ਕਪੂਰਥਲਾ 'ਚ ਨਕਾਬਪੋਸ਼ ਬਾਈਕ ਸਵਾਰਾਂ ਨੇ ਪੈਟਰੋਲ ਪੰਪ ਦੇ ਕਰਮਚਾਰੀ 'ਤੇ ਚਲਾਈ ਗੋਲ਼ੀ, ਇਲਾਜ ਦੌਰਾਨ ਮੌਤ

02/02/2025 | Public Times Bureau | Panjab

ਕਪੂਰਥਲਾ ਦੇ ਗੋਇੰਦਵਾਲ ਸਾਹਿਬ ਰੋਡ 'ਤੇ ਸਥਿਤ ਪੈਟਰੋਲ ਪੰਪ 'ਤੇ ਤਿੰਨ ਨਕਾਬਪੋਸ਼ ਬਾਈਕ ਸਵਾਰਾਂ ਨੇ ਦੇਰ ਰਾਤ ਪੈਟਰੋਲ ਭਰਨ ਆਏ ਇੱਕ ਪੈਟਰੋਲ ਪੰਪ ਕਰਮਚਾਰੀ 'ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਘਟਨਾ ਦਾ ਇੱਕ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਘਟਨਾ ਵਿੱਚ ਜ਼ਖ਼ਮੀ ਹੋਏ ਕਰਮਚਾਰੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਦੇਰ ਰਾਤ ਪਿੰਡ ਖੀਰਾਵਾਲੀ ਨੇੜੇ ਐੱਚਪੀ ਪੈਟਰੋਲ ਪੰਪ 'ਤੇ ਤਿੰਨ ਬਾਈਕ ਸਵਾਰ ਆਪਣੇ ਮੂੰਹ ਢੱਕੇ ਹੋਏ ਪਹੁੰਚੇ। ਪੰਪ ਅਟੈਂਡੈਂਟ ਵੱਲੋਂ ਪੈਟਰੋਲ ਭਰਨ ਤੋਂ ਬਾਅਦ, ਉਨ੍ਹਾਂ ਵਿੱਚ ਕੁਝ ਬਹਿਸ ਹੋ ਗਈ।

ਇਸ ਦੌਰਾਨ ਡਿਊਟੀ 'ਤੇ ਤਾਇਨਾਤ ਕਰਮਚਾਰੀ ਕੁਲਵੰਤ ਸਿੰਘ ਪਹੁੰਚ ਗਿਆ। ਇੱਕ ਬਾਈਕ ਸਵਾਰ ਕੋਲ ਦਾਤਰ ਸੀ ਅਤੇ ਦੂਜੇ ਕੋਲ ਪਿਸਤੌਲ। ਪਿਸਤੌਲ ਵਾਲੇ ਮੁਲਜ਼ਮ ਨੇ ਕੁਲਵੰਤ ਸਿੰਘ 'ਤੇ ਗੋਲੀ ਚਲਾ ਦਿੱਤੀ ਅਤੇ ਤਿੰਨੋਂ ਮੌਕੇ ਤੋਂ ਭੱਜ ਗਏ। ਜ਼ਖ਼ਮੀ ਕਰਮਚਾਰੀ ਕੁਲਵੰਤ ਸਿੰਘ ਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਲੁਧਿਆਣਾ ਹਸਪਤਾਲ ਪਹੁੰਚਣ 'ਤੇ ਡਿਊਟੀ ਡਾਕਟਰ ਨੇ ਕੁਲਵੰਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੇ ਵੀ ਘਟਨਾ ਵਿੱਚ ਜ਼ਖ਼ਮੀ ਹੋਏ ਪੰਪ ਦੇ ਕਰਮਚਾਰੀ ਕੁਲਵੰਤ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਲੱਗੀ ਪੁਲਿਸ ਟੀਮ ਵੱਲੋਂ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Masked Bikers Shot At Petrol Pump Employee In Kapurthala Died During Treatment


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App