ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲਹੇ ਵਿਚ ਸੋਮਵਾਰ ਨੂੰ ਘੱਟੋ-ਘੱਟ 30 ਸਕੂਲੀ ਬੱਚਿਆਂ ਨੂੰ ਖਾਣਾ ਖਾਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇੱਥੇ ਪਰੋਸੇ ਗ ਮਿਡ-ਡੇ-ਮੀਲ ਵਿੱਚ ਸੱਪ ਨਿਕਲਿਆ ਸੀ ਅਤੇ ਖਾਣਾ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜਨ ਲੱਗੀ। ਅਧਿਕਾਰੀਆਂ ਨੇ ਦੱਸਿਆ ਕਿ ਬੀਰਭੂਮ ਜ਼ਿਲਹੇ ਦੇ ਮਯੂਰੇਸ਼ਵਰ ਬਲਾਕ ਵਿਚ ਇੱਕ ਪਰਾਇਮਰੀ ਸਕੂਲ ਦੇ ਲਗਭਗ 30 ਵਿਦਿਆਰਥੀ ਮਿਡ-ਡੇ-ਮੀਲ ਵਿੱਚ ਪਰੋਸਿਆ ਗਿਆ ਭੋਜਨ ਖਾਣ ਤੋਂ ਬਾਅਦ ਬਿਮਾਰ ਹੋ ਗ। ਖਾਣਾ ਤਿਆਰ ਕਰਨ ਵਾਲੇ ਸਕੂਲ ਦੇ ਇਕ ਕਰਮਚਾਰੀ ਨੇ ਵੀ ਦਾਅਵਾ ਕੀਤਾ ਕਿ ਦਾਲਾਂ ਨਾਲ ਭਰੇ ਇੱਕ ਡੱਬੇ ਵਿੱਚ ਸੱਪ ਮਿਲਿਆ ਸੀ। ਉਨਹਾਂ ਕਿਹਾ, ਬੱਚਿਆਂ ਨੇ ਖਾਣਾ ਖਾਣ ਤੋਂ ਬਾਅਦ ਉਲਟੀਆਂ ਸ਼ਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਸਾਨੂੰ ਉਨਹਾਂ ਨੂੰ ਰਾਮਪਰਹਾਟ ਮੈਡੀਕਲ ਕਾਲਜ ਅਤੇ ਹਸਪਤਾਲ ਲੈ ਜਾਣਾ ਪਿਆ। ਦੂਜੇ ਪਾਸੇ ਬਲਾਕ ਵਿਕਾਸ ਅਫਸਰ (ਬੀਡੀਓ) ਦਿਪੰਜਨ ਜਾਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਈ ਪਿੰਡ ਵਾਸੀਆਂ ਵੱਲੋਂ ਮਿਡ-ਡੇ-ਮੀਲ ਖਾਣ ਤੋਂ ਬਾਅਦ ਬੱਚਿਆਂ ਦੇ ਬਿਮਾਰ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਜਾਨਾ ਨੇ ਕਿਹਾ, “ਮੈਂ ਪਰਾਇਮਰੀ ਸਕੂਲਾਂ ਦੇ ਜ਼ਿਲਹਾ ਅਫਸਰ ਨੂੰ ਸੂਚਿਤ ਕਰ ਦਿੱਤਾ ਹੈ, ਜੋ 10 ਜਨਵਰੀ ਨੂੰ ਆਉਣਗੇ। ਉਨਹਾਂ ਕਿਹਾ ਕਿ ਇੱਕ ਨੂੰ ਛੱਡ ਕੇ ਬਾਕੀ ਸਾਰੇ ਬੱਚਿਆਂ ਨੂੰ ਹਸਪਤਾਲ ਤੋਂ ਛੱਟੀ ਦੇ ਦਿੱਤੀ ਗਈ ਹੈ। ਉਹ ਖਤਰੇ ਤੋਂ ਬਾਹਰ ਹਨ। ਦੂਜੇ ਪਾਸੇ ਪਲਿਸ ਅਧਿਕਾਰੀ ਨੇ ਦੱਸਿਆ ਕਿ ਮਾਪਿਆਂ ਨੇ ਸਕੂਲ ਦੇ ਮੱਖ ਅਧਿਆਪਕ ਨੂੰ ਘੇਰ ਲਿਆ ਅਤੇ ਉਸ ਦੇ ਦੋਪਹੀਆ ਵਾਹਨ ਦੀ ਭੰਨਤੋੜ ਕੀਤੀ