ਲੁਧਿਆਣਾ ਦੇ ਦਿਆਨੰਦ ਹਸਪਤਾਲ ਵਿਚਜ ਕਥਿਤ ਤੋਰ ਤੇ ਫੰਦਾ ਦੀ ਘਪਲੇਬਾਜ਼ੀ ਦੇ ਮਾਮਲੇ ਨੂੰ ਲੈਕੇ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿਤੀ ਹੈ। ਜਾਂਚ ਵਿਚ ਸ਼ਾਮਿਲ ਹੋਣ ਲਈ ਗਠਿਤ ਕੀਤੀ ਗਈ ਵਿਸ਼ੇਸ਼ ਜਾਂਚ ਵਲੋਂ ਹਸਪਤਾਲ ਦੇ ਮੁਖ ਪ੍ਰਬੰਧਕ ਅਤੇ ਸਕੱਤਰ ਪ੍ਰੇਮਨ ਗੁਪਤਾ ਸਮੇਤ 3 ਮੈਂਬਰਾ ਨੂੰ ਜਾਂਚ ਵਿਚ ਸ਼ਾਮਿਲ ਹੋਣ ਲਾਇ ਬੁਲਾਇਆ ਗਿਆ ਸੀ, ਪਰ ਇਹ ਤਿੰਨੇ ਵਿਅਕਤੀ ਜਾਂਚ ਵਿਚ ਸ਼ਾਮਿਲ ਨਹੀਂ ਹੋਏ। ਜਾਣਕਾਰੀ ਅਨੁਸਾਰ ਹਸਪਤਾਲ ਦੇ ਫੰਡਾ ਵਿਚ ਹੋ ਰਹੀ ਕਥਿਤ ਤੋਰ ਤੇ ਵੱਡੇ ਪੱਧਰ ਤੇ ਘਪਲੇਬਾਜ਼ੀ ਨੂੰ ਲੈਕੇ ਇਕ ਵਿਅਕਤੀ ਵਲੋਂ ਬੀਤੇ ਦਿਨ ਪੁਲਿਸ ਕਮਿਸ਼ਨਰ ਵਲੋਂ ਇਸ ਮਾਮਲੇ ਵਿਚ ਤਿੰਨ ਮੈਂਬਰੀ ਜਾਂਚ ਟੀਮ ਦਾ ਗਠਤ ਕੀਤਾ ਗਿਆ ਸੀ। ਇਸ ਅਜਨਚ ਟੀਮ ਚ ਸੋਮਿਆਂ ਮਿਸ਼ਰਾ ਨੂੰ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਇਸ ਟੀਮ ਵਿਚ ADCP ਹਾਰਮਨੀਤ ਸਿੰਘ ਹੁੰਦਲ ਅਤੇ ADCP ਸਮੀਰ ਕਰਮ ਨੂੰ ਸ਼ਾਮਿਲ ਕੀਤਾ ਗਿਆ ਸੀ। ਸਮੀਰ ਵਰਮਾ ਨੇ ਦਸਿਆ ਕਿ ਪ੍ਰੇਮ ਗੁਪਤਾ ਸਮੇਤ ਤਿੰਨ ਵਿਅਕਤੀ ਨੂੰ ਸ਼ਨੀਵਾਰ ਨੂੰ ਜਾਂਚ ਟੀਮ ਨੇ ਹਾਜਰ ਹੋਣ ਦੇ ਹੁਕਮ ਦਿੱਤੇ ਗਏ ਸਨ, ਪਰ ਜਾਂਚ ਵਿਚ ਸ਼ਾਮਿਲ ਨਹੀਂ ਹੋਇਆ। ਇਸ ਦੇ ਨਾਲ ਹੀ ਦਸਿਆ ਕਿ ਅਗਲੇ ਹਫਤੇ ਇਨ੍ਹਾਂ ਤਿੰਨਾਂ ਨੂੰ ਬੁਲਾਇਆਜਾਵੇਗਾ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਓਹਨਾ ਨੇ ਦਸਿਆ ਕਿ ਉਹ ਗੰਭੀਰ ਮਾਮਲਾ ਹੈ ਅਤੇ ਪੁਲਿਸ ਇਸ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਸਖਤੀ ਭਰੇ ਲਹਿਜੇ ਵਿਚ ਕਿਹਾ ਕਿ ਜਾਂਚ ਦੌਰਾਨ , ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। 7 ਦਿਨਾਂ ਦੇ ਅੰਦਰ ਰਿਪੋਰਟ ਸੋਪਣ ਦੇ ਹੁਕਮ ਵੀ ਦਿਤੇ ਗਏ ਹਨ। ਦੂਜੇ ਪਾਸੇ ਦੋਸ਼ ਦਾ ਸਾਹਮਣਾ ਕਰ ਰਹੇ ਦਿਆਨੰਦ ਹਸਪਤਾਲ ਦੇ ਮੁੱਖ ਪ੍ਰਬੰਧਕ ਅਤੇ ਸਕੱਤਰ ਪ੍ਰੇਮ ਗੁਪਤਾ ਨੇ ਕਿਹਾ ਕਿ ਪੁਲਿਸ ਵਲੋਂ ਜਲਦਬਾਜ਼ੀ ਵਿਚ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ , ਜਿਵੇ ਕਿ ਓਹਨਾ ਦਾ ਸੰਗੀਨ ਕਤਲ ਦਾ ਮਾਮਲਾ ਹੋਵੇ।
The Management Of The Hospital Did Not Appear Before The Special Team Formed By The Police
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)