ਹਿਮਾਚਲ ’ਚ ਮੀਂਹ ਤੇ ਲੈਂਡਸਲਾਈਡ ਦਾ ਕਹਿਰ, ਚੰਬਾ ’ਚ ਬੱਸ ਖੱਡ ’ਚ ਡਿੱਗੀ

08/08/2026 | Public Times Bureau | National

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਇੱਕ ਬੱਸ ਖੱਡ ਵਿੱਚ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਹੈ। ਸੂਬੇ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਲੈਂਡਸਲਾਈਡ ਕਾਰਨ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ। ਮੌਨਸੂਨ ਦੌਰਾਨ ਮੀਂਹ ਅਤੇ ਲੈਂਡਸਲਾਈਡ ਕਾਰਨ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰੀ ਮੀਂਹ ਕਾਰਨ ਸੂਬੇ ਵਿੱਚ 162 ਸੜਕਾਂ ਬੰਦ ਹਨ, ਜਦਕਿ ਕਰੀਬ 105 ਬਿਜਲੀ ਟਰਾਂਸਫਾਰਮਰ ਖ਼ਰਾਬ ਹੋਣ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਸੂਬੇ ਵਿੱਚ ਹੁਣ ਤੱਕ ਕਰੀਬ 834 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ।

ਮੰਡੀ ਜ਼ਿਲ੍ਹੇ ਵਿੱਚ ਪਠਾਨਕੋਟ-ਮੰਡੀ ਕੌਮੀ ਮਾਰਗ ’ਤੇ ਉਰਲਾ ਵਿਖੇ ਲੈਂਡਸਲਾਈਡ ਕਾਰਨ ਕਰੀਬ ਸਾਢੇ ਚਾਰ ਘੰਟੇ ਆਵਾਜਾਈ ਪ੍ਰਭਾਵਿਤ ਰਹੀ। ਗਾਦ ਵਿੱਚ ਫਸੀ ਇੱਕ ਕਾਰ ਅਤੇ ਮਾਲਵਾਹਕ ਵਾਹਨ ਨੂੰ ਐੱਨਐੱਚਏਆਈ ਦੀ ਮਸ਼ੀਨਰੀ ਦੀ ਮਦਦ ਨਾਲ ਕੱਢਿਆ ਗਿਆ, ਜਦਕਿ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਨਾਰਲਾ-ਬਿਜਣੀ ਅਧੀਨ ਨਿਰਮਾਣਧੀਨ ਸੁਪਰ ਹਾਈਵੇਅ ’ਤੇ ਕੁਨੂੰ ਨੇੜੇ ਪਹਾੜ ਖਿਸਕਣ ਕਾਰਨ ਵੀ ਆਵਾਜਾਈ ਕਰੀਬ ਅੱਧਾ ਘੰਟਾ ਪ੍ਰਭਾਵਿਤ ਰਹੀ। ਕਿੰਨੌਰ ਦੇ ਨਿਗੁਲਸਰੀ ਨੇੜੇ ਸ਼ਿਮਲਾ-ਰਿਕਾਂਗਪੀਓ ਮਾਰਗ ਵੀ ਲੈਂਡਸਲਾਈਡ ਕਾਰਨ ਬੰਦ ਹੋ ਗਿਆ। ਪਹਾੜ ਤੋਂ ਲਗਾਤਾਰ ਪੱਥਰ ਅਤੇ ਮਲਬਾ ਡਿੱਗਣ ਕਾਰਨ ਰਸਤਾ ਖੋਲ੍ਹਣ ਦਾ ਕੰਮ ਪ੍ਰਭਾਵਿਤ ਹੋਇਆ। ਸ਼ਿਮਲਾ ਮੌਸਮ ਕੇਂਦਰ ਦੇ ਡਾਇਰੈਕਟਰ ਸ਼ੋਭਿਤ ਕਟੀਆਰ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਹੋਈ। ਚੰਬਾ, ਕਾਂਗੜਾ, ਮੰਡੀ, ਸ਼ਿਮਲਾ ਅਤੇ ਬਿਲਾਸਪੁਰ ਦੇ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ।

Havoc caused by rain and landslides in himachal bus plunges into gorge in chamba


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App