ਗਲੀ ਚ ਖੇਡਦੀ 4 ਸਾਲਾਂ ਮਾਸੂਮ ਨਾਲ ਸਨਸਾਨ ਥਾਂ ਤੇ ਲਿਜਾਕੇ ਕੀਤੀ ਹੈਵਾਨੀਅਤ

ਪੰਜਾਬ ਦੇ ਲਧਿਆਣਾ ਦੇ ਸਾਹਨੇਵਾਲ ਥਾਣੇ ਵਿੱਚ ਪੈਂਦੇ ਕੰਗਣਵਾਲ ਨੇੜੇ ਇੱਕ ਸਾਈਕਲ ਸਵਾਰ ਨੌਜਵਾਨ ਨੇ 4 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਕੀਤਾ। ਨੌਜਵਾਨ ਲੜਕੀ ਨੂੰ ਸੰਨਸਾਨ ਜਗਹਾ ਤੇ ਲੈ ਗਿਆ। ਇਹ ਘਿਨਾਉਣੀ ਹਰਕਤ ਕਰਨ ਤੋਂ ਬਾਅਦ ਉਹ ਉਸ ਨੂੰ ਮੌਕੇ ਤੇ ਛੱਡ ਕੇ ਫ਼ਰਾਰ ਹੋ ਗਿਆ।
ਲੜਕੀ ਦੇ ਪਿਤਾ ਨੇ ਪਲੀਸ ਨੂੰ ਦੱਸਿਆ ਕਿ ਉਸ ਦੀ ਲੜਕੀ ਗਲੀ ਵਿੱਚ ਖੇਡ ਰਹੀ ਸੀ। ਜਦੋਂ ਕਾਫੀ ਦੇਰ ਤੱਕ ਬੇਟੀ ਨਹੀਂ ਮਿਲੀ ਤਾਂ ਉਨਹਾਂ ਨੇ ਉਸ ਦੀ ਤਲਾਸ਼ ਸ਼ਰੂ ਕਰ ਦਿੱਤੀ। ਕ ਸਮੇਂ ਬਾਅਦ ਸੂਚਨਾ ਮਿਲੀ ਕਿ ਜਸਪਾਲ ਬੰਗੜ ਦੇ ਰਸਤੇ ਵਿੱਚ ਲੋਕਾਂ ਨੂੰ ਬੱਚੀ ਮਿਲੀ ਹੈ। ਜਦੋਂ ਉਹ ਉਸ ਨੂੰ ਘਰ ਲੈ ਕੇ ਆਇਆ ਤਾਂ ਉਸ ਦੇ ਕੱਪੜਿਆਂ ਤੇ ਖੂਨ ਦੇ ਨਿਸ਼ਾਨ ਸਨ। ਰਿਸ਼ਤੇਦਾਰਾਂ ਨੇ ਜਦੋਂ ਲੜਕੀ ਤੋਂ ਇਸ ਬਾਰੇ ਪੱਛਿਆ ਤਾਂ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ।
ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪਲਿਸ ਨੂੰ ਦਿੱਤੀ ਗਈ। ਪਲੀਸ ਨੇ ਜਦੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਇੱਕ ਨੌਜਵਾਨ ਲੜਕੀ ਨੂੰ ਸਾਈਕਲ ਤੇ ਲਿਜਾਂਦਾ ਨਜ਼ਰ ਆਇਆ। ਪਲਸ ਨੇ ਪਿਤਾ ਦੀ ਸ਼ਿਕਾਇਤ ਤੇ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਲਸ ਨੇ ਫਟੇਜ ਦੇ ਆਧਾਰ ਤੇ ਨੌਜਵਾਨ ਦੀ ਭਾਲ ਸ਼ਰੂ ਕਰ ਦਿੱਤੀ ਹੈ।




