ਦੱਖਣੀ ਸੋਮਾਲੀਆ ਦੇ ਕਿਸਮਾਯੂ ਇਲਾਕੇ ਚ ਇਕ ਹੋਟਲ ਚ ਬੰਬ ਧਮਾਕਾ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮਤਾਬਕ ਬੰਬ ਇਕ ਕਾਰ ਚ ਰੱਖਿਆ ਗਿਆ ਸੀ, ਇਸ ਦੇ ਨਾਲ ਹੀ ਗੋਲੀਬਾਰੀ ਵੀ ਹੋਈ ਹੈ, ਜਿਸ ਚ 9 ਲੋਕਾਂ ਦੀ ਮੌਤ ਹੋ ਗਈ ਅਤੇ 47 ਜ਼ਖਮੀ ਹੋ ਗ। ਇਸ ਦੇ ਨਾਲ ਹੀ ਸਰੱਖਿਆ ਬਲਾਂ ਨੇ ਘੇਰਾਬੰਦੀ ਕਰ ਕੇ ਹਮਲਾਵਰਾਂ ਨੂੰ ਮਾਰ ਦਿੱਤਾ। ਅਲ-ਕਾਇਦਾ ਨਾਲ ਜੜੇ ਅਲ-ਸ਼ਬਾਬ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸਰੱਖਿਆ ਮੰਤਰਾਲੇ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨਸਾਰ ਤਿੰਨ ਅੱਤਵਾਦੀਆਂ ਨੂੰ ਸਰੱਖਿਆ ਅਧਿਕਾਰੀਆਂ ਨੇ ਮਾਰ ਮਕਾਇਆ ਜਦਕਿ ਚੌਥੇ ਦੀ ਬੰਬ ਧਮਾਕੇ ਵਿਚ ਹੀ ਮੌਤ ਹੋ ਗਈ ਸੀ। ਜਿਸ ਹੋਟਲ ਵਿਚ ਇਹ ਧਮਾਕਾ ਹੋਇਆ ਉਹ ਇੱਕ ਸਕੂਲ ਦੇ ਨੇੜੇ ਸੀ ਜਿਸ ਕਾਰਨ ਬਹਤ ਸਾਰੇ ਵਿਦਿਆਰਥੀ ਵੀ ਜ਼ਖਮੀ ਹੋ ਹਨ।