ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਅਤੇ ਗਿੱਪੀ ਗਰੇਵਾਲ ਇਨਹੀਂ ਦਿਨੀਂ ਆਪਣੀ ਫਿਲਮ ਮੌਜਾਂ ਹੀ ਮੌਜਾਂ ਦੀ ਸ਼ੂਟਿੰਗ ਵਿੱਚ ਵਿਅਸਤ ਚੱਲ ਰਹੇ ਹਨ। ਇਸ ਦੌਰਾਨ ਕਲਾਕਾਰਾਂ ਨੂੰ ਮਸਤੀ ਕਰਦੇ ਹੋ ਵੀ ਦੇਖਿਆ ਜਾ ਰਿਹਾ ਹੈ। ਗਿੱਪੀ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਹ ਇੱਕ ਚਾਈਨੀਜ਼ ਰੈਸਟੋਰੈਂਟ ਵਿੱਚ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਸਾਰੇ ਮਿਲ ਇਹ ਕਹਿ ਰਹੇ ਹਨ ਕਿ ਕਰਮਜੀਤ ਨੇ ਫਿਸ਼ ਦੀ ਥਾਂ ਸੱਪ ਖਾ ਲਿਆ। ਅਦਾਕਾਰ ਗਿੱਪੀ ਗਰੇਵਾਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗਰਾਮ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਕਰਮਜੀਤ ਅਨਮੋਲ ਨੂੰ ਲੱਗਿਆ ਉਹ ਚਾਈਨੀਜ਼ ਰੈਸਟੋਰੈਂਟ ਵਿੱਚ ਫਿਸ਼(Fish) ਨਹੀਂ ਸੱਪ (Snake) ਖਾ ਗਿਆ😂😂😂-