ਨਵੇਂ ਸਾਲ ਦੀ ਸ਼ੁਰੂਆਤ ਵਿੱਚ ਹੀ ਛੱਤੀਸਗੜ੍ਹ ਵਿੱਚ ਨਕਸਲੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬੀਜਾਪੁਰ ਜ਼ਿਲ੍ਹੇ ਵਿੱਚ ਘਾਤ ਲਗਾ ਕੇ ਬੈਠੇ ਨਕਸਲੀਆਂ ਨੇ ਸੋਮਵਾਰ ਨੂੰ ਸੈਨਿਕਾਂ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ। ਇਸ 'ਚ 9 ਜਵਾਨ ਸ਼ਹੀਦ ਹੋ ਗਏ ਸਨ। ਨਕਸਲੀਆਂ ਨੇ ਨਕਸਲ ਪ੍ਰਭਾਵਿਤ ਕੁਤਰੂ ਤੋਂ ਬੇਦਰੇ ਰੋਡ 'ਤੇ ਕਾਰਕੇਲੀ ਨੇੜੇ ਜਵਾਨਾਂ ਨਾਲ ਲੱਦੀ ਇੱਕ ਪਿਕਅੱਪ ਗੱਡੀ ਨੂੰ ਧਮਾਕਾ ਕਰਕੇ ਉਡਾ ਦਿੱਤਾ। ਏਡੀਜੀ ਨਕਸਲ ਆਪਰੇਸ਼ਨ ਵਿਵੇਕਾਨੰਦ ਸਿਨਹਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਮਲੇ ਵਿੱਚ ਹੁਣ ਤੱਕ 9 ਜਵਾਨ ਸ਼ਹੀਦ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਹੀਦਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਕੁਝ ਜਵਾਨ ਵੀ ਜ਼ਖਮੀ ਹੋਏ ਹਨ। ਬਸਤਰ ਆਈਜੀ ਦੇ ਅਨੁਸਾਰ, ਹਮਲੇ ਵਿੱਚ ਕੁੱਲ 10 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ 9 ਡੀਆਰਜੀ ਸਿਪਾਹੀ ਤੇ ਇੱਕ ਨਾਗਰਿਕ (ਪਿਕਅਪ ਵਾਹਨ ਦਾ ਡਰਾਈਵਰ) ਸ਼ਾਮਲ ਹੈ।ਨਕਸਲੀਆਂ ਨੇ ਪਹਿਲਾਂ ਹੀ ਇੱਥੇ ਬਾਰੂਦੀ ਸੁਰੰਗ ਵਿਛਾਈ ਹੋਈ ਸੀ, ਜਿਵੇਂ ਹੀ ਇਸ ਬਾਰੂਦੀ ਸੁਰੰਗ ਦੀ ਲਪੇਟ ਵਿੱਚ ਜਵਾਨਾਂ ਦੀ ਗੱਡੀ ਆਈ ਤਾਂ ਨਕਸਲੀਆਂ ਨੇ ਤੁਰੰਤ ਇਸ ਨੂੰ ਉਡਾ ਦਿੱਤਾ, ਜਿਸ ਵਿੱਚ 9 ਜਵਾਨ ਸ਼ਹੀਦ ਹੋ ਗਏ ਤੇ ਪਿਕਅੱਪ ਗੱਡੀ ਦੇ ਡਰਾਈਵਰ ਦੀ ਵੀ ਮੌਤ ਹੋ ਗਈ।
ਪੁਲਿਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੱਡੀ 'ਚ 15 ਤੋਂ ਜ਼ਿਆਦਾ ਜਵਾਨ ਸਵਾਰ ਸਨ, ਜੋ ਨਕਸਲ ਵਿਰੋਧੀ ਮੁਹਿੰਮ ਤੋਂ ਕੈਂਪ ਵਾਪਸ ਪਰਤ ਰਹੇ ਸਨ। ਨਕਸਲੀਆਂ ਨੇ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਪਹਿਲਾਂ ਹੀ ਬਾਰੂਦੀ ਸੁਰੰਗ ਵਿਛਾ ਦਿੱਤੀ ਸੀ, ਜਿਸ ਕਾਰਨ 9 ਜਵਾਨ ਸ਼ਹੀਦ ਹੋ ਗਏ ਸਨ। ਫਿਲਹਾਲ ਮੌਕੇ 'ਤੇ ਐਂਬੂਲੈਂਸ ਅਤੇ ਜਵਾਨਾਂ ਦੀ ਟੀਮ ਭੇਜੀ ਗਈ ਹੈ। ਜਵਾਨ ਦਾਂਤੇਵਾੜਾ, ਨਰਾਇਣਪੁਰ ਅਤੇ ਬੀਜਾਪੁਰ ਵਿੱਚ ਸਾਂਝੇ ਆਪਰੇਸ਼ਨ ਤੋਂ ਬਾਅਦ ਵਾਪਸ ਪਰਤ ਰਹੇ ਸਨ। ਦੁਪਹਿਰ ਕਰੀਬ 2.15 ਵਜੇ ਬੀਜਾਪੁਰ ਦੇ ਕੁਤਰੂ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਅੰਬੇਲੀ ਨੇੜੇ ਅਣਪਛਾਤੇ ਮਾਓਵਾਦੀਆਂ ਵੱਲੋਂ ਸੁਰੱਖਿਆ ਬਲਾਂ ਦੀ ਗੱਡੀ ਨੂੰ ਆਈਈਡੀ ਧਮਾਕੇ ਨਾਲ ਉਡਾ ਦਿੱਤਾ ਗਿਆ। ਇਸ ਵਿੱਚ ਦਾਂਤੇਵਾੜਾ ਡੀਆਰਜੀ ਦੇ 9 ਜਵਾਨ ਸ਼ਹੀਦ ਹੋ ਗਏ ਸਨ।





