ਇੱਕ ਸਮੇਂ ਨੌਜਵਾਨਾਂ ਵਿੱਚ ਬੇਹੱਦ ਮਸ਼ਹੂਰ ਰਹੇ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ Orkut ਦੀ ਮੁੜ ਵਾਪਸੀ ਦੀਆਂ ਉਮੀਦਾਂ ਜਾਗੀਆਂ ਹਨ। ਪਲੇਟਫਾਰਮ ਦੇ ਸੰਸਥਾਪਕ Orkut Büyükkökten ਨੇ ਇਸ ਨੂੰ ਮੁੜ ਸ਼ੁਰੂ ਕਰਨ ਲਈ ਲੋਕਾਂ ਤੋਂ ਸਮਰਥਨ ਮੰਗਿਆ ਹੈ। ਹਾਲਾਂਕਿ, ਅਜੇ ਤੱਕ ਇਸ ਦੀ ਵਾਪਸੀ ਦੀ ਕੋਈ ਅਧਿਕਾਰਤ ਤਰੀਕ ਸਾਹਮਣੇ ਨਹੀਂ ਆਈ। ਫਾਊਂਡਰ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਪੋਸਟ ਸਾਂਝੀ ਕਰਦਿਆਂ ਯੂਜ਼ਰਜ਼ ਨੂੰ ਅਧਿਕਾਰਤ ਵੈੱਬਸਾਈਟ orkut.com ’ਤੇ ਆਪਣਾ ਨਾਂ ਦਰਜ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਸਪੋਰਟਰ ਕਾਰਡ ਆਪਣੇ ਦੋਸਤਾਂ ਨਾਲ ਸਾਂਝੇ ਕਰਨ ਲਈ ਵੀ ਕਿਹਾ ਹੈ, ਤਾਂ ਜੋ ਇਸ ਪਹਿਲ ਨੂੰ ਵਧੇਰੇ ਸਮਰਥਨ ਮਿਲ ਸਕੇ।
ਕਿਉਂ ਬੰਦ ਹੋਇਆ ਸੀ Orkut?ਜਨਵਰੀ 2004 ਵਿੱਚ ਸ਼ੁਰੂ ਹੋਇਆ Orkut ਆਪਣੇ ਸਮੇਂ ਦੇ ਪ੍ਰਮੁੱਖ ਸੋਸ਼ਲ ਨੈੱਟਵਰਕਿੰਗ ਪਲੇਟਫਾਰਮਾਂ ਵਿੱਚੋਂ ਇੱਕ ਸੀ। ਭਾਰਤ ਅਤੇ ਬ੍ਰਾਜ਼ੀਲ ਵਿੱਚ ਇਸ ਦੀ ਖ਼ਾਸ ਲੋਕਪ੍ਰਿਯਤਾ ਸੀ। ਯੂਜ਼ਰਜ਼ ਇਸ ’ਤੇ ਆਪਣੀ ਪ੍ਰੋਫਾਈਲ ਬਣਾਉਣ, ਦੋਸਤਾਂ ਨਾਲ ਜੁੜਨ, ਟੈਸਟੀਮੋਨੀਅਲ ਸਾਂਝੇ ਕਰਨ ਅਤੇ ਵੱਖ-ਵੱਖ ਕਮਿਊਨਿਟੀਆਂ ਦਾ ਹਿੱਸਾ ਬਣਨ ਵਰਗੀਆਂ ਸਹੂਲਤਾਂ ਦੀ ਵਰਤੋਂ ਕਰਦੇ ਸਨ। ਪਰ ਫੇਸਬੁੱਕ ਵਰਗੇ ਹੋਰ ਪਲੇਟਫਾਰਮਾਂ ਦੇ ਵਧਦੇ ਪ੍ਰਭਾਵ ਕਾਰਨ ਗੂਗਲ ਨੇ ਸਤੰਬਰ 2014 ਵਿੱਚ Orkut ਨੂੰ ਬੰਦ ਕਰ ਦਿੱਤਾ ਸੀ। ਹੁਣ ਲਗਭਗ 12 ਸਾਲ ਬਾਅਦ ਇਸ ਦੀ ਵਾਪਸੀ ਦੀ ਸੰਭਾਵਨਾ ਨੇ ਪੁਰਾਣੇ ਯੂਜ਼ਰਜ਼ ਵਿੱਚ ਦਿਲਚਸਪੀ ਪੈਦਾ ਕੀਤੀ ਹੈ।
ਫਾਊਂਡਰ ਨੇ ਦੱਸਿਆ ਵਾਪਸੀ ਦਾ ਮਕਸਦOrkut Büyükkökten ਦਾ ਕਹਿਣਾ ਹੈ ਕਿ ਮੌਜੂਦਾ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਲੋਕਾਂ ਦਾ ਧਿਆਨ ਖਿੱਚਣ ਅਤੇ ਵੱਧ ਸਮਾਂ ਬਿਤਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਦਕਿ ਅਸਲ ਮਨੁੱਖੀ ਰਿਸ਼ਤੇ ਪਿੱਛੇ ਰਹਿ ਜਾਂਦੇ ਹਨ। ਉਹ ਅਜਿਹਾ ਪਲੇਟਫਾਰਮ ਬਣਾਉਣਾ ਚਾਹੁੰਦੇ ਹਨ, ਜਿੱਥੇ ਲੋਕ ਸਾਂਝੀਆਂ ਰੁਚੀਆਂ ਰਾਹੀਂ ਭਾਈਚਾਰੇ ਨਾਲ ਜੁੜ ਸਕਣ ਅਤੇ ਦੋਸਤੀ ਤੇ ਭਰੋਸੇ ਨੂੰ ਵਧਾਵਾ ਮਿਲੇ। ਉਨ੍ਹਾਂ ਮੁਤਾਬਕ, Orkut ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੀਆਂ ਕਮਿਊਨਿਟੀਆਂ ਸਨ, ਜਿੱਥੇ ਲੋਕ ਇੱਕੋ ਜਿਹੀਆਂ ਰੁਚੀਆਂ ਅਤੇ ਵਿਚਾਰਾਂ ਦੇ ਆਧਾਰ ’ਤੇ ਇਕੱਠੇ ਹੁੰਦੇ ਸਨ।
ਲਾਂਚ ਬਾਰੇ ਅਜੇ ਕੋਈ ਐਲਾਨ ਨਹੀਂਫਿਲਹਾਲ Orkut ਦੀ ਮੁੜ ਸ਼ੁਰੂਆਤ ਲਈ ਸਮਰਥਨ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਵੇਂ ਪਲੇਟਫਾਰਮ ਦੇ ਫੀਚਰਾਂ, ਕੰਮ ਕਰਨ ਦੇ ਤਰੀਕੇ ਅਤੇ ਲਾਂਚ ਦੀ ਤਰੀਕ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਜੇਕਰ ਇਹ ਯੋਜਨਾ ਅਮਲ ਵਿੱਚ ਆਉਂਦੀ ਹੈ, ਤਾਂ ਪੁਰਾਣੇ ਯੂਜ਼ਰਜ਼ ਨੂੰ ਆਪਣੇ ਮਨਪਸੰਦ ਪਲੇਟਫਾਰਮ ਨਾਲ ਮੁੜ ਜੁੜਨ ਦਾ ਮੌਕਾ ਮਿਲ ਸਕਦਾ ਹੈ।
The famous 2000s social media platform orkut could make a comeback the founder has launched a campaign
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)