ਪਤਨੀ ਵਿਦੇਸ਼ ਚ ਰਹਿ ਰਹੇ ਆਪਣੇ ਪਤੀ ਨਾਲ ਮੋਬਾਈਲ ਤੇ ਗੱਲ ਕਰ ਰਹੀ ਸੀ ਤਾਂ ਉਸ ਦੇ ਡੇਢ ਸਾਲਾ ਪੁੱਤਰ ਦੀ ਬਾਲਟੀ ਦੇ ਪਾਣੀ ਚ ਡੁੱਬਣ ਨਾਲ ਮੌਤ ਹੋ ਗਈ। ਬਾਲਟੀ ਚ ਪਾਣੀ ਵੀ ਕਰੀਬ ਦੋ ਲੀਟਰ ਹੀ ਸੀ ਪਰ ਮੂੰਹ ਅੰਦਰ ਪਾਣੀ ਚਲੇ ਜਾਣ ਤੋਂ ਬਾਅਦ ਦਮ ਘੁਟਣ ਨਾਲ ਉਸ ਦੀ ਮੌਤ ਹੋਈ। ਬੱਚੇ ਦੀ ਪਛਾਣ ਅਨਵਰ ਭਾਟੀਆ ਵਜੋਂ ਹੋਈ ਹੈ। ਬੱਚੇ ਦੇ ਦਾਦਾ ਸੋਹਨ ਰਾਮ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜੀਤ ਰਾਮ ਵਿਦੇਸ਼ ਚ ਰਹਿੰਦਾ ਹੈ। ਘਟਨਾ ਸਮੇਂ ਉਨ੍ਹਾਂ ਦਾ ਪੋਤਾ ਅਨਵਰ ਉਨ੍ਹਾਂ ਨਾਲ ਖੇਡ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਦੇ ਪੁੱਤਰ ਨੇ ਆਪਣੀ ਪਤਨੀ ਨੂੰ ਫੋਨ ਕੀਤਾ। ਨੂੰਹ ਫੋਨ ਤੇ ਗੱਲ ਕਰ ਰਹੀ ਸੀ। ਇਸੇ ਦੌਰਾਨ ਉਸ ਨੇ ਅਨਵਰ ਨੂੰ ਚਾਹ ਪੀਣ ਲਈ ਬੁਲਾਇਆ। ਉੱਥੇ ਆਉਣ ਤੋਂ ਬਾਅਦ ਅਨਵਰ ਨੇ ਵੀ ਆਪਣੇ ਪਿਤਾ ਨਾਲ ਗੱਲ ਕੀਤੀ। ਇਸ ਤੋਂ ਬਾਅਦ ਉਹ ਖਿਡੌਣਾ ਕਾਰ ਲੈ ਕੇ ਖੇਡਣ ਚਲਾ ਗਿਆ। ਕਾਰ ਨਾਲ ਖੇਡਦਿਆਂ-ਖੇਡਦਿਆਂ ਉਹ ਬਾਲਟੀ ਕੋਲ ਪਹੁੰਚ ਗਿਆ। ਕਾਰ ਬਾਲਟੀ ਚ ਡਿੱਗੀ ਤਾਂ ਉਸ ਨੂੰ ਕੱਢਣ ਲਈ ਬੱਚਾ ਬਾਲਟੀ ਚ ਝੁਕਿਆ। ਉਹ ਸੰਤੁਲਨ ਬਣਾ ਨਹੀਂ ਸਕਿਆ ਤੇ ਬਾਲਟੀ ਚ ਡਿੱਗ ਪਿਆ। ਬਾਲਟੀ ਦਾ ਪਾਣੀ ਮੂੰਹ ਚ ਚਲਿਆ ਗਿਆ ਤੇ ਦਮ ਘੁੱਟਣ ਨਾਲ ਉਸ ਦੀ ਮੌਤ ਹੋ ਗਈ। ਫੋਨ ਤੇ ਗੱਲ ਕਰਨ ਤੋਂ ਬਾਅਦ ਜਦੋਂ ਮਾਂ ਅਨਵਰ ਨੂੰ ਲੱਭਦੀ ਹੋਈ ਬਾਲਟੀ ਕੋਲ ਆਈ ਤਾਂ ਉਸ ਨੇ ਬੱਚੇ ਨੂੰ ਸਿੱਧਾ ਕੀਤਾ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਦਾਦਾ ਨੇ ਵਿਲਕਦਿਆਂ ਕਿਹਾ ਕਿ ਸਾਡੇ ਨਾਲ ਇਹ ਅਣਹੋਣੀ ਤਾਂ ਹੋ ਹੀ ਗਈ ਪਰ ਹੋਰ ਮਾਤਾਵਾਂ ਆਪਣੇ ਬੱਚਿਆਂ ਦਾ ਧਿਆਨ ਰੱਖਣ ਤਾਂ ਕਿ ਫਿਰ ਕਿਸੇ ਘਰ ਚ ਅਜਿਹੀ ਅਣਹੋਣੀ ਨਾ ਹੋਵੇ। ਉਹ ਫੋਨ ਤੇ ਗੱਲ ਕਰਨ ਜਾਂ ਕਿਸੇ ਵੀ ਕੰਮ ਚ ਏਨਾ ਨਾ ਖੁੱਭ ਜਾਣ ਕਿ ਉਨ੍ਹਾਂ ਨੂੰ ਆਪਣੇ ਬੱਚੇ ਦੀ ਸੁੱਧ-ਬੁੱਧ ਹੀ ਨਾ ਰਹੇ।
Mother Kept Talking On Mobile One And A Half Year Old Child Died Due To Drowning
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)