ਟਵਿੱਟਰ ਦੀ ਪੇਡ ਬਲੂ ਟਿੱਕ ਸੇਵਾ ਤੋਂ ਬਾਅਦ, ਮੈਟਾ ਨੇ ਵੀ ਪੇਡ ਬਲੂ ਟਿੱਕ ਸੇਵਾ ਦਾ ਐਲਾਨ ਕੀਤਾ। ਕੰਪਨੀ ਨੇ ਪਿਛਲੇ ਹਫਤੇ ਇਸ ਦਾ ਐਲਾਨ ਕੀਤਾ ਸੀ ਅਤੇ ਹੁਣ ਇਹ ਸਰਵਿਸ ਸ਼ੁਰੂ ਹੋ ਗਈ ਹੈ। ਹੁਣ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਉਪਭੋਗਤਾ ਪੈਸੇ ਦਾ ਭੁਗਤਾਨ ਕਰਕੇ ਆਪਣੇ ਖਾਤੇ ਦੀ ਪੁਸ਼ਟੀ (varifiy) ਕਰ ਸਕਦੇ ਹਨ। ਤੁਹਾਨੂੰ ਯਾਦ ਕਰਵਾ ਦਈਏ ਕਿ ਹੁਣ ਤੱਕ ਇਹ ਸੇਵਾ ਮੁਫਤ ਸੀ। ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਸਭ ਤੋਂ ਪਹਿਲਾਂ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਇਸਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਦੇਸ਼ਾਂ ਦੇ ਉਪਭੋਗਤਾਵਾਂ ਨੂੰ ਵੈੱਬ ਸੰਸਕਰਣ ਲਈ $11.99 (ਲਗਭਗ 990 ਰੁਪਏ) ਅਤੇ iOS ਅਤੇ ਐਂਡਰਾਇਡ ਮੋਬਾਈਲ ਪਲੇਟਫਾਰਮਾਂ ਲਈ ਪ੍ਰਤੀ ਮਹੀਨਾ $14.99 (ਲਗਭਗ 1,240 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ। ਮੈਟਾ ਦੇ ਬੁਲਾਰੇ ਨੇ ਕਿਹਾ ਹੈ ਕਿ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਪੇਡ ਵੈਰੀਫਿਕੇਸ਼ਨ ਵਿਸ਼ੇਸ਼ਤਾ ਅਗਲੇ ਸੱਤ ਦਿਨਾਂ ਵਿੱਚ ਵਿਸ਼ਵ ਪੱਧਰ ਤੇ ਲਾਂਚ ਕੀਤੀ ਜਾਵੇਗੀ। ਇਹ ਸਰਵਿਸ ਨਾਲ ਮੈਟਾ ਦੇ ਮਾਲੀਏ ਵਿੱਚ ਭਾਰੀ ਵਾਧਾ ਹੋਣ ਦੀ ਉਮੀਦ ਹੈ।
Paid Service Of Facebook And Instagram Has Started Know The Price
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)