ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਪੀਰ ਨਿਗਾਹਾ ਨੇੜੇ ਐਤਵਾਰ ਨੂੰ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ 5 ਸਾਲਾ ਬੱਚੀ ਸਮੇਤ 8 ਸ਼ਰਧਾਲੂ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਖੇਤਰੀ ਹਸਪਤਾਲ ਊਨਾ ਪਹੁੰਚਾਇਆ ਗਿਆ।
ਹਾਦਸਾ ਪੀਰ ਨਿਗਾਹਾ ਅਤੇ ਬਸੋਲੀ ਵਿਚਕਾਰ ਉਤਰਾਣ ਵਾਲੇ ਮਾਰਗ ’ਤੇ ਵਾਪਰਿਆ। ਜਾਣਕਾਰੀ ਮੁਤਾਬਕ ਟਰੈਕਟਰ-ਟਰਾਲੀ ਵਿੱਚ 20 ਤੋਂ ਵੱਧ ਸ਼ਰਧਾਲੂ ਸਵਾਰ ਸਨ, ਜੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਧਾਰਮਿਕ ਯਾਤਰਾ ’ਤੇ ਨਿਕਲੇ ਸਨ। ਪੀਰ ਨਿਗਾਹਾ ਤੋਂ ਵਾਪਸੀ ਦੌਰਾਨ ਉਤਰਾਣ ’ਤੇ ਟਰੈਕਟਰ-ਟਰਾਲੀ ਅਚਾਨਕ ਬੇਕਾਬੂ ਹੋ ਕੇ ਸੜਕ ’ਤੇ ਪਲਟ ਗਈ।
ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਮੱਚ ਗਿਆ। ਸਥਾਨਕ ਲੋਕਾਂ ਅਤੇ ਸੁਰੱਖਿਅਤ ਬਚੇ ਸ਼ਰਧਾਲੂਆਂ ਨੇ ਜ਼ਖ਼ਮੀਆਂ ਨੂੰ ਟਰਾਲੀ ਵਿੱਚੋਂ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ। ਜ਼ਖ਼ਮੀਆਂ ਵਿੱਚ ਕਸ਼ਮੀਰ ਸਿੰਘ, ਜਸਵੀਰ ਸਿੰਘ ਅਤੇ ਸੋਮਾ ਦੇਵੀ ਸਮੇਤ ਹੋਰ ਸ਼ਰਧਾਲੂ ਸ਼ਾਮਲ ਹਨ। 5 ਸਾਲਾ ਬੱਚੀ ਮਨਕੀਰਤ ਨੂੰ ਵੀ ਸੱਟਾਂ ਲੱਗੀਆਂ ਹਨ।
Tractor trolley Carrying Pilgrims Overturns In Una 8 Injured Including A 5 year old Girl
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)