ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਅਮਰੀਕਾ ਦੇ ਦੌਰੇ 'ਤੇ ਹਨ ਅਤੇ ਉੱਥੇ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨਾਲ ਮੁਲਾਕਾਤ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ ਤੇ ਭਾਰਤ ਦੇ ਡੂੰਘੇ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਮਰੀਕਾ ਨੇ ਭਾਰਤ ਨੂੰ 297 ਪੁਰਾਣੀਆਂ ਵਸਤਾਂ ਵਾਪਸ ਕਰਨ ਦੀ ਵਿਵਸਥਾ ਕੀਤੀ ਹੈ। ਭਾਰਤ ਤੋਂ ਚੋਰੀ ਜਾਂ ਤਸਕਰੀ ਕੀਤੀਆਂ 297 ਪੁਰਾਤਨ ਵਸਤਾਂਵਾਪਸ ਕਰਨ ਦੇ ਅਮਰੀਕਾ ਦੇ ਵਾਅਦੇ ਤਹਿਤ ਭਾਰਤ ਦੀਆਂ ਇਨ੍ਹਾਂ ਸੱਭਿਆਚਾਰਕ ਜਾਇਦਾਦਾਂ ਨੂੰ ਛੇਤੀ ਹੀ ਵਾਪਸ ਲਿਆਂਦਾ ਜਾਵੇਗਾ।ਇਹ ਪੁਰਾਤਨ ਵਸਤਾਂ 4000 ਸਾਲ ਪੁਰਾਣੀਆਂ ਹਨ ਤੇ 2000 ਈਸਾ ਪੂਰਵ ਤੋਂ 1900 ਸਦੀ ਦੀਆਂ ਹਨ। ਇਹ ਵਸਤੂਆਂ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਤੋਂ ਹਨ ਤੇ ਜ਼ਿਆਦਾਤਰ ਪੁਰਾਤਨ ਵਸਤੂਆਂ ਪੂਰਬੀ ਭਾਰਤ ਦੀਆਂ ਟੈਰਾਕੋਟਾ ਕਲਾਕ੍ਰਿਤੀਆਂ ਹਨ। ਇਨ੍ਹਾਂ ਤੋਂ ਇਲਾਵਾ ਹੋਰ ਪੱਥਰ, ਧਾਤ, ਲੱਕੜ ਅਤੇ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਹਨ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਚੋਰੀ ਜਾਂ ਤਸਕਰੀ ਕੀਤੀਆਂ ਹਨ।
ਪ੍ਰਧਾਨ ਮੰਤਰੀ ਨੇ ਇਨ੍ਹਾਂ ਕਲਾਕ੍ਰਿਤੀਆਂ ਦੀ ਵਾਪਸੀ ਵਿੱਚ ਸਹਿਯੋਗ ਲਈ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦਾ ਧੰਨਵਾਦ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੀ ਇਤਿਹਾਸਕ ਸੰਸਕ੍ਰਿਤੀ ਦਾ ਹਿੱਸਾ ਹੋਣ ਤੋਂ ਇਲਾਵਾ, ਇਹ ਇਸਦੀ ਸਭਿਅਤਾ ਤੇ ਚੇਤਨਾ ਦਾ ਅੰਦਰੂਨੀ ਕੇਂਦਰ ਹੈ।ਇਹ ਫੈਸਲਾ ਇਸ ਸਾਲ ਪਹਿਲਾਂ ਹੀ ਲਿਆ ਗਿਆ ਸੀ ਜਦੋਂ ਦੋਵਾਂ ਦੇਸ਼ਾਂ ਨੇ ਜੁਲਾਈ 2024 ਵਿੱਚ ਸੱਭਿਆਚਾਰਕ ਸੰਪੱਤੀ ਸਮਝੌਤੇ 'ਤੇ ਦਸਤਖਤ ਕੀਤੇ ਸਨ। ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਨੇ ਜੂਨ 2023 ਵਿੱਚ ਹੋਈ ਮੁਲਾਕਾਤ ਤੋਂ ਬਾਅਦ ਇੱਕ ਸਾਂਝੇ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।
America Returned India s 4000 year old treasure Pm Modi Thanked The President
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)