ਨਵੀਂ ਦਿੱਲੀ: ਦੇਸ਼ ਦੀ ਸਿਖਰਲੀ ਅਦਾਲਤ ਨੇ ਮੰਗਲਵਾਰ ਨੂੰ ਸੁਣਵਾਈ ਦੌਰਾਨ ਇੱਕ ਈਸਾਈ ਆਰਮੀ ਅਫਸਰ ਸੈਮੂਅਲ ਕਮਲੇਸਨ ਦੀ ਅਪੀਲ ਖਾਰਜ ਕਰ ਦਿੱਤੀ। ਕਮਲੇਸਨ ਨੂੰ ਗੁਰਦੁਆਰੇ ਵਿੱਚ ਅਰਦਾਸ/ਪੂਜਾ ਕਰਨ ਤੋਂ ਇਨਕਾਰ ਕਰਨ ‘ਤੇ ਫੌਜੀ ਅਨੁਸ਼ਾਸਨ ਤੋੜਣ ਦੇ ਦੋਸ਼ਾਂ ਵਿੱਚ ਨੌਕਰੀ ਤੋਂ ਕੱਢਿਆ ਗਿਆ ਸੀ।
ਨਵੇਂ ਚੀਫ਼ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, “ਉਹ ਕੀ ਸੰਦੇਸ਼ ਦੇ ਰਿਹਾ ਹੈ? ਇੱਕ ਆਰਮੀ ਅਫਸਰ ਵੱਲੋਂ ਵੱਡੀ ਅਨੁਸ਼ਾਸਨਹੀਣਤਾ। ਉਸਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਸੀ। ਕੀ ਅਜਿਹੇ ਝਗੜਾਲੂ ਲੋਕ ਮਿਲਟਰੀ ਵਿੱਚ ਰਹਿਣ ਦੇ ਲਾਇਕ ਹਨ?”
ਸੈਮੂਅਲ ਕਮਲੇਸਨ ਤੀਜੀ ਕੈਵਲਰੀ ਰੈਜੀਮੈਂਟ ਵਿੱਚ ਲੈਫਟੀਨੈਂਟ ਸੀ। ਉਸਨੇ ਆਪਣੇ ਸੀਨੀਅਰ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਵਿੱਚ ਉਸਨੂੰ ਗੁਰਦੁਆਰੇ ਵਿੱਚ ਅਰਦਾਸ ਕਰਨ ਲਈ ਕਿਹਾ ਗਿਆ। ਉਸਨੇ ਦਲੀਲ ਦਿੱਤੀ ਕਿ ਉਸ ਦਾ ਧਰਮ ਇਸਦੀ ਆਗਿਆ ਨਹੀਂ ਦਿੰਦਾ। ਇਸ ਕਾਰਨ ਉਸਨੂੰ ਨੌਕਰੀ ਤੋਂ ਕੱਢਿਆ ਗਿਆ।
ਮਈ ਵਿੱਚ ਕਮਲੇਸਨ ਦਿੱਲੀ ਹਾਈ ਕੋਰਟ ਗਿਆ ਸੀ, ਪਰ ਉਥੇ ਵੀ ਫੌਜ ਦੇ ਫੈਸਲੇ ਨੂੰ ਠੀਕ ਮੰਨਿਆ ਗਿਆ। ਹੁਣ ਸੁਪਰੀਮ ਕੋਰਟ ਨੇ ਉਸਦੀ ਅਪੀਲ ਖਾਰਜ ਕਰ ਦਿੱਤੀ। ਬੈਂਚ ਨੇ ਕਿਹਾ, “ਉਹ ਇੱਕ ਸ਼ਾਨਦਾਰ ਅਫਸਰ ਹੋ ਸਕਦਾ ਹੈ, ਪਰ ਉਹ ਇੰਡੀਅਨ ਆਰਮੀ ਲਈ ‘ਮਿਸਫਿਟ’ ਹੈ। ਇਸ ਸਮੇਂ ਫੋਰਸਿਜ਼ ‘ਤੇ ਜਿੰਮੇਵਾਰੀ ਹੈ, ਅਸੀਂ ਇਹ ਨਹੀਂ ਦੇਖਣਾ ਚਾਹੁੰਦੇ।”
ਸੈਮੂਅਲ ਕਮਲੇਸਨ ਵੱਲੋਂ ਸੀਨੀਅਰ ਵਕੀਲ ਗੋਪਾਲ ਸ਼ੰਕਰਨਾਰਾਇਣਨ ਨੇ ਦਲੀਲ ਦਿੱਤੀ ਕਿ ਕਮਲੇਸਨ ਹੋਲੀ ਅਤੇ ਦੀਵਾਲੀ ਵਰਗੇ ਤਿਉਹਾਰਾਂ ਵਿੱਚ ਭਾਗ ਲੈ ਕੇ ਦੂਜੇ ਧਰਮਾਂ ਦਾ ਸਨਮਾਨ ਕੀਤਾ। ਪਰ ਬੈਂਚ ਨੇ ਸੰਵਿਧਾਨੀ ਅਧਿਕਾਰਾਂ ਨੂੰ ਧਿਆਨ ਵਿੱਚ ਰੱਖਣ ਦੇ ਬਾਵਜੂਦ ਉਸ ਨਾਲ ਸਹਿਮਤੀ ਨਹੀਂ ਦਿੱਤੀ।
Christian Army Officer Gets Job For Refusing To Go To Temple gurudwara Sc Says Not Fit To Be In Army
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)