ਪੁਲਿਸ ਨੇ ਸਮਗਲਰ ਦੀ ਗੱਡੀ ਦੇ ਟਾਇਰ ਤੇ ਗੋਲੀ ਮਾਰ ਕੀਤਾ ਕਾਬੂ

ਜਗਰਾਓਂ ਵਿਚ ਅੱਜ ਸ਼ਾਮ ਨੂੰ ਉਸ ਸਮੇ ਮਾਹੌਲ ਫ਼ਿਲਮੀ ਸੀਨ ਵਰਗਾ ਬਣ ਗਿਆ ਸੀ ਜਦੋ ਇਕ ਸਮਗਲਰ ਦੀ ਗੱਡੀ ਦੇ ਪਿੱਛੇ ਪਿੱਛੇ ਪੁਲਿਸ ਦੀ ਗੱਡੀ ਦੌੜਦੀ ਆ ਰਹੀ ਸੀ। ਸਮਗਲਰ ਆਪਣੀ ਗੱਡੀ ਤੇਜ ਰਫਤਾਰ ਨਾਲ ਭਜਾਕੇ ਸ਼ੇਰਪੁਰਾ ਫਾਟਕਾਂ ਤੋਂ ਕਾਲਜ ਰੋਡ ਵਲ ਨੂੰ ਆਇਆ ਅਤੇ ਫੇਰ ਉਸਨੇ ਆਪਣੀ ਗੱਡੀ ਨੂੰ ਰੇਲਵੇ ਰੋਡ ਤੋਂ ਲਿੰਕ ਰੋਡ ਤੇ ਹੁੰਦਿਆਂ ਪੁੱਲ ਦੇ ਥੱਲੇ ਝਾਂਸੀ ਰਾਣੀ ਚੌਂਕ ਵਲ ਨੂੰ ਆਪਣੀ ਗੱਡੀ ਮੋੜ ਲਈ। ਡਾਕਟਰ ਮੈਨੀ ਦੇ ਹਸਪਤਾਲ ਕੋਲ ਭੀੜ ਜ਼ਿਆਦਾ ਹੋਣ ਕਾਰਨ ਅਤੇ ਪੁਲਿਸ ਦੀ ਗੱਡੀ ਸਮਗਲਰ ਦੀ ਗੱਡੀ ਦੇ ਬਰਾਬਰ ਪਹੁੰਚਗਈ ਅਤੇ ਪੁਲਿਸ ਵਲੋਂ ਗੱਡੀ ਤੇ ਗੋਲੀ ਚਲਾਕੇ ਉਸ ਸਮਗਲਰ ਨੂੰ ਕਾਬੂਕਰ ਲਿਆ ਗਿਆ ਹੈ।
ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੀ ਆਈ ਏ ਸਟਾਫ ਨੂੰ ਇਹ ਸੂਚਨਾ ਮਿਲੀ ਸੀ ਕਿ ਜਗਤਾਰ ਸਿੰਘ ਸਿੰਘ ਪੁੱਤਰ ਪ੍ਰਗਟ ਰਾਮ ਪਿੰਡ ਮੀਆਂ ਬਾਗ਼ ਫਿਲੌਰ ਜਿਲਾ ਜਲੰਧਰ ਜੋ ਕਿ ਪਹਿਲਾਂ ਵੀ ਤਸਕਰੀ ਦਾ ਧੰਧਾ ਕਰਦਾ ਹੈ ਅਤੇ ਜਗਰਾਓਂ ਵਿਚ ਹੈਰੋਇਨ ਦੀ ਸੁਪਲਾਈ ਕਰਨ ਆ ਰਿਹਾ ਹੈ ਜਿਸਨੂੰ ਸ਼ੇਰਪੁਰਾ ਫਾਟਕ ਕੋਲ ਨਾਕਾ ਲਗਾਕੇਪਕੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਆਪਣੀ ਕਰੇਟਾਂ ਕਾਰ ਪੀਬੀ 08 ਈ ਆਰ 8948 ਨੂੰ ਸਪੀਡ ਨਾਲ ਭਜਾ ਲਿਆ ਅਤੇ ਜਾ ਰਹੇਇਕ ਸਾਇਕਲ ਸਵਾਰ ਨੂੰ ਟੱਕਰ ਮਾਰੀ ਫੇਰ ਇਕ ਆਟੋਰਿਕਸ਼ਾ ਸਮੇਤ ਕਈ ਗੱਡੀਆਂ ਨੂੰ ਟੱਕਰ ਮਾਰਦਿਆਂ ਹੋਇਆ ਕਾਲਜ ਰੋਡ ਤੋਂ ਹੋਕੇ ਰੇਲਵੇ ਰੋਡ ਅਤੇ ਲਿੰਕ ਰੋਡ ਵੱਲ ਦੀ ਭੱਜਕੇ ਪੁੱਲ ਦੇ ਹੇਠਾਂ ਪਹੁੰਚਗਿਆ ਸੀ। ਆਈ ਏ ਸਟਾਫ ਦੇਅਮਲੇ ਨੇ ਉਸਨੂੰ ਕਾਬੂਕਰਨ ਲਈ ਪਹਿਲਾਂ ਹਵਾਈ ਫਾਇਰ ਕੀਤਾ ਅਤੇ ਜਦੋ ਉਹ ਨਹੀਂ ਰੁਕਿਆ ਤਾਂ ਉਸਦੀ ਕਾਰ ਦਾ ਟਾਇਰ ਗੋਲੀ ਮਾਰਕੇ ਪੈਂਚਰ ਕਰ ਦਿੱਤਾ ਅਤੇ ਉਸਨੂੰ ਗਿਰਫ਼ਤਾਰ ਕਰ ਲਿਆ ਅਤੇ ਜਦੋ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਅੱਗੇ ਜਾਣਕਾਰੀ ਦਿੱਤੀ ਕਿ ਇਸ ਸਮਗਲਰ ਖਿਲਾਫ ਪਹਿਲਾ ਵੀ ਨਸ਼ਾ ਤਸਕਰੀ ਦੇ 3 ਮੁਕਦਮੇ ਪੰਜਾਬ ਦੇ ਅਲਗ ਅਲਗ ਥਾਣਿਆਂ ਵਿੱਚ ਦਰਜ ਹਨ ਅਤੇ ਇਹ ਪੰਜਾਬ ਦਾ ਇਕ ਨਾਮੀ ਤਸਕਰ ਹੈ। ਪੁਲਿਸ ਦੀ ਅੱਜ ਦੀ ਕਾਰਵਾਈ ਨਾਲ ਜਿਥੇਤਸਕਰਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਓਥੇ ਸ਼ਹਿਰ ਦੇ ਆਮ ਲੋਕ ਵੀ ਦਹਿਸ਼ਤ ਜਦਾ ਹੋਗਏ ਹਨ। ਪੁਲਿਸ ਦੀ ਗੋਲੀਆਂ ਦੀ ਅਵਾਜ ਸੁਣਕੇ ਲੋਕ ਆਪੋ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਦੌੜ ਗਏ।




