ਅਨਮੋਲਪ੍ਰੀਤ ਦਾ ਤੂਫ਼ਾਨੀ ਸੈਂਕੜਾ, ਮੋਹਾਲੀ ਕਿੰਗਜ਼ ਨੇ 259 ਦੌੜਾਂ ਦਾ ਟੀਚਾ ਕੀਤਾ ਪਾਰ

31/08/2026 | Public Times Bureau | Panjab

ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿੱਚ ਮੈਨਕਾਈਂਡ ਫਾਰਮਾ ਸ਼ੇਰ-ਏ-ਪੰਜਾਬ ਟੀ20 ਲੀਗ 2026 ਦੇ ਉਦਘਾਟਨੀ ਮੁਕਾਬਲੇ ਵਿੱਚ ਮੋਹਾਲੀ ਕਿੰਗਜ਼ ਨੇ ਅੰਮ੍ਰਿਤਸਰ ਸੂਰਮਿਆਂ ਨੂੰ 5 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਅੰਮ੍ਰਿਤਸਰ ਵੱਲੋਂ ਮਿਲੇ 259 ਦੌੜਾਂ ਦੇ ਵੱਡੇ ਟੀਚੇ ਨੂੰ ਮੋਹਾਲੀ ਨੇ 3 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਮੋਹਾਲੀ ਦੀ ਜਿੱਤ ਦੇ ਹੀਰੋ ਅਨਮੋਲਪ੍ਰੀਤ ਸਿੰਘ ਰਹੇ, ਜਿਨ੍ਹਾਂ ਨੇ ਸਿਰਫ਼ 51 ਗੇਂਦਾਂ ’ਤੇ 133 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਨੇ ਕਪਤਾਨ ਰਮਨਦੀਪ ਸਿੰਘ ਨਾਲ ਚੌਥੀ ਵਿਕਟ ਲਈ 151 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਮੈਚ ਦਾ ਰੁਖ ਬਦਲ ਦਿੱਤਾ। ਰਮਨਦੀਪ 40 ਗੇਂਦਾਂ ’ਤੇ 69 ਦੌੜਾਂ ਬਣਾ ਕੇ ਨਾਬਾਦ ਰਹੇ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਅੰਮ੍ਰਿਤਸਰ ਸੂਰਮਿਆਂ ਨੇ 20 ਓਵਰਾਂ ਵਿੱਚ 258 ਦੌੜਾਂ ਬਣਾਈਆਂ। ਕਪਤਾਨ ਅਭਿਸ਼ੇਕ ਸ਼ਰਮਾ ਨੇ 26 ਗੇਂਦਾਂ ’ਤੇ 77 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਦਕਿ ਸਹਿਜ ਧਵਨ ਨੇ 18 ਗੇਂਦਾਂ ’ਤੇ 45 ਅਤੇ ਨਮਨ ਧੀਰ ਨੇ 22 ਗੇਂਦਾਂ ’ਤੇ 47 ਦੌੜਾਂ ਬਣਾਈਆਂ। ਦੋਵਾਂ ਟੀਮਾਂ ਵਿਚਕਾਰ ਸ਼ੁਰੂ ਤੋਂ ਹੀ ਚੌਕਿਆਂ-ਛੱਕਿਆਂ ਦੀ ਬਰਸਾਤ ਦੇਖਣ ਨੂੰ ਮਿਲੀ। ਮੋਹਾਲੀ ਵੱਲੋਂ ਤੇਜਪ੍ਰੀਤ ਸਿੰਘ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 4 ਓਵਰਾਂ ਵਿੱਚ 38 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।

259 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੋਹਾਲੀ ਦੀ ਸ਼ੁਰੂਆਤ ਖਰਾਬ ਰਹੀ ਅਤੇ ਮਨਪ੍ਰੀਤ ਜੌਹਲ ਪਹਿਲੇ ਹੀ ਓਵਰ ਵਿੱਚ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਇਸ ਤੋਂ ਬਾਅਦ ਅਨਮੋਲਪ੍ਰੀਤ ਨੇ ਗੁਰਮੇਹਰ ਸਰਾਂ ਨਾਲ 62 ਦੌੜਾਂ ਦੀ ਸਾਂਝੇਦਾਰੀ ਕੀਤੀ। ਸਰਾਂ ਦੇ ਆਊਟ ਹੋਣ ਅਤੇ ਆਰੀਅਨ ਭਾਟੀਆ ਦੇ ਬਿਨਾਂ ਖਾਤਾ ਖੋਲ੍ਹੇ ਵਾਪਸ ਪਰਤਣ ਤੋਂ ਬਾਅਦ ਮੋਹਾਲੀ ’ਤੇ ਦਬਾਅ ਵਧ ਗਿਆ। ਹਾਲਾਂਕਿ ਅਨਮੋਲਪ੍ਰੀਤ ਅਤੇ ਰਮਨਦੀਪ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਮੁੜ ਮਜ਼ਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ। ਆਖ਼ਰੀ ਪੜਾਅ ਵਿੱਚ ਹਰਪ੍ਰੀਤ ਬਰਾੜ ਨੇ 8 ਗੇਂਦਾਂ ’ਤੇ 23 ਦੌੜਾਂ ਦੀ ਤੇਜ਼ ਪਾਰੀ ਖੇਡੀ ਅਤੇ ਮੋਹਾਲੀ ਦੀ ਜਿੱਤ ਲਗਭਗ ਪੱਕੀ ਕਰ ਦਿੱਤੀ। ਰਮਨਦੀਪ ਨੇ ਆਖ਼ਰੀ ਓਵਰ ਵਿੱਚ ਜੇਤੂ ਦੌੜਾਂ ਬਣਾਉਂਦਿਆਂ ਟੀਮ ਨੂੰ ਯਾਦਗਾਰ ਜਿੱਤ ਦਿਵਾਈ।

Anmolpreet s Explosive Century Mohali Kings Chase Down A Target Of 259 Runs


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App