ਪੈਰਿਸ ਓਲੰਪਿਕ 'ਚ ਕਪਤਾਨ ਹਰਮਨਪ੍ਰੀਤ ਸਿੰਘ ਦੇ ਆਖਰੀ ਮਿੰਟਾਂ 'ਚ ਕੀਤੇ ਗਏ ਗੋਲ ਦੀ ਬਦੌਲਤ ਭਾਰਤ ਨੇ ਅਰਜਨਟੀਨਾ ਖਿਲਾਫ ਮੈਚ 1-1 ਨਾਲ ਡਰਾਅ ਕਰ ਦਿੱਤਾ। 58ਵੇਂ ਮਿੰਟ ਤੱਕ ਟੀਮ ਇੰਡੀਆ ਇਕ ਗੋਲ ਨਾਲ ਪਿੱਛੇ ਸੀ। ਖੇਡ ਵਿਚ ਭਾਰਤ ਨੂੰ ਤਿੰਨ ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ਵਿੱਚੋਂ ਹਰਮਨਪ੍ਰੀਤ ਨੇ ਤੀਜੀ ਪੇਨਲਟੀ ਵਿੱਚ ਗੋਲ ਕਰ ਕੇ ਮੈਚ ਬਰਾਬਰ ਕਰ ਦਿੱਤਾ ਜਿਸ ਕਰਕੇ ਮੈਚ ਡਰਾਅ 'ਤੇ ਖਤਮ ਹੋਇਆ।ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਅਤੇ ਅਰਜਨਟੀਨਾ ਵਿਚਾਲੇ ਇਹ ਦੂਜਾ ਡਰਾਅ ਮੈਚ ਹੈ। ਇਸ ਤੋਂ ਪਹਿਲਾਂ ਦੋਵੇਂ ਟੀਮਾਂ 2004 'ਚ 2-2 ਨਾਲ ਡਰਾਅ ਖੇਡੀਆਂ ਸਨ। ਅਰਜਨਟੀਨਾ ਭਾਰਤ ਨੂੰ ਹਰਾ ਕੇ ਆਪਣਾ ਖਾਤਾ ਖੋਲ੍ਹਣ ਦੀ ਉਮੀਦ ਕਰ ਰਿਹਾ ਸੀ ਪਰ ਹਰਮਨਪ੍ਰੀਤ ਦੇ ਗੋਲ ਨੇ ਭਾਰਤ ਨੂੰ ਟੱਕਰ ਦੀ ਖੇਡ ਚ ਖੜ੍ਹਾ ਕੀਤਾ ਅਤੇ ਮੇਚ ਡਰਾਅ ਰਿਹਾ।