ਪੰਜਾਬ ਚ ਬੇਖ਼ੌਫ਼ ਹੋਏ ਲੁਟੇਰੇ, ਹੁਸ਼ਿਆਰਪੁਰ ਤੋਂ ਯੂਪੀ ਜਾ ਰਹੀ ਬੱਸ ਨੂੰ ਬਰੀਜ਼ਾ ਕਾਰ ਸਵਾਰਾਂ ਨੇ ਲੁੱਟਿਆ

ਪੰਜਾਬ ਵਿਚ ਲੁਟੇਰੇ ਇਸ ਕਦਰ ਬੇਖ਼ੌਫ਼ ਹੋ ਗਏ ਹਨ ਕਿ ਉਹ ਦਿਨ-ਦਿਹਾੜੇ ਲੁੱਟ ਦੀਆਂ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਣ ਲੱਗ ਪਏ ਹਨ। ਇੰਜ ਲੱਗ ਰਿਹਾ ਹੈ ਜਿਵੇਂ ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ-ਭੈਅ ਨਹੀਂ ਰਿਹਾ। ਇਸ ਦੀ ਤਾਜ਼ਾ ਉਦਾਹਰਨ ਨਵਾਂ ਸ਼ਹਿਰ ਨੇੜੇ ਸ਼ਾਮ ਸਮੇਂ ਇਕ ਨਿੱਜੀ ਬੱਸ ਨੂੰ ਲੁੱਟਣ ਤੋਂ ਮਿਲਦੀ ਹੈ। ਨਵਾਂ ਸ਼ਹਿਰ ਨੇੜੇ ਸ਼ਾਮ ਨੂੰ ਚਾਰ ਲੁਟੇਰਿਆਂ ਵੱਲੋਂ ਇਕ ਸਵਾਰੀਆਂ ਨਾਲ ਭਰੀ ਬੱਸ ਨੂੰ ਘੇਰ ਕੇ ਲੁੱਟਣ ਦਾ ਸਮਾਚਾਰ ਹੈ। ਲੁਟੇਰਿਆਂ ਨੇ ਬੱਸ ਦੇ ਕੰਡਕਟਰ ਪਾਸੋਂ ਕਰੀਬ ਸਤਾਰਾਂ ਹਜ਼ਾਰ ਰੁਪਏ ਦੀ ਨਕਦੀ ਦੀ ਲੁੱਟ ਲਈ ਅਤੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ, ਇੱਕ ਨਿੱਜੀ ਬੱਸ ਹੁਸ਼ਿਆਰਪੁਰ ਤੋਂ ਯੂਪੀ ਦੇ ਜ਼ਿਲ੍ਹਾ ਬਦਾਯੂੰ ਨੂੰ ਜਾ ਰਹੀ ਸੀ ।ਜਦ ਉਹ ਟੋਲ ਪਲਾਜ਼ਾ ਬਛਵਾ ਨਜ਼ਦੀਕ ਪੁੱਜੀ ਤਾਂ ਉਥੇ ਇੱਕ ਕਾਰ ਵਿਚ ਸਵਾਰ ਕੁਝ ਵਿਅਕਤੀਆਂ ਵਲੋਂ ਬੱਸ ਨੂੰ ਘੇਰ ਕੇ ਰੋਕ ਲਿਆ ਜਿਸ ਨੂੰ ਡਰਾਈਵਰ ਮਾਜਿਦ ਅਹਿਮਦ ਚਲਾ ਰਿਹਾ ਸੀ ਅਤੇ ਕੰਡਕਟਰ ਖਾਲਿਦ ਅਹਿਮਦ ਸਵਾਰੀਆਂ ਦੀਆਂ ਟਿਕਟਾਂ ਕੱਟ ਰਿਹਾ ਸੀ। ਜਦ ਇਹ ਬੱਸ ਬਲਾਚੌਰ ਵਿੱਚ ਪੈਂਦੇ ਟੋਲ ਪਲਾਜ਼ਾ ਬਛਵਾਂ ਨਜ਼ਦੀਕ ਪੁੱਜੀ ਤਾਂ ਇੱਕ ਬਰੀਜ਼ਾ ਕਾਰ ਵਿਚ ਸਵਾਰ ਕੁੱਝ ਵਿਅਕਤੀਆਂ ਵੱਲੋਂ ਬੱਸ ਨੂੰ ਘੇਰ ਲਿਆ ਅਤੇ ਬੱਸ ਕੰਡਕਟਰ ਪਾਸੋਂ ਲੱਗਭੱਗ 17000 ਰੁਪਏ ਦੀ ਲੁੱਟ ਖ਼ੋਹ ਕਰਕੇ ਫ਼ਰਾਰ ਹੋ ਗਏ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਤੋਂ ਇੱਕ ਪ੍ਰਾਈਵੇਟ ਬੱਸ ਯੂਪੀ ਦੇ ਸ਼ਹਿਰ ਬਦਾਯੂੰ ਲਈ ਰਵਾਨਾ ਹੋਈ ਸੀ।




