ਬਠਿੰਡੇ ਦੇ ਟਿੱਬਿਆਂ ਦੇ ਜੰਮਪਲ ਜਗਰੂਪ ਬਰਾੜ ਬ੍ਰਿਟਿਸ਼ ਕੋਲੰਬੀਆ (ਕੈਨੇਡਾ) ਦੇ ਕੈਬਨਿਟ ਵਜ਼ੀਰ ਬਣੇ ਹਨ। ਬਠਿੰਡਾ ਦੇ ਦਿਉਣ ਪਿੰਡ ਦੇ ਸ. ਜਸਵੰਤ ਸਿੰਘ ਬਰਾੜ ਦੇ ਨਿੱਕੜੇ ਵੀਰ ਨੂੰ ਛੇਵੀਂ ਵਾਰ ਇਸ ਸੂਬੇ ਦੇ ਵਿਧਾਇਕ ਚੁਣੇ ਜਾਣ ਦਾ ਮਾਣ ਮਿਲਿਐ। ਭਾਰਤ ਰਹਿੰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹੇ ਬਾਸਕਟਬਾਲ ਦੇ ਖਿਡਾਰੀ, ਮਨੋਵਿਗਿਆਨ ਦੇ ਸ਼ਹੀਦ ਭਗਤ ਸਿੰਘ ਕਾਲਿਜ ਕੋਟਕਪੂਰਾ ਵਿਖੇ ਪ੍ਰੋਫੈਸਰ ਰਹੇ ਜਗਰੂਪ ਸਿੰਘ ਬਰਾੜ ਤੋਂ ਇਲਾਵਾ ਕੈਨੇਡਾ ਵੱਲੋਂ ਖੇਡੇ ਹਾਕੀ ਉਲੰਪੀਅਨ ਰਵੀ ਕਾਰਲੋਂ ਨੂੰ ਵੀ ਇਸ ਕੈਬਨਿਟ ਵਿੱਚ ਦੂਜੀ ਵਾਰ ਥਾਂ ਮਿਲੀ ਹੈ। ਇਹ ਗੱਭਰੂ ਵੀ ਭਾਗੋਵਾਲ (ਗੁਰਦਾਸਪੁਰ) ਦਾ ਜੰਮਪਲ ਹੈ। ਇਹ ਮੈਨੂੰ ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਤੋਂ ਪਤਾ ਲੱਗੈ । ਅਗਲੇ ਸਾਲ ਕੋਟਲਾ ਸ਼ਾਹੀਆ (ਬਟਾਲਾ)ਦੀਆਂ ਖੇਡਾਂ ਤੇ ਸੱਦਾਂਗੇ ਭਾਊ ਨੂੰ।
ਤੀਸਰਾ ਪੰਜਾਬੀ ਮੰਤਰੀ ਵੀ ਰਵੀਸਿੰਘ ਪਰਮਾਰ ਬਣਿਆ ਹੈ 15 ਨਵੰਬਰ 1994 ਵਿੱਚ ਕੈਨੇਡਾ ਵਿਖੇ ਜਨਮਿਆ ਸਭ ਤੋਂ ਨਿੱਕੀ ਉਮਰ ਦਾ ਦੋਆਬੀਆ ਪੁੱਤਰ । ਨਵੀਂ ਅਟਾਰਨੀ ਜਨਰਲ ਵੀ ਦਿੱਲੀ ਦੀ ਜੰਮੀ ਜਾਈ ਪੰਜਾਬਣ ਬਣੀ ਹੈ ਨਿੱਕੀ ਸ਼ਰਮਾ। ਸਪੀਕਰ ਵੀ ਸੌ ਵਿਸਵੇ ਰਾਜ ਚੌਹਾਨ ਨੇ ਬਣ ਜਾਣੇਂ ਪਿਛਲੀ ਵਾਰ ਵਾਂਗ। ਰਾਜ ਚੌਹਾਨ ਗਹੌਰ (ਲੁਧਿਆਣਾ) ਦੇ ਪ੍ਰਸਿੱਧ ਵਕੀਲ ਸ. ਰਾਜਵੰਤ ਸਿੰਘ ਦਾ ਨਿੱਕਾ ਵੀਰ ਹੈ। ਡੇਵਿਡ ਏਬੀ ਦੀ ਵਜ਼ਾਰਤ ਵਿਚ ਜਗਰੂਪ ਨੇ ਹੋਰਨਾਂ ਮੰਤਰੀਆਂ ਨਾਲ ਅੱਜ ਇੱਥੇ ਸਹੁੰ ਚੁੱਕੀ ਇਸ ਮੌਕੇ ਜੋਧਾਂ (ਲੁਧਿਆਣਾ) ਦੀ ਧੀ ਅਤੇ ਉਨ੍ਹਾਂ ਦੀ ਪਤਨੀ ਰਾਜਵੰਤ ਕੌਰ, ਉਨ੍ਹਾਂ ਦੇ ਪੁੱਤਰ ਅਤੇ ਧੀ ਤੋਂ ਇਲਾਵਾ ਦੋਸਤ ਮਿੱਤਰ ਮੌਜੂਦ ਸਨ। ਵੀਰ ਜਸਵੰਤ ਬਰਾੜ ਬਠਿੰਡੇਆਇਆ ਹੋਇਆ। ਸਮੂਹ ਵਿਸ਼ਾਲ ਪੰਜਾਬੀ ਪਰਿਵਾਰ ਨੂੰ ਵਧਾਈਆਂ। ਵੱਡੇ ਬਾਈ ਬਰਾੜ ਤੋਂ ਲੱਡੂ ਮੰਗਵਾਉਂਦੇ ਹਾਂ ਮੋਟੀ ਬੂੰਦੀ ਵਾਲੇ।
Two International Punjabi Players Became Ministers For The Second Time In The British Columbia Province Of Canada
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)