ਆਮ ਆਦਮੀ ਪਾਰਟੀ ਲੁਧਿਆਣਾ ਵੱਲੋ ਲੋਕਸਭਾ ਹਲਕੇ ਦੀ ਵਲੰਟੀਅਰ ਮਿਲਣੀ ਲੁਧਿਆਣਾ ਦੇ ਸ਼ਹਿਨਸ਼ਾਹ ਪੈਲੇਸ ਵਿੱਚ ਸੂਬਾ ਸਕੱਤਰ ਅਮਨਦੀਪ ਸਿੰਘ ਮੋਹੀ, ਜਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਅਤੇ ਲੋਕ ਸਭਾ ਇੰਚਾਰਜ ਡਾ: ਦੀਪਕ ਬਾਂਸਲ, ਦਿਹਾਤੀ ਪ੍ਰਧਾਨ ਹਰਭੂਪਿੰਦਰ ਸਿੰਘ ਧਰੋੜ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਲੁਧਿਆਣਾ ਲੋਕਸਭਾ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਅਤੇ ਲੁਧਿਆਣਾ ਲੋਕਸਭਾ ਹਲਕੇ ਦੇ ਵਿਧਾਇਕ ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਦਲਜੀਤ ਸਿੰਘ ਭੋਲਾ ਗਰੇਵਾਲ, ਗੁਰਪ੍ਰੀਤ ਗੋਗੀ, ਬੀਬੀ ਰਜਿੰਦਰਪਾਲ ਕੌਰ ਛੀਨਾ, ਜੀਵਨ ਸਿੰਘ ਸੰਗੋਵਾਲ, ਚੇਅਰਮੈਨ ਅਤੇ ਖਿਜਾਨਚੀ ਸੁਰੇਸ਼ ਗੋਇਲ, ਚੇਅਰਮੈਨ ਇਮਪਰੋਵਮੈਂਟ ਟਰੱਸਟ ਤਰਸੇਮ ਸਿੰਘ ਭਿੰਡਰ, ਬਲੌਰ ਸਿੰਘ ਮੁੱਲਾਂਪੁਰ, ਹਰਨੇਕ ਸਿੰਘ ਸੇਖੋਂ ਸ਼ਾਮਿਲ ਹੋਏ|
ਇਸ ਵਲੰਟੀਅਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਹਲਕਾ ਕੇਂਦਰੀ ਤੋਂ ਹਰ ਸਮੇਂ ਲੋਕਾਂ ਵਿੱਚ ਵਿਚਰਨ ਵਾਲੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਜੀ ਨੂੰ ਲੋਕਸਭਾ ਲੁਧਿਆਣਾ ਦੀ ਜਿੰਮੇਵਾਰੀ ਸੌਂਪੀ ਹੈ| ਓਹਨਾ ਨੇ। ਵਲੰਟੀਅਰ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਲੋਕਸਭਾ ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ ਜੀ ਨੂੰ ਲੁਧਿਆਣਾ ਸੀਟ ਤੋਂ ਵੱਡੇ ਫਰਕ ਨਾਲ ਜਿਤਵਾ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਮਿਸ਼ਨ 13-0 ਵਿੱਚ ਆਪਣਾ ਅਹਿਮ ਯੋਗਦਾਨ ਪਾਈਏ |
ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ ਇਸ ਦੌਰਾਨ ਸੰਬੋਧਿਤ ਕਰਦੇ ਹੋਏ ਅਸ਼ੋਕ ਪਰਾਸ਼ਰ ਪੱਪੀ ਜੀ ਨੂੰ ਯਕੀਨ ਦਿਵਾਇਆ ਕਿ ਪਾਰਟੀ ਦਾ ਇਕ ਇਕ ਵਲੰਟੀਅਰ ਸਾਥੀ ਤੁਹਾਨੂੰ ਦਿੱਲੀ ਸੰਸਦ ਵਿੱਚ ਭੇਜਣ ਲਈ ਘਰ ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰੇਗਾ ਅਤੇ ਤੁਹਾਡੇ ਲਈ, ਅਰਵਿੰਦ ਕੇਜਰੀਵਾਲ ਜੀ ਲਈ ਵੋਟਾਂ ਮੰਗੇਗਾ|ਓਹਨਾ ਨੇ ਇਸ ਦੌਰਾਨ ਵਿਸ਼ਵਾਸ ਦਿਵਾਇਆ ਕਿ ਸਾਡੀ ਲੁਧਿਆਣਾ ਦੀ ਟੀਮ ਲੁਧਿਆਣਾ ਲੋਕਸਭਾ ਦੇ ਇੱਕ ਇੱਕ ਬੂਥ ਤੇ ਜਿੱਤ ਪ੍ਰਾਪਤ ਕਰਨਗੇ|
ਲੋਕਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਜੀ ਨੇ ਵੱਡੀ ਗਿਣਤੀ ਵਿੱਚ ਵਲੰਟੀਅਰ ਸਾਥੀਆਂ ਦਾ ਪਹੁੰਚਣ ਅਤੇ ਸਾਥ ਦੇਣ ਦੇ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਸੇਵਾ ਪਾਰਟੀ ਨੇ, ਮਾਨ ਸਾਹਿਬ ਨੇ ਲਗਾਈ ਹੈ ਉਸਨੂੰ ਤਨੋ ਮਨੋ ਦਿਨ ਰਾਤ ਇੱਕ ਕਰਕੇ ਪੂਰੀ ਕਰਾਂਗਾ ਅਤੇ ਪਿਛਲੇ ਦੋ ਸਾਲਾਂ ਤੋਂ ਜਿਸਤਰ੍ਹਾਂ ਹਲਕਾ ਕੇਂਦਰੀ ਵਿੱਚ ਪੂਰੀ ਟੀਮ ਨੂੰ ਨਾਲ ਲੈ ਕੇ ਚੱਲਿਆ ਹਾਂ ਉਸੇ ਤਰਾਂ ਲੁਧਿਆਣਾ ਲੋਕਸਭਾ ਦੀ ਟੀਮ ਨੂੰ ਨਾਲ ਲੈ ਕੇ ਚੱਲਾਗਾ|
ਇਸ ਦੌਰਾਨ ਪ੍ਰੋਫੈਸਰ ਤੇਜਪਾਲ ਸਿੰਘ, ਪਰਮਵੀਰ ਸਿੰਘ, ਦੁਪਿੰਦਰ ਸਿੰਘ, ਮਾਸਟਰ ਹਰੀ ਸਿੰਘ,ਗੁਰਜੀਤ ਸਿੰਘ ਗਿੱਲ, ਅਬਦੁਲ ਕਾਦਿਰ, ਨੀਤੂ ਵੋਹਰਾ, ਸ਼ੇਖਰ ਗਰੋਵਰ, ਇੰਦਰਜੀਤ ਕੌਰ, ਸੋਨੂ ਕਲਿਆਣ,ਲੇਖ ਰਾਜ ਅਰੋੜਾ, ਧਰਮਿੰਦਰ ਸਿੰਘ ਫੌਜੀ,ਗੁਰਪ੍ਰੀਤ ਸੈਣੀ, ਡਾ: ਅਨੰਤਜੀਤ ਕੌਰ, ਸੋਨੀਆ ਅਲੱਗ, ਜਗੀਰ ਸਿੰਘ, ਡਾ: ਗਗਨ ਸ਼ਰਮਾ, ਮਾਨਵ ਸੋਬਤੀ, ਮੋਹਿੰਦਰ ਸਿੰਘ ਯਾਦਵ, ਜਗੀਰ ਸਿੰਘ, ਰਾਜੂਬੀਰ ਸਿੰਘ, ਜਗਦੀਪ ਸਿੰਘ ਭੱਠਲ,, ਸੁਰਿੰਦਰ ਸਿੰਘ ਸ਼ਿੰਦਾ, ਕ੍ਰਿਸ਼ਨ ਲਾਲਕਾ, ਰਿੰਕੂ ਗਾਂਧੀ, ਵਰਸ਼ਾ ਰਾਮਪਾਲ, ਮਨਵਿੰਦਰ ਕੌਰ ਘੁੰਮਣ,ਭੂਸ਼ਣ ਸ਼ਰਮਾ, ਅਜੈ ਨਈਅਰ ਟੈਂਕੀ, ਰਾਜੂ ਬੱਬੇ,ਨਿੱਕੀ ਕੋਹਲੀ,ਨਿਧੀ ਗੁਪਤਾ,ਪੁਨੀਤ ਸਾਹਨੀ, ਨਵਨੀਤ ਕੌਰ, ਵਰੁਣ ਸ਼ਰਮਾ,ਦਸ਼ਮੇਸ਼ ਸਿੰਘ, ਅਨੀਸ਼ ਖਾਨ, ਗਾਗੰਦੀਪ ਸੈਣੀ, ਚੰਦਰ ਕਾਲੀਆ,ਗਗਨ ਸ਼ਰਮਾ, ਜਗੀਰ ਸਿੰਘ, ਰਾਜੂਬਿਰ ਸਿੰਘ,ਜਗਦੀਪ ਸਿੰਘ ਭੱਠਲ, ਪਾਵਨ ਛਾਬੜਾ,ਵਿਜੈ ਮੋਰੀਆ, ਸੁਨੀਲ ਕੁਮਾਰ, ਦਲੀਪ ਕੋਚ, ਜਗਜੀਤ ਬਾਵਾ, ਰਮੇਸ਼ ਕੁਮਾਰ, ਜਤਿੰਦਰ ਅਦਿਆ , ਰਾਜਿੰਦਰ ਸਿੰਘ ਖੁਰਾਣਾ,ਰਵਿੰਦਰ ਪਾਲੀ, ਪ੍ਰਦੀਪ ਅੱਪੂ, ਯਸ਼ਪਾਲ ਸ਼ਰਮਾ, ਅਮਨ ਭੱਠਲ, ਬਲਵਿੰਦਰ ਸਿੰਘ, ਕਮਲ ਮੀਗਲਾਨੀ, ਅਮਰਜੀਤ ਸਿੰਘ, ਗੋਬਿੰਦ ਬਾਂਸਲ, ਪਰਮਿੰਦਰ ਪੱਪੂ , ਸਵਰਨ ਸਿੰਘ ਛਿੱਬਰ, ਜਗਜੀਤ ਬਾਵਾ, ਇੰਦਰਜੀਤ ਸਿੰਘ ਫੌਜੀ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਨੋਨਾ,ਦਲਜੀਤ ਸਿੰਘ,ਜਸਵਿੰਦਰ ਸਿੰਘ,ਕਸ਼ਮੀਰੀ ਲਾਲ, ਮਲਕੀਤ ਸਿੰਘ , ਐਸ ਐਸ ਗਿੱਲ, ਚੰਦਰਪਾਲ, ਸਨੀ ਬੇਦੀ, ਆਪਣੇ ਸਾਥੀਆਂ ਸਮੇਤ ਪਹੁੰਚੇ|
Hundreds Of Volunteers Reached The Volunteer Meeting Program Of Ludhiana Lok Sabha Constituency
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)