ਸਕ੍ਰਿਪਟ ਤੋਂ ਐਡਿਟਿੰਗ ਤੱਕ ਇੱਕੋ ਪਲੇਟਫਾਰਮ ’ਤੇ: VerSe Innovation ਨੇ ਲਾਂਚ ਕੀਤਾ AI ਵੀਡੀਓ ਪ੍ਰੋਡਕਸ਼ਨ ਪਲੇਟਫਾਰਮ ‘Spark Station’

30/08/2026 | Public Times Bureau | Natioanl

ਕੰਟੈਂਟ ਪ੍ਰੋਡਕਸ਼ਨ ਨੂੰ ਤੇਜ਼ ਅਤੇ ਘੱਟ ਲਾਗਤ ਵਾਲਾ ਬਣਾਉਣ ਦੇ ਦਾਅਵੇ ਨਾਲ VerSe Innovation ਨੇ Film Expo 2026 ਦੌਰਾਨ ਆਪਣਾ ਨਵਾਂ AI ਪਲੇਟਫਾਰਮ ‘Spark Station’ ਪੇਸ਼ ਕੀਤਾ ਹੈ। ਕੰਪਨੀ ਮੁਤਾਬਕ ਇਹ ਪਲੇਟਫਾਰਮ ਆਈਡੀਆ ਅਤੇ ਸਕ੍ਰਿਪਟ ਤੋਂ ਲੈ ਕੇ ਸਟੋਰੀਬੋਰਡ, ਸ਼ੂਟ ਪਲਾਨਿੰਗ, ਕਿਰਦਾਰ, ਲੋਕੇਸ਼ਨ, ਮਿਊਜ਼ਿਕ, ਡਾਇਲਾਗ, ਐਡਿਟਿੰਗ ਅਤੇ ਫਾਈਨਲ ਵੀਡੀਓ ਤੱਕ ਦੀ ਪ੍ਰਕਿਰਿਆ ਨੂੰ ਇੱਕੋ ਵਰਕਫਲੋ ਵਿੱਚ ਲਿਆਉਂਦਾ ਹੈ। ਕੰਪਨੀ ਦਾ ਸਭ ਤੋਂ ਵੱਡਾ ਦਾਅਵਾ ਇਸ ਦੀ ਲਾਗਤ ਅਤੇ ਸਪੀਡ ਨੂੰ ਲੈ ਕੇ ਹੈ। VerSe Innovation ਦੇ ਮੁਤਾਬਕ 60 ਸਕਿੰਟ ਦੀ ਬ੍ਰਾਂਡ ਵੀਡੀਓ ਤਿਆਰ ਕਰਨ ’ਤੇ ਰਵਾਇਤੀ ਤੌਰ ’ਤੇ ਕਰੀਬ 10 ਤੋਂ 25 ਲੱਖ ਰੁਪਏ ਤੱਕ ਖਰਚ ਆ ਸਕਦਾ ਹੈ, ਜਦਕਿ Spark Station ਨਾਲ ਇਹੀ ਕੰਮ ਲਗਭਗ 50 ਹਜ਼ਾਰ ਤੋਂ 75 ਹਜ਼ਾਰ ਰੁਪਏ ਵਿੱਚ ਕੀਤਾ ਜਾ ਸਕਦਾ ਹੈ। ਕੰਪਨੀ ਇਸ ਨੂੰ ਲਾਗਤ ਵਿੱਚ 90 ਫੀਸਦੀ ਤੱਕ ਦੀ ਕਮੀ ਦੱਸ ਰਹੀ ਹੈ।

ਇੱਕੋ ਵਰਕਫਲੋ ਵਿੱਚ ਪੂਰਾ ਵੀਡੀਓ ਪ੍ਰੋਡਕਸ਼ਨ Spark Station ਵਿੱਚ ਆਈਡੀਆ ਡਿਵੈਲਪਮੈਂਟ, ਸਕ੍ਰਿਪਟ ਅਤੇ ਸਟੋਰੀਬੋਰਡ ਦੇ ਨਾਲ ਕਾਸਟਿੰਗ, ਲੋਕੇਸ਼ਨ, ਕਾਸਟਿਊਮ, ਕੈਮਰਾ ਐਂਗਲ ਅਤੇ ਸ਼ਾਟ ਪਲਾਨਿੰਗ ਵਰਗੇ ਕੰਮ ਵੀ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਮਿਊਜ਼ਿਕ, ਡਾਇਲਾਗ, ਵੀਡੀਓ ਐਡਿਟਿੰਗ, ਕੈਪਸ਼ਨ, ਰੈਂਡਰਿੰਗ ਅਤੇ ਵੱਖ-ਵੱਖ ਐਡ ਫਾਰਮੈਟ ਤਿਆਰ ਕਰਨ ਦੀਆਂ ਸਹੂਲਤਾਂ ਵੀ ਪਲੇਟਫਾਰਮ ਵਿੱਚ ਸ਼ਾਮਲ ਹਨ। ਇਸ ਤਰ੍ਹਾਂ ਕੰਪਨੀ ਦਾ ਟੀਚਾ ਕੰਟੈਂਟ ਕ੍ਰਿਏਟਰਾਂ ਅਤੇ ਪ੍ਰੋਡਕਸ਼ਨ ਟੀਮਾਂ ਨੂੰ ਵੱਖ-ਵੱਖ AI ਟੂਲਜ਼ ਵਿਚਕਾਰ ਕੰਮ ਵੰਡਣ ਦੀ ਲੋੜ ਘਟਾਉਣਾ ਹੈ।

AI ਵੀਡੀਓ ਵਿੱਚ ਕੰਟਿਨਿਊਟੀ ’ਤੇ ਫੋਕਸ AI ਨਾਲ ਵੀਡੀਓ ਬਣਾਉਣ ਦੌਰਾਨ ਕਿਰਦਾਰ ਦੇ ਚਿਹਰੇ, ਕੱਪੜਿਆਂ, ਲੋਕੇਸ਼ਨ ਜਾਂ ਪ੍ਰੌਪਸ ਵਿੱਚ ਵੱਖ-ਵੱਖ ਸ਼ਾਟਸ ਦੇ ਵਿਚਕਾਰ ਬਦਲਾਅ ਇੱਕ ਆਮ ਚੁਣੌਤੀ ਰਹੀ ਹੈ। VerSe Innovation ਮੁਤਾਬਕ Spark Station ਵਿੱਚ ਚਿਹਰੇ, ਐਕਸਪ੍ਰੈਸ਼ਨ, ਕੱਪੜਿਆਂ, ਲੋਕੇਸ਼ਨ ਅਤੇ ਪ੍ਰੌਪਸ ਦੀ ਕੰਟਿਨਿਊਟੀ ਬਣਾਈ ਰੱਖਣ ’ਤੇ ਖਾਸ ਧਿਆਨ ਦਿੱਤਾ ਗਿਆ ਹੈ। ਪਲੇਟਫਾਰਮ ਦਾ ਮਲਟੀ-ਮਾਡਲ ਅਪ੍ਰੋਚ ਵੀ ਇਸ ਦੀ ਇੱਕ ਮੁੱਖ ਵਿਸ਼ੇਸ਼ਤਾ ਹੈ। ਕੰਪਨੀ ਮੁਤਾਬਕ ਵੱਖ-ਵੱਖ ਕੰਮਾਂ ਲਈ ਵੱਖਰੇ AI ਮਾਡਲ ਵਰਤੇ ਜਾ ਸਕਦੇ ਹਨ, ਤਾਂ ਜੋ ਹਰੇਕ ਕੰਮ ਲਈ ਢੁੱਕਵਾਂ ਮਾਡਲ ਚੁਣਿਆ ਜਾ ਸਕੇ।

60 ਤੋਂ ਵੱਧ ਭਾਸ਼ਾਵਾਂ ਵਿੱਚ ਕੰਟੈਂਟ ਭਾਰਤੀ ਅਤੇ ਗਲੋਬਲ ਮਾਰਕੀਟ ਨੂੰ ਧਿਆਨ ਵਿੱਚ ਰੱਖਦਿਆਂ Spark Station ਵਿੱਚ 60 ਤੋਂ ਵੱਧ ਭਾਸ਼ਾਵਾਂ ਵਿੱਚ ਕੰਟੈਂਟ ਤਿਆਰ ਕਰਨ ਦੀ ਸਮਰੱਥਾ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿੱਚ ਲਿਪ-ਸਿੰਕ, ਐਕਸਪ੍ਰੈਸ਼ਨ ਅਤੇ ਸਥਾਨਕ ਬੋਲਚਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪਲੇਟਫਾਰਮ ਨੂੰ ਫਿਲਮਮੇਕਰਜ਼, ਪ੍ਰੋਡਕਸ਼ਨ ਹਾਊਸ, ਬ੍ਰਾਂਡਜ਼, ਏਜੰਸੀਆਂ, ਕੰਟੈਂਟ ਕ੍ਰਿਏਟਰਜ਼ ਅਤੇ ਇਨਫਲੂਐ

From Script To Editing On A Single Platform Verse Innovation Launches Ai Video Production Platform spark Station


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App