ਆਸਟਰੇਲੀਆ ਦਾ ਅਰਾਈਵਲ ਕਾਰਡ ਹਾਈ ਟੈਕ ਹੋ ਕੇ ਬਣੇਗਾ IPC, ਨਿਊਜ਼ੀਲੈਂਡ ਪਹਿਲਾਂ ਹੀ ਆਨ ਲਾਈਨ ਕਾਰਡ ਲਾਂਚ ਕਰ ਚੁੱਕਾ

01/08/2024 | Public Times Bureau | New Zealand

ਗੁਆਂਢੀ ਮੁਲਕ ਆਸਟਰੇਲੀਆ ਦੇ ਵਿਚ ਇਹ ਗੱਲ ਉਠਣ ਲੱਗੀ ਹੈ ਕਿ ਜਿਵੇਂ ਨਿਊਜ਼ੀਲੈਂਡ ਦੇ ਵਿਚ ਦਾਖਲ ਹੋਣ ਵੇਲੇ ਅਰਾਈਵਲ ਕਾਰਡ ਆਨ ਲਾਈਨ ਭਰਿਆ ਜਾ ਸਕਦਾ ਹੈ ਜਿਸ ਨੂੰ ‘ਟ੍ਰੈਵਲਰਜ਼ ਡੈਕਲਾਰੇਸ਼ਨ’ ਕਹਿੰਦੇ ਹਨ ਦੀ ਤਰਜ਼ ਉਤੇ ਇਨਕਮਿੰਗ ਪੈਸੰਜਰ ਕਾਰਡ (ਆਈ. ਪੀ. ਸੀ.) ਲਾਂਚ ਕੀਤਾ ਜਾਵੇ। ਇਸਦੇ ਨਾਲ ਬਿਰਧ ਹੋ ਚੁੱਕਾ ਕਾਰਡ ਭਰਨ ਵਾਲਾ ਸਿਸਟਮ ਖਤਮ ਹੋ ਜਾਵੇਗਾ। ਇਸ ਕਾਰਡ ਦੇ ਵਿਚ ਜਿੱਥੇ ਤੁਹਾਡੇ ਪਾਸਪੋਰਟ ਆਦਿ ਦਾ ਵੇਰਵਾ ਹੁੰਦਾ ਹੈ, ਉਥੇ ਸੰਪਰਕ ਨੰਬਰ, ਟ੍ਰੈਵਲ ਹਿਸਟਰੀ, ਟ੍ਰੈਵਲ ਵੇਰਵਾ, ਤੁਸੀਂ ਕਿਹੜੀ ਵਸੂਤ ਲਿਆ ਰਹੇ ਹੋ ਜਾਂ ਫਿਰ ਇਲੈਕਟ੍ਰਾਨਿਕ ਵੀਜ਼ੇ ਸਬੰਧੀ ਜਾਣਕਾਰੀ ਭਰਨੀ ਹੁੰਦੀ ਹੈ।
ਬਹੁਤ ਵਾਰ ਜਹਾਜ਼ ਦੇ ਵਿਚ ਜਾਂ ਉਤਰ ਕੇ ਕਾਗਜ਼ ਵਾਲਾ ਕਾਰਡ ਭਰਨ ਦੇ ਲਈ ਲੋਕ ਇਕ ਦੂਜੇ ਦੀ ਸਹਾਇਤਾ ਮੰਗਦੇ ਹਨ, ਲਿਖਣ ਦੇ ਲਈ ਪੈਨ ਦੀ ਮੰਗ ਕਰਦੇ ਹਨ ਜਾਂ ਫਿਰ ਗਲਤੀ ਦੇ ਨਾਲ ਉਸ ਚੀਜ਼ ਉਤੇ ਠੀਕਾ ਵੱਜ ਜਾਂਦਾ ਹੈ, ਜਿਸ ਉਤੇ ਨਹੀਂ ਸੀ ਵੱਜਣਾ ਚਾਹੀਦਾ। ਨਿਊਜ਼ੀਲੈਂਡ ਦੇ ਵਿਚ ਇਹ ਆਨ ਲਾਈਨ ਸਿਸਟਮ ਪਿਛਲੇ ਸਾਲ ਜੂਨ ਦੇ ਵਿਚ ਸ਼ੁਰੂ ਕਰ ਦਿੱਤਾ ਗਿਆ ਸੀ।

Australia s Arrival Card Will Become High tech Ipc New Zealand Has Already Launched An Online Card


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App