ਜੈਪੁਰ ਦੇ ਜੋਬਨੇਰ ਵਿਚ ਅੱਜ 9 ਸਾਲ ਦਾ ਬੱਚਾ ਖੇਡਦੇ ਸਮੇਂ 200 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗ ਗਿਆ। ਪਿੰਡ ਵਾਲਿਆਂ ਦੀ ਸੂਚਨਾ ਤੇ ਮੌਕੇ ਤੇ ਪੁਲਿਸ ਤੇ ਐੱਸਡੀਆਰਐੱਫ ਦੀਆਂ ਟੀਮਾਂ ਪਹੁੰਚੀਆਂ ਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਪੁਲਿਸ ਮੁਤਾਬਕ ਜੈਪੁਰ ਦੇ ਜੋਬਨੇਰ ਖੇਤਰ ਵਿਚ 9 ਸਾਲ ਦਾ ਅਕਸ਼ਿਤ ਖੇਡਦੇ-ਖੇਡਦੇ ਘਰ ਦੇ ਕੋਲ ਬਣੇ ਬੋਰਵੈੱਲ ਵਿਚ ਡਿੱਗ ਗਿਆ। ਜਦੋਂ ਕਾਫੀ ਦੇਰ ਤੱਕ ਅਕਸ਼ਿਤ ਨਜ਼ਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਇਸ ਦਰਮਿਆਨ ਬੋਰਵੈੱਲ ਤੋਂ ਆਵਾਜ਼ ਆਈ ਤੇ ਪਿੰਡ ਵਾਲੇ ਉਥੇ ਇਕੱਠੇ ਹੋਣਾ ਸ਼ੁਰੂ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਤੇ SDRF ਦੀਆਂ ਟੀਮਾਂ ਨੇ ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਟੀਮ ਵੱਲੋਂ ਬੱਚੇ ਤੱਕ ਆਕਸੀਜਨ ਪਹੁੰਚਾਈ ਜਾ ਰਹੀ ਹੈ ਤੇ ਬੋਰਵੈੱਲ ਵਿਚ ਸੀਸੀਟੀਵੀ ਕੈਮਰਾ ਉਤਾਰ ਕੇ ਬੱਚੇ ਦੀ ਲੋਕੇਸ਼ਨ ਪਤਾ ਕੀਤੀ ਜਾ ਰਹੀ ਹੈ।