ਭਾਰਤੀ ਬਾਜ਼ਾਰ 'ਚ ਜਾਪਾਨੀ ਵਾਹਨ ਨਿਰਮਾਤਾ Honda Cars ਵੱਲੋਂ ਐਸਯੂਵੀ ਤੋਂ ਲੈ ਕੇ ਸੇਡਾਨ ਸੈਕਟਰ 'ਚ ਕਈ ਕਾਰਾਂ ਨੂੰ ਆਫਰ ਕੀਤਾ ਜਾਂਦਾ ਹੈ। ਜੇਕਰ ਤੁਸੀਂ ਜੁਲਾਈ 2025 ਵਿਚ ਹੌਂਡਾ ਦੀ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਨਿਰਮਾਤਾ ਵੱਲੋਂ ਇਸ ਮਹੀਨੇ ਆਪਣੀਆਂ ਕਾਰਾਂ ਤੇ ਐਸਯੂਵੀ 'ਤੇ ਕਿਸ ਕਿਸਮ ਦੇ ਡਿਸਕਾਊਂਟ ਆਫਰ ਕੀਤੇ ਜਾ ਰਹੇ ਹਨ, ਇਸ ਬਾਰੇ ਜਾਣਕਾਰੀ ਦੇ ਰਹੇ ਹਾਂ।
ਹੌਂਡਾ ਵੱਲੋਂ ਜੁਲਾਈ 2025 'ਚ ਆਪਣੀ ਕੰਪੈਕਟ ਸੇਡਾਨ ਕਾਰ Honda Amaze 'ਤੇ ਹਜ਼ਾਰਾਂ ਰੁਪਏ ਦੇ ਡਿਸਕਾਊਂਟ ਆਫਰ ਦਿੱਤੇ ਜਾ ਰਹੇ ਹਨ। ਨਿਰਮਾਤਾ ਵੱਲੋਂ ਇਸ ਮਹੀਨੇ ਇਸ ਗੱਡੀ ਨੂੰ ਖਰੀਦਣ 'ਤੇ ਵੱਧ ਤੋਂ ਵੱਧ 57,200 ਰੁਪਏ ਦੀ ਛੂਟ ਦਿੱਤੀ ਜਾ ਰਹੀ ਹੈ। ਇਹ ਛੂਟ ਹੌਂਡਾ ਅਮੇਜ਼ ਦੀ ਸੈਕੇਂਡ ਜਨਰੇਸ਼ਨ ਦੇ ਬਚੇ ਹੋਏ ਸਟਾਕ 'ਤੇ ਦਿੱਤੀ ਜਾ ਰਹੀ ਹੈ। ਜਦਕਿ ਥਰਡ ਜਨਰੇਸ਼ਨ ਦੇ ਅਮੇਜ਼ 'ਤੇ ਸਿਰਫ ਕਾਰਪੋਰੇਟ ਅਤੇ ਮੌਜੂਦਾ ਹੌਂਡਾ ਗਾਹਕਾਂ ਲਈ ਹੀ ਆਫਰ ਦਿੱਤੇ ਜਾ ਰਹੇ ਹਨ। ਹੌਂਡਾ ਅਮੇਜ਼ ਦੀ ਸੈਕੇਂਡ ਜਨਰੇਸ਼ਨ ਦੀ ਐਕਸ ਸ਼ੋਅਰੂਮ ਕੀਮਤ 7.62 ਲੱਖ ਰੁਪਏ ਅਤੇ ਥਰਡ ਜਨਰੇਸ਼ਨ ਦੀ ਐਕਸ ਸ਼ੋਅਰੂਮ ਕੀਮਤ 8.10 ਲੱਖ ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ।
ਹੌਂਡਾ ਵੱਲੋਂ ਮਿਡ ਸਾਈਜ਼ ਸੇਡਾਨ ਦੇ ਤੌਰ 'ਤੇ ਸਿਟੀ ਨੂੰ ਆਫਰ ਕੀਤਾ ਜਾਂਦਾ ਹੈ। ਜੁਲਾਈ 2025 ਦੇ ਦੌਰਾਨ ਇਸ ਕਾਰ 'ਤੇ ਵੀ ਕੰਪਨੀ ਵੱਲੋਂ ਡਿਸਕਾਊਂਟ ਆਫਰ ਕੀਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ, ਇਸ ਮਹੀਨੇ ਸਿਟੀ ਨੂੰ ਖਰੀਦਣ 'ਤੇ 1,07,300 ਰੁਪਏ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾ ਸਕਦਾ ਹੈ। ਇਹ ਆਫਰ ਇਸਦੇ ਆਮ ਮਾਡਲ 'ਤੇ ਦਿੱਤਾ ਜਾ ਰਿਹਾ ਹੈ ਜਦਕਿ ਸਿਟੀ ਦੇ ਹਾਈਬ੍ਰਿਡ ਵਰਜ਼ਨ Honda City. e:HEV 'ਤੇ ਇਸ ਮਹੀਨੇ ਕਿਸੇ ਵੀ ljdueX ਦੇ ਆਫਰ ਨਹੀਂ ਦਿੱਤੇ ਜਾ ਰਹੇ। Honda City ਦੀ ਐਕਸ ਸ਼ੋਅਰੂਮ ਕੀਮਤ 12.38 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਸਦੇ ਹਾਈਬ੍ਰਿਡ ਵਰਜ਼ਨ ਦੀ ਐਕਸ ਸ਼ੋਅਰੂਮ ਕੀਮਤ 19.90 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਹੌਂਡਾ ਵੱਲੋਂ ਸਾਲ 2023 ਵਿਚ ਹੀ Elevate ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕੰਪਨੀ ਨੂੰ ਇਸ ਐਸਯੂਵੀ ਲਈ ਬਿਹਤਰੀਨ ਪ੍ਰਤੀਕਿਰਿਆ ਮਿਲ ਰਹੀ ਹੈ। ਜੇਕਰ ਤੁਸੀਂ ਜੁਲਾਈ 2025 ਦੇ ਦੌਰਾਨ ਇਸ ਐਸਯੂਵੀ ਨੂੰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਇਸ ਮਹੀਨੇ ਵਿਚ ਇਸ ਐਸਯੂਵੀ 'ਤੇ ਕੰਪਨੀ ਵੱਲੋਂ ਵੱਧ ਤੋਂ ਵੱਧ 1,20,100 ਰੁਪਏ ਦੀ ਛੂਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਐਸਯੂਵੀ ਦੀ ਕੀਮਤ 11.91 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Discounts Worth Lakhs Of Rupees Will Be Available On Purchasing Honda Cars In July 2025
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)