ਭਾਰਤੀ ਮੂਲ ਦੇ ਨੀਲ ਮੋਹਨ ਬਣੇ Youtube ਦੇ ਨਵੇਂ CEO, 2008 ਚ ਜੁਆਇਨ ਕੀਤਾ ਸੀ Google

17/02/2023 | Public Times Bureau | America

ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਦੀ ਲੀਡਰਸ਼ਿਪ ਵਿੱਚ ਵੱਡਾ ਬਦਲਾਅ ਹੋਇਆ ਹੈ। ਯੂਟਿਊਬ ਦੀ ਸੀਈਓ Susan Wojcicki ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਰਤੀ ਮੂਲ ਦੇ ਨੀਲ ਮੋਹਨ Susan Wojcicki ਦੀ ਥਾਂ ਲੈਣਗੇ। ਨੀਲ ਮੋਹਨ ਫਿਲਹਾਲ ਯੂਟਿਊਬ ਦੇ ਚੀਫ਼ ਪ੍ਰੋਡਕਟ ਅਫ਼ਸਰ ਹਨ। Susan Wojcicki ਨੇ ਇੱਕ ਪੱਤਰ ਲਿਖ ਕੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ । ਉਨ੍ਹਾਂ ਕਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੀ ਹੈ। ਉਹ ਆਪਣੇ ਪਰਿਵਾਰ, ਸਿਹਤ ਅਤੇ ਨਿੱਜੀ ਪ੍ਰੋਜੈਕਟਾਂ ਬਾਰੇ ਨਵਾਂ ਕੰਮ ਸ਼ੁਰੂ ਕਰੇਗੀ। ਪਿਛਲੇ ਨੌਂ ਸਾਲਾਂ ਤੋਂ ਉਹ ਅਲਫਾਬੇਟ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਵਿੱਚ ਮੁੱਖ ਭੂਮਿਕਾ ਤੇ ਕੰਮ ਕਰ ਰਹੀ ਸੀ। ਦੱਸ ਦੇਈਏ ਕਿ ਸੁਜ਼ਾਨ ਵੋਜਿਕੀ ਸ਼ੁਰੂਆਤੀ ਦਿਨਾਂ ਤੋਂ ਹੀ ਯੂਟਿਊਬ ਦੀ ਪੇਰੈਂਟ ਕੰਪਨੀ ਗੂਗਲ ਨਾਲ ਜੁੜੀ ਹੋਈ ਹੈ। ਇਹ ਉਦੋਂ ਦੀ ਗੱਲ ਹੈ ਜਦੋਂ ਗੂਗਲ ਦੇ ਦੋ ਸੰਸਥਾਪਕ ਕੈਲੀਫੋਰਨੀਆ ਦੇ ਇੱਕ ਗੈਰੇਜ ਵਿੱਚ ਸਰਚ ਇੰਜਣ ਬਣਾਉਣ ਲਈ ਕੰਮ ਕਰ ਰਹੇ ਸਨ। ਬਾਅਦ ਵਿੱਚ ਉਹ ਗੂਗਲ ਦੀ 16ਵੀਂ ਕਰਮਚਾਰੀ ਬਣ ਗਈ ਸੀ ਅਤੇ ਉਹ 25 ਸਾਲਾਂ ਤੋਂ ਕੰਪਨੀ ਨਾਲ ਜੁੜੀ ਹੋਈ ਹੈ। ਨੀਲ ਮੋਹਨ ਨੂੰ ਵਧਾਈ ਦਿੰਦੇ ਹੋਏ ਸੁਜ਼ਾਨ ਵੋਜਿਕੀ ਨੇ ਕਿਹਾ ਕਿ ਅਸੀਂ ਸ਼ਾਰਟਸ, ਸਟ੍ਰੀਮਿੰਗ ਅਤੇ ਸਬਸਕ੍ਰਿਪਸ਼ਨ ਵਿੱਚ ਜੋ ਕਰ ਰਹੇ ਹਾਂ ਉਹ ਸ਼ਾਨਦਾਰ ਹੈ। ਨੀਲ ਸਾਡੀ ਅਗਵਾਈ ਕਰਨ ਲਈ ਸਹੀ ਵਿਅਕਤੀ ਹੈ। ਇਸ ਤੋਂ ਅੱਗੇ ਸੁਜ਼ਾਨ ਨੇ ਕਿਹਾ ਕਿ ਨੀਲ ਮੋਹਨ ਇੱਕ ਸ਼ਾਨਦਾਰ ਲੀਡਰ ਹੈ ਅਤੇ ਉਹ ਕਿਸੇ ਵੀ ਵਿਅਕਤੀ ਨਾਲੋਂ ਬਿਹਤਰ ਸਮਝਦੇ ਹਨ ਕਿ ਇਸ ਪਲੇਟਫਾਰਮ ਨੂੰ ਹੁਣ ਅਤੇ ਭਵਿੱਖ ਵਿੱਚ ਕੀ ਚਾਹੀਦਾ ਹੈ। ਸੁਜ਼ਾਨ ਨੇ ਕਿਹਾ ਕਿ ਉਹ ਟ੍ਰਾਂਜ਼ਿਸ਼ਨ ਪੀਰੀਅਡ ਦੌਰਾਨ ਕੰਪਨੀ ਵਿੱਚ ਬਣੀ ਰਹੇਗੀ ਅਤੇ ਨੀਲ ਮੋਹਨ ਦੀ ਮਦਦ ਕਰਦੀ ਰਹੇਗੀ । ਸੁਜ਼ਾਨ ਹੁਣ ਗੂਗਲ ਅਤੇ ਅਲਫਾਬੇਟ ਵਿੱਚ ਬਤੌਰ ਸਲਾਹਕਾਰ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਵੀ ਯੂ-ਟਿਊਬ ਨੂੰ ਲੈ ਕੇ ਓਨਾ ਹੀ ਭਰੋਸਾ ਹੈ ਜਿੰਨਾ 9 ਸਾਲ ਪਹਿਲਾਂ ਸੀ। YouTube ਦੇ ਬਿਹਤਰੀਨ ਦਿਨ ਅਜੇ ਆਉਣ ਵਾਲੇ ਹਨ।

Neil Mohan Of Indian Origin Became The New Ceo Of Youtube Joined Google In 2008


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App