ਸ਼ਿਖਰ ਧਵਨ ਨੇ Challa ਗੀਤ ਤੇ ਪਾਇਆ ਭੰਗੜਾ, ਜਾਣੋ ਦਿਲਜੀਤ ਦੋਸਾਂਝ-ਗੁਰਦਾਸ ਮਾਨ ਦਾ ਕਿਉਂ ਕੀਤਾ ਧੰਨਵਾਦ

03/05/2023 | Public Times Bureau | Punjab

ਪੰਜਾਬ ਕਿੰਗਜ਼ ਦੇ ਕਪਤਾਨ ਕ੍ਰਿਕਟਰ ਸ਼ਿਖਰ ਧਵਨ ਇਨ੍ਹੀਂ ਦਿਨੀਂ ਆਪਣਾ ਖੂਬ ਜਲਵਾ ਦਿਖਾ ਰਹੇ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਖੇਡ਼ ਦੇ ਮੈਦਾਨ ਵਿੱਚ ਜਲਵਾ ਦਿਖਾਉਣਾ ਨਹੀਂ ਸਗੋਂ ਪੰਜਾਬੀ ਗੀਤਾਂ ਉੱਪਰ ਭੰਗੜਾ ਪਾਉਣਾ ਹੈ। ਹਾਲ ਹੀ ਵਿੱਚ ਸ਼ਿਖਰ ਧਵਨ ਨੂੰ ਸਿੱਧੂ ਮੂਸੇਵਾਲਾ ਦੇੇ ਗੀਤ ਉੱਪਰ ਭੰਗੜਾ ਪਾਉਂਦੇ ਹੋਏ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਕ੍ਰਿਕਟਰ ਪੰਜਾਬੀ ਸਟਾਰ ਜਸਬੀਰ ਜੱਸੀ, ਕਮਲ ਖਾਨ ਅਤੇ ਮੀਕਾ ਸਿੰਘ ਦੀ ਪਾਰਟੀ ਦਾ ਹਿੱਸਾ ਵੀ ਬਣਿਆ ਸੀ। ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਸ਼ਿਖਰ ਆਪਣੇ ਭੰਗੜੇ ਵਾਲੇ ਵੀਡੀਓ ਨੂੰ ਲੈ ਚਰਚਾ ਵਿੱਚ ਆ ਗਿਆ ਹੈ। ਦਰਅਸਲ, ਇਸ ਵਾਰ ਕ੍ਰਿਕਟਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਗੁਰਦਾਸ ਮਾਨ ਦੇ ਗੀਤ ਛੱਲਾ ਉੱਪਰ ਭੰਗੜਾ ਪਾਉਂਦੇ ਹੋਏ ਨਜ਼ਰ ਆਏ। ਹਾਲਾਂਕਿ ਇਸ ਦੌਰਾਨ ਸ਼ਿਖਰ ਨੇ ਦੋਵਾਂ ਪੰਜਾਬੀ ਸਿਤਾਰਿਆਂ ਦਾ ਧੰਨਵਾਦ ਕੀਤਾ- ਦਰਅਸਲ, ਸ਼ਿਖਰ ਧਵਨ ਨੇ ਆਪਣੇ ਭੰਗੜੇ ਦਾ ਵੀਡੀਓ ਇੰਸਟਾਗ੍ਰਾਮ ਉੱਪਰ ਸਾਂਝਾ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਜ਼ਿੰਦਗੀ ਵਿੱਚ ਕੁਝ ਚੀਜ਼ਾ ਤੁਹਾਡੇ ਦਿਲਾਂ ਦੇ ਇੰਨੇ ਨੇੜੇ ਹੁੰਦੀਆਂ ਨੇ, ਉਹ ਤੁਹਾਡਾ ਹਿੱਸਾ ਬਣ ਜਾਂਦੀਆਂ ਆ- ਹਰ ਵਾਰੀ ਜਦੋਂ ਮੈਂ ਇਸ ਗਾਣੇ ਨੂੰ ਸੁਣਦਾ ਹਾਂ, ਮੈਂ ਆਪਣੇ ਪਾਪਾ ਬਾਰੇ ਸੋਚਦਾ ਆਂ, ਉਹ ਮੇਰੇ ਲਈ ਸਭ ਤੋਂ ਵੱਡਾ ਸਪੋਰਟ ਸਿਸਟਮ ਰਹੇ ਆ- ਅੱਜ ਬੜੇ ਟਾਈਮ ਬਾਅਦ ਛੱਲਾ ਸੁਣਿਆ ਤਾਂ ਆਪਣੇ ਬਚਪਨ ਦੀ ਸਭ ਤੋਂ ਖੁਸ਼ਗਵਾਰ ਯਾਦ ਅੱਖਾਂ ਦੇ ਸਾਹਮਣੇ ਆ ਗਈ- @spotifyindia @gurdasmaanjeeyo @diljitdosanjh ਤੁਹਾਡਾ ਧੰਨਵਾਦ- ਇਸ ਆਈਕੋਨਿਕ ਗਾਣੇ ਨੂੰ ਰੀਕ੍ਰਿਏਟ ਕਰਨ ਲਈ- ਇਹ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ- ਮੇਰੇ ਅਤੇ ਮੇਰੇ ਵਰਗੇ ਬਹੁਤੇ ਲੋਕਾਂ ਲਈ- ਜਾਣਕਾਰੀ ਲਈ ਦੱਸ ਦੇਈਏ ਕਿ ਸੱਟ ਲੱਗਣ ਤੋਂ ਪਹਿਲਾਂ ਧਵਨ ਸ਼ਾਨਦਾਰ ਫਾਰਮ ਵਿੱਚ ਸੀ। ਉਸ ਨੇ ਮੌਜੂਦਾ ਸੀਜ਼ਨ ਚ ਹੁਣ ਤੱਕ ਕੁੱਲ ਚਾਰ ਮੈਚ ਖੇਡੇ ਹਨ, ਜਿਸ ਚ ਉਸ ਨੇ 116.50 ਦੀ ਔਸਤ ਨਾਲ 233 ਦੌੜਾਂ ਬਣਾਈਆਂ ਹਨ। ਇੰਨਾ ਹੀ ਨਹੀਂ ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ ਵੀ 146.54 ਰਿਹਾ ਹੈ। ਅੰਕੜੇ ਦੱਸ ਰਹੇ ਹਨ ਕਿ ਗੱਬਰ ਕਿਸ ਤਰ੍ਹਾਂ ਦੇ ਫਾਰਮ ਚ ਸੀ, ਇਸ ਲਈ ਹੁਣ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਲਖਨਊ ਖਿਲਾਫ ਹੋਣ ਵਾਲੇ ਇਸ ਮੈਚ ਚ ਖੇਡਦਾ ਨਜ਼ਰ ਆਵੇਗਾ।

Shikhar Dhawan Wears Bhangra On challa Song Know Why He Thanked Diljit Dosanjh gurdas Maan


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App