ਹਿਮਾਚਲ ਅਤੇ ਉਤਰਾਖੰਡ 'ਚ ਬਾਰਸ਼ ਜਾਰੀ ਹੈ। ਲਾਹੁਲ ਸਪੀਤੀ ਅਤੇ ਕੁੱਲੂ ਜ਼ਿਲਿ੍ਆਂ ਵਿੱਚ ਹੜ੍ਹ ਕਾਰਨ ਨੁਕਸਾਨ ਹੋਇਆ ਹੈ।ਜਿਸ ਕਰਕੇ ਤੁਰੰਤ ਦੋਵਾਂ ਥਾਵਾਂ 'ਤੋਂ 34 ਘਰਾਂ ਨੂੰ ਖਾਲੀ ਕਰਵਾਉਣਾ ਪਿਆ। ਇਸ ਦੇ ਨਾਲ ਹੀ ਸ਼ਿਮਲਾ ਦੇ ਪੰਥਾਘਾਟੀ 'ਚ ਜ਼ਮੀਨ ਖਿਸਕਣ ਕਾਰਨ ਵਾਹਨ ਮਲਬੇ ਹੇਠ ਦੱਬ ਗਏ। । ਦੂਜੇ ਪਾਸੇ ਕੁੱਲੂ ਜ਼ਿਲ੍ਹੇ ਦੇ ਪਲਚਾਨ ਪਿੰਡ ਦਾ ਹਾਲ ਵੀ ਬੇਹੱਦ ਦਰਦਨਾਕ ਸਥਿਤੀ ਤੇ ਹਨ।ਐਤਵਾਰ ਸਵੇਰੇ ਭਾਰੀ ਮੀਂਹ ਕਾਰਨ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵੀ ਵਧਣਾ ਸ਼ੁਰੂ ਹੋਗਿਆ। ਨਦੀ ਨੇ ਪਲਚਨ ਪਿੰਡ ਵੱਲ ਰੁਖ ਕਰ ਲਿਆ ਜੋ ਭਾਰੀ ਜ਼ਮੀਨ ਖਿਸਕਣ ਦਾ ਕਾਰਨ ਬਣਿਆ। ਦੇਖਦੇ ਹੀ ਦੇਖਦੇ ਪਾਣੀ ਘਰਾਂ ਤੱਕ ਪਹੁੰਚ ਗਿਆ।
ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਤੇ ਉਨ੍ਹਾਂ ਦੇ ਵਲੋਂ ਰਾਹਤ ਕਾਰਜ ਸ਼ੁਰੂ ਕੀਤਾ ਗਿਆ। ਟੀਮ ਦੇ ਵਲੋਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਵਾਲਿਆਂ ਚੀਜਾ,ਦਿਤੀਆਂ ਜਾ ਰਹੀਆਂ ਹਨ, ਅਤੇ ਕਿਹਾ ਜਾ ਰਿਹਾ ਹੈ ਕਿ ਉਹ ਨਾ ਘਬਰਾਉਣ। ਜ਼ਿਆਦਾਤਰ ਲੋਕਾਂ ਦੇ ਵਲੋਂ ਤੰਬੂਆਂ ਵਿੱਚ ਅਤੇ ਕਈਆਂ ਨੇ ਬਾਕੀ ਪਿੰਡਾਂ ਵਿੱਚ ਪਨਾਹ ਲਈ। 10 ਬੀਘੇ ਜ਼ਮੀਨ 'ਤੇ ਸਬਜ਼ੀਆਂ ਦੀ ਫਸਲ ਤਬਾਹ ਹੋ ਗਈ ਹੈ। ਪਿੰਡ ਦੇ ਸਕੂਲ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ। ਮੌਸਮ ਵਿਭਾਗ ਨੇ 29 ਤੋਂ 31 ਜੁਲਾਈ ਤੱਕ ਜ਼ਿਆਦਾਤਰ ਥਾਵਾਂ 'ਤੇ ਭਾਰੀ ਬਾਰਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਉਤਰਾਖੰਡ 'ਚ ਹਿਮਾਲਿਆ ਦੀ ਬਿਆਸ ਘਾਟੀ 'ਚ ਆਦਿ ਕੈਲਾਸ਼ ਰੋਡ 'ਤੇ ਨਾਹਲ 'ਚ ਬੱਦਲ ਫਟਣ ਦੀ ਘਟਨਾ ਵਾਪਰੀ। ਇਸ ਕਾਰਨ ਨਾਹਲ ਨਾਲਾ ਓਵਰਫਲੋ ਹੋਯਾ ਅਤੇ ਸੜਕ ਕੁਝ ਮੀਟਰ ਤੱਕ ਖਿਸਕ ਗਈ। ਮੌਸਮ ਵਿਗਿਆਨ ਕੇਂਦਰ ਦੇਹਰਾਦੂਨ ਦੇ ਡਾਇਰੈਕਟਰ ਬਿਕਰਮ ਸਿੰਘ ਨੇ ਦੱਸਿਆ ਕਿ ਅਗਲੇ 12 ਘੰਟਿਆਂ ਵਿੱਚ ਦੇਹਰਾਦੂਨ, ਪੌੜੀ, ਨੈਨੀਤਾਲ, ਚੰਪਾਵਤ, ਊਧਮ ਸਿੰਘ ਨਗਰ ’ਚ ਵੀ ਕਿਤੇ-ਕਿਤੇ ਇਕ ਤੋਂਦੋ ਦੌਰ ਤੇਜ਼ ਮੀਂਹ ਪੈ ਸਕਦਾ ਹੈ। ਇਨ੍ਹਾਂ ਇਲਾਕਿਆਂ’ਚ ਯੈਲੋ ਅਲਰਟ ਕੀਤਾ ਗਿਆਹੈ।
Flood Occurred In Two Districts Of Himachal And Cloud Burst In Uttarakhand 34 Houses Were Evacuated In Both Places
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)