਣਾ ਬਾਕਸਿੰਗ ਸੰਘ ਦੇ ਬੁਲਾਰੇ ਰਾਜਨਾਰਾਇਣ ਸੰਘਾਲ ਨੇ ਕਿਹਾ ਕਿ ਸਨਸਿਟੀ ਦੇ ਫਲੈਟਾਂ ਵਿਚ ਰਹਿਣ ਵਾਲੇ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਇਨ੍ਹਾਂ ਕਾਰਨ ਖਰਾਬ ਹੋ ਰਹੀ ਹੈ। ਹਰਿਆਣਾ ਬਾਕਸਿੰਗ ਸੰਘ ਦੇ ਬੁਲਾਰੇ ਰਾਜਨਾਰਾਇਣ ਪੰਘਾਲ ਨੇ ਐੱਸਪੀ ਤੋਂ ਇਸ ਮਾਮਲੇ ਵਿਚ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਕਾਇਤ ਦਰਜ ਹੋਣ ਤੇ ਜਾਂਚ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਜਾਂਚ ਜਾਰੀ ਹੈ। ਜਾਂਚ ਦੇ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਹੋ ਸਕੇਗਾ ਜਿਸ ਦੇ ਆਧਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Fir Registered On International Wrestler Amit Panghal Accused Of Rioting After Drinking Alcohol


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App