ਜਲੰਧਰ ਚ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਸਿਰ ਤੇ ਲੱਗੀਆਂ ਗੰਭੀਰ ਸੱਟਾਂ

ਪੰਜਾਬ ਦੇ ਜਲੰਧਰ ਚ ਸੋਮਵਾਰ ਦੇਰ ਰਾਤ ਬਸਤੀ ਗਜਾਨ ਚ ਬਣੀ ਨਵੀਂ ਗਲੀ ਨੂੰ ਲੈ ਕੇ ਗੜਾ ਹੋ ਗਿਆ। ਇਹ ਗੜਾ ਇਨਹਾਂ ਜਿਆਦਾ ਵੱਧ ਗਿਆ ਕਿ ਕ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ਤੇ ਹਮਲਾ ਕਰ ਦਿੱਤਾ। ਪੀੜਤ ਨੌਜਵਾਨ ਦਾ ਕਸੂਰ ਇਹ ਸੀ ਕਿ ਉਸ ਨੇ ਨੌਜਵਾਨਾਂ ਨੂੰ ਸੀਮਿੰਟ ਗਿੱਲਾ ਹੋਣ ਦੀ ਗੱਲ ਕਹਿ ਕੇ ਦੂਜੇ ਪਾਸੇ ਤੋਂ ਜਾਣ ਲਈ ਕਿਹਾ। ਇਸ ਤੇ ਨੌਜਵਾਨਾਂ ਨੇ ਗੱਸੇ ਚ ਆ ਕੇ ਉਸ ਤੇ ਹਮਲਾ ਕਰ ਦਿੱਤਾ।
ਇਸ ਘਟਨਾ ਸਬੰਧੀ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਸ ਦੇ ਘਰ ਦੇ ਬਾਹਰ ਨਵੀਂ ਗਲੀ ਬਣੀ ਸੀ। ਇਸੇ ਦੌਰਾਨ ਮਹੱਲੇ ਦਾ ਰਹਿਣ ਵਾਲਾ ਛਾਂਗਾ ਨਾਂ ਦਾ ਨੌਜਵਾਨ ਪਿਛਲੇ ਇਲਾਕੇ ਵਿੱਚ ਕਿਸੇ ਨਾਲ ਲੜਾਈ ਗੜਾ ਕਰਕੇ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਉਸਦੇ ਘਰ ਨੇੜੇ ਪਹੰਚਿਆ ਤਾਂ ਉਸ ਨੇ ਉਸਦਾ ਮੋਟਰਸਾਈਕਲ ਰੋਕ ਲਿਆ ਅਤੇ ਕਿਹਾ ਕਿ ਹਣੇ ਗਲੀ ਨਵੀਂ ਬਣੀ ਹੈ ਤੇ ਸੀਮਿੰਟ ਗਿੱਲਾ ਹੈ। ਕਮੇਟੀ ਮੈਂਬਰਾਂ ਨੇ ਇਥੇ ਆਉਣ ਜਾਣ ਕਰਨ ਤੋਂ ਵਰਜਿਆ ਹੈ। ਇਸ ਤੇ ਉਹ ਬਹਿਸ ਕਰਕੇ ਉੱਥੋਂ ਚਲਾ ਗਿਆ।
ਜ਼ਖਮੀ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਰਾਤ ਸਮੇਂ ਆਪਣੇ ਦੋਸਤ ਨਾਲ ਢਾਂਗਰਾਂ ਮਹੱਲਾ ਗਿਆ ਤਾਂ ਬਸਤੀ ਗੱਜਣ ਚ ਅੱਡੇ ਦੇ ਨਜ਼ਦੀਕ ਛਾਂਗਾ, ਓਮ, ਗੋਰਖਾ ਉਰਫ ਨੀਰ, ਸੋਨੂੰ ਅਤੇ ਉਨਹਾਂ ਦੇ ਸਾਥੀਆਂ ਨੇ ਪਿੱਛੇ ਤੋਂ ਆ ਕੇ ਉਸ ਤੇ ਅਤੇ ਉਸ ਦੇ ਦੋਸਤ ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਸਿਰ ਤੋਂ ਲੈ ਕੇ ਪੂਰੇ ਸਰੀਰ ਤੇ ਤਲਵਾਰਾਂ ਅਤੇ ਛਰੇ ਨਾਲ ਵਾਰ ਕੀਤੇ। ਨੌਜਵਾਨ ਦੇ ਸਿਰ ਅਤੇ ਮੂੰਹ ਤੇ ਕਈ ਟਾਂਕੇ ਲੱਗੇ ਹਨ।




