ਜਲਾਲਾਬਾਦ ਦੇ ਦੇਵੀ ਦੁਆਰੇ ਦੇ ਨੇੜੇ ਇਕ ਕੱਪੜਿਆਂ ਦੀ ਦੁਕਾਨ ਵਿੱਚ ਅੱਗ ਲੱਗ ਗਈ। ਤਿੰਨ ਮੰਜ਼ਿਲਾ ਕੱਪੜਿਆਂ ਦੀ ਦੁਕਾਨ ਸੜ ਕੇ ਸੁਆਹ ਹੋ ਗਈ ਅਤੇ ਮਾਲਕ ਨੂੰ ਲੱਖਾਂ ਦਾ ਨੁਕਸਾਨ ਹੋਇਆ। ਮਾਲਕ ਨੇ ਦੱਸਿਆ ਕਿ ਚੌਕੀਦਾਰ ਦੇ ਫ਼ੋਨ ਕਰਨ ਤੋਂ ਬਾਅਦ ਉਹਨਾਂ ਨੂੰ ਘਟਨਾ ਬਾਰੇ ਪਤਾ ਲੱਗਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁਝ ਲੋਕ ਬਾਈਕ ’ਤੇ ਆਏ, ਜਿਨ੍ਹਾਂ ਵੱਲੋਂ ਪੈਟਰੋਲ ਛਿੜਕ ਕੇ ਦੁਕਾਨ ਵਿੱਚ ਅੱਗ ਲਗਾਈ ਗਈ ਹੈ। ਹਾਲਾਂਕਿ ਸ਼ੱਕੀ ਲੋਕ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਹਨ।
ਜਾਣਕਾਰੀ ਦਿੰਦੇ ਹੋਏ ਜਨਤਾ ਕੱਪੜਾ ਹਾਊਸ ਦੇ ਮਾਲਕ ਅੰਕੁਸ਼ ਨੇ ਦੱਸਿਆ ਕਿ ਰਾਤ ਢਾਈ ਵਜੇ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦੀ ਦੁਕਾਨ ਵਿੱਚ ਅੱਗ ਲੱਗ ਗਈ ਹੈ। ਉਹ ਮੌਕੇ ’ਤੇ ਪਹੁੰਚੇ ਤਾਂ ਤਿੰਨ ਮੰਜ਼ਿਲਾ ਦੁਕਾਨ ਅੱਗ ਦੀ ਲਪੇਟ ਵਿੱਚ ਸੀ। ਮੌਕੇ ’ਤੇ ਫ਼ਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ, ਪਰ ਤਿੰਨ ਮੰਜ਼ਿਲਾ ਦੁਕਾਨ ਵਿੱਚ ਪਿਆ ਕੱਪੜਾ, ਫਰਨੀਚਰ ਸਭ ਸੜ ਕੇ ਸੁਆਹ ਹੋ ਗਿਆ।
ਅੰਕੁਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੱਜ ਤੱਕ ਕਿਸੇ ਨਾਲ ਕੁਝ ਮਾੜਾ ਨਹੀਂ ਕੀਤਾ। ਪਿਛਲੇ 10 ਤੋਂ 15 ਸਾਲਾਂ ਦੀ ਮਿਹਨਤ ਦਾ ਨਤੀਜਾ ਸੀ ਕਿ ਉਨ੍ਹਾਂ ਨੇ ਇਹ ਦੁਕਾਨ ਬਣਾਈ ਸੀ, ਪਰ ਚੌਕੀਦਾਰ ਨੇ ਦੱਸਿਆ ਕਿ ਦੋ ਲੋਕ ਬਾਈਕ ’ਤੇ ਆਏ, ਜਿਨ੍ਹਾਂ ਨੇ ਪੈਟਰੋਲ ਛਿੜਕ ਕੇ ਦੁਕਾਨ ਵਿੱਚ ਅੱਗ ਲਗਾ ਦਿੱਤੀ। ਸਾਲਾਂ ਦੀ ਮਿਹਨਤ ਅਤੇ ਇਕੱਠੀ ਕੀਤੀ ਪੂੰਜੀ ਅੱਜ ਤਬਾਹ ਹੋ ਗਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਮਲੇ ਵਿੱਚ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਤੱਥ ਸਾਹਮਣੇ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
A Clothing Shop Was Set On Fire After Being Doused With Petrol In Jalalabad Goods Up To The Third Floor Were Burnt To Ashes
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)