ਦੂਜੇ ਸੂਬਿਆਂ ਤੋਂ ਮਾਲ ਲੈ ਕੇ ਆਉਣ ਵਾਲੀਆਂ ਦੋ ਬੱਸਾਂ ਜ਼ਬਤ

ਅੱਜ ਦਿਨ ਚੜਹਦੇ ਹੀ ਮੋਬਾਈਲ ਵਿੰਗ ਵੱਲੋਂ ਬਠਿੰਡਾ ਦੇ ਬੱਸ ਸਟੈਂਡ ਨੇੜੇ ਰਾਤ ਸਮੇਂ ਚੱਲਣ ਵਾਲੀਆਂ ਬੱਸਾਂ ਉਤੇ ਵੱਡੀ ਕਾਰਵਾਈ ਕਰਦੇ ਹੋ ਦੋ ਬੱਸਾਂ ਜ਼ਬਤ ਕਰ ਲਈਆਂ ਹਨ ਤੇ ਇਨਹਾਂ ਬੱਸਾਂ ਚ ਆ ਮਾਲ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ।
ਬੱਸ ਚਾਲਕਾਂ ਵੱਲੋਂ ਸੜਕ ਉਤੇ ਹੀ ਉਤਾਰੇ ਗ ਮਾਲ ਨੂੰ ਜਿਥੇ ਮਾਲ ਵਿੰਗ ਦੇ ਅਧਿਕਾਰੀਆਂ ਵੱਲੋਂ ਕੋਲ ਕੋਲ ਚੈੱਕ ਕੀਤਾ ਗਿਆ ਉਥੇ ਹੀ ਮੋਬਾਈਲ ਵਿੰਗ ਦੇ ਇੰਚਾਰਜ ਈਟੀਓ ਭਪਿੰਦਰਜੀਤ ਸਿੰਘ ਨੇ ਦੱਸਿਆ ਕਿ ਉਨਹਾਂ ਵੱਲੋਂ ਦੋ ਬੱਸਾਂ ਜ਼ਬਤ ਕਰ ਲਈਆਂ ਗਈਆਂ ਹਨ, ਜਿਨਹਾਂ ਚ ਵੱਡੀ ਗਿਣਤੀ ਵਿਚ ਦੂਜੇ ਸੂਬਿਆਂ ਤੋਂ ਵੱਖ-ਵੱਖ ਤਰਹਾਂ ਦਾ ਮਾਲ ਲਿਆਂਦਾ ਗਿਆ ਸੀ।
ਉਨਹਾਂ ਕਿਹਾ ਕਿ ਇਸ ਮਾਲ ਦੀ ਜਾਂਚ ਕੀਤੀ ਜਾ ਰਹੀ ਹੈ। ਜੇ ਜੀਸਟੀ ਨੂੰ ਲੈ ਕੇ ਕਿਸੇ ਤਰਹਾਂ ਦਾ ਵੀ ਕੋਈ ਵੀ ਫਰਜ਼ੀ ਬਿੱਲ ਜਾ ਪੈਕਿੰਗ ਵਿਚ ਕਿਸੇ ਹੋਰ ਤਰਹਾਂ ਦਾ ਸਾਮਾਨ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਮਾਲ ਮੰਗਵਾਉਣ ਵਾਲੀਆਂ ਫਰਮਾਂ ਦੀ ਵੀ ਜਾਂਚ ਕੀਤੀ ਜਾਵੇਗੀ। ਜੇ ਛੇ ਫਰਮਾਂ ਬਾਕਸ ਪਾਈਆਂ ਜਾਂਦੀਆਂ ਹਨ ਤਾਂ ਇਨਹਾਂ ਖ਼ਿਲਾਫ਼ ਵੀ ਸਖ਼ਤ ਕਸ਼ਨ ਹੋਵੇਗਾ।




