16000 ਫੁੱਟ ਦੀ ਉਚਾਈ 'ਤੇ ਟੁੱਟਿਆ ਏਅਰਕ੍ਰਾਫਟ ਦਾ ਦਰਵਾਜ਼ਾ, ਵਾਲ-ਵਾਲ ਯਾਤਰੀ

07/01/2024 | Public Times Bureau | Alaska

ਅਮਰੀਕਾ 'ਚ ਉਸ ਸਮੇਂ ਹਲਚਲ ਮਚ ਗਈ ਜਦੋਂ ਜਹਾਜ਼ ਦਾ ਦਰਵਾਜ਼ਾ ਅਚਾਨਕ ਟੁੱਟ ਕੇ 16,000 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ। ਜਹਾਜ਼ ਵਿੱਚ ਸਵਾਰ 171 ਯਾਤਰੀਆਂਅਤੇ ਚਾਲਕ ਦਲ ਦੇ 6 ਮੈਂਬਰਾਂ ਦੇ ਸਾਹ ਰੁਕ ਗਏ। ਅਲਾਸਕਾ ਏਅਰਲਾਈਨਜ਼ ਦਾ ਬੋਇੰਗ 737-ਮੈਕਸ-9 ਜਹਾਜ਼ ਪੋਰਟਲੈਂਡ ਤੋਂ ਓਨਟਾਰੀਓ, ਕੈਲੀਫੋਰਨੀਆ ਜਾ ਰਿਹਾ ਸੀ। ਟੇਕਆਫ ਦੇ ਕੁਝ ਮਿੰਟਾਂ ਬਾਅਦ ਹੀ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਟੁੱਟ ਗਿਆ ਅਤੇ ਹਵਾ ਵਿੱਚ ਡਿੱਗ ਗਿਆ।

ਐਮਰਜੈਂਸੀ ਦਾ ਦਰਵਾਜ਼ਾ ਟੁੱਟ ਕੇ ਡਿੱਗਣ ਤੋਂ ਬਾਅਦ ਆਕਸੀਜਨ ਮਾਸਕ ਡਿੱਗਣ ਲੱਗੇ, ਲੋਕਾਂ ਦੇ ਸਾਹ ਰੁਕ ਗਏ, ਤੇਜ਼ ਹਵਾ ਨਾਲ ਕਈ ਲੋਕਾਂ ਦੇ ਮੋਬਾਈਲ ਫੋਨ ਉੱਡ ਗਏ ਅਤੇ ਹੇਠਾਂ ਡਿੱਗ ਗਏ। ਪਾਇਲਟ ਨੇ ਐਮਰਜੈਂਸੀ ਲੈਂਡਿੰਗ ਕਰਵਾ ਕੇ ਯਾਤਰੀਆਂ ਦੀ ਜਾਨ ਬਚਾਈ ਪਰ ਇਸ ਘਟਨਾ ਨੇ ਬੋਇੰਗ 737 ਮੈਕਸ 9 ਜਹਾਜ਼ ਦੀ ਸੁਰੱਖਿਆ 'ਤੇ ਇਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ। ਅਲਾਸਕਾ ਏਅਰਲਾਈਨਜ਼ 'ਚ ਹੋਏ ਇਸ ਹਾਦਸੇ 'ਚ ਸਾਰੇ ਯਾਤਰੀਆਂ ਦੀ ਜਾਨ ਤਾਂ ਬਚ ਗਈ ਪਰ ਇਸ ਘਟਨਾ ਨੇ ਇਕ ਵਾਰ ਫਿਰ ਹਵਾਈ ਯਾਤਰਾ ਦੀ ਸੁਰੱਖਿਆ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਬੋਇੰਗ 737-9 ਮੈਕਸ ਜਹਾਜ਼ ਦੇ ਇਸ ਹਾਦਸੇ ਤੋਂ ਬਾਅਦ ਅਮਰੀਕਾ ਨੇ ਵੱਡੀ ਕਾਰਵਾਈ ਕੀਤੀ ਹੈ। ਅਮਰੀਕਾ 'ਚ ਬੋਇੰਗ 737 ਮੈਕਸ ਜਹਾਜ਼ ਦੀ ਉਡਾਣ 'ਤੇ ਅਸਥਾਈ ਪਾਬੰਦੀ ਲਾ ਦਿੱਤੀ ਗਈ ਹੈ। ਅਮਰੀਕੀ ਹਵਾਬਾਜ਼ੀ ਰੈਗੂਲੇਟਰ ਨੇ ਬੋਇੰਗ 737-9 ਮੈਕਸ (Boeing 737 Max Planes in USA) ਸੀਰੀਜ਼ ਦੇ ਲਗਭਗ 171 ਜਹਾਜ਼ਾਂ ਦੀ ਉਡਾਣ 'ਤੇ ਪਾਬੰਦੀ ਲਾ ਦਿੱਤੀ ਹੈ। ਉਸ ਘਟਨਾ ਤੋਂ ਬਾਅਦ ਭਾਰਤੀ ਹਵਾਬਾਜ਼ੀ ਰੈਗੂਲੇਟਰੀ ਡੀਜੀਸੀਏ (Indian aviation regulator DGCA) ਨੇ ਘਰੇਲੂ ਏਅਰਲਾਈਨਜ਼ ਨੂੰ ਵੀ ਆਪਣੇ ਬੇੜੇ ਵਿੱਚ ਬੋਇੰਗ 737 ਮੈਕਸ ਜਹਾਜ਼ਾਂ ਦੀ ਤੁਰੰਤ ਜਾਂਚ ਕਰਨ ਦੇ ਹੁਕਮਾਂ ਦਿੱਤੇ ਹਨ। ਏਅਰਲਾਈਨਜ਼ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਉਡਾਣਾਂ ਦੇ ਐਮਰਜੈਂਸੀ ਐਗਜ਼ਿਟ ਗੇਟਾਂ ਦੀ ਜਾਂਚ ਕਰਨ।

ਬੋਇੰਗ 737 ਮੈਕਸ ਜਹਾਜ਼ ਦਾ ਨਿਰਮਾਣ ਸਾਲ 2015 ਵਿੱਚ ਕੀਤਾ ਗਿਆ ਸੀ। ਇਸ ਨੂੰ ਸਾਲ 2017 ਵਿੱਚ ਫੈਡਰਲ ਏਵੀਏਸ਼ਨ ਅਥਾਰਟੀ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਇਹ ਸਭ ਤੋਂ ਮਸ਼ਹੂਰ ਏਅਰਕ੍ਰਾਫਟ ਬਣ ਗਿਆ। ਹਾਲਾਂਕਿ ਇਸ ਪ੍ਰਸਿੱਧ ਜਹਾਜ਼ ਨਾਲ ਕਈ ਹਾਦਸੇ ਵੀ ਵਾਪਰੇ ਹਨ। 2018 ਵਿੱਚ, ਇੱਕ ਬੋਇੰਗ ਜਹਾਜ਼ ਇੰਡੋਨੇਸ਼ੀਆਈ ਏਅਰਲਾਈਨ ਦੇ ਅਧੀਨ ਉਡਾਣ ਭਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਇਆ ਸੀ। ਇਸ ਵਿੱਚ 189 ਲੋਕਾਂ ਦੀ ਮੌਤ ਹੋ ਗਈ ਸੀ। ਮਾਰਚ 2019 ਵਿੱਚ, ਬੋਇੰਗ 737 ਮੈਕਸ ਜਹਾਜ਼ ਕਰੈਸ਼ ਹੋ ਗਿਆ ਸੀ, ਜਿਸ ਵਿੱਚ 157 ਲੋਕ ਮਾਰੇ ਗਏ ਸਨ। ਜਿਸ ਤੋਂ ਬਾਅਦ ਬੋਇੰਗ ਜਹਾਜ਼ਾਂ ਦੀ ਉਡਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਬੋਇੰਗ ਜਹਾਜ਼ ਦੇ ਡਿਜ਼ਾਈਨ ਅਤੇ ਨਿਰਮਾਣ ਨੂੰ ਲੈ ਕੇ ਕਈ ਦੋਸ਼ ਲਾਏ ਗਏ ਸਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਕੰਪਨੀ ਨੇ ਕਈ ਸੁਧਾਰ ਕੀਤੇ, ਜਿਸ ਤੋਂ ਬਾਅਦ ਕੰਪਨੀ ਨੂੰ ਸਾਲ 2020 'ਚ ਦੁਬਾਰਾ ਉਡਾਣ ਭਰਨ ਦੀ ਇਜਾਜ਼ਤ ਮਿਲ ਗਈ।

Aircraft Door Broken At 16000 Feet Passengers Stranded


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App