ਕੰਵਰਦੀਪ ਕੌਰ ਚੰਡੀਗੜ੍ਹ ਦੀ ਨਵੀਂ SSP ਨਿਯੁਕਤ , ਗ੍ਰਹਿ ਮੰਤਰਾਲੇ ਵੱਲੋਂ ਹੁਕਮ ਜਾਰੀ

ਗ੍ਰਹਿ ਮੰਤਰਾਲੇ ਨੇ 2013 ਬੈਚ ਦੀ ਆਈਪੀਐਸ ਕੰਵਰਦੀਪ ਕੌਰ ਨੂੰ ਹੁਣ SSP ਦੇ ਅਹੁਦੇ ਲਈ ਤਾਇਨਾਤ ਕਰ ਦਿੱਤਾ ਹੈ। ਦੱਸ ਦੇਈਏ ਕਿ 2009 ਬੈਚ ਦੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਦੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ 10 ਮਹੀਨੇ ਪਹਿਲਾਂ ਅਚਾਨਕ ਵਾਪਸ ਆਉਣ ਤੋਂ ਬਾਅਦ ਐਸਐਸਪੀ ( ਦਾ ਅਹੁਦਾ ਖਾਲੀ ਪਿਆ ਸੀ। ਉਸ ਨੂੰ 12 ਦਸੰਬਰ 2022 ਨੂੰ ਪੰਜਾਬ ਵਾਪਸ ਭੇਜ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 2012 ਬੈਚ ਦੇ ਡਾਕਟਰ ਅਖਿਲ ਚੌਧਰੀ ਦਾ ਨਾਂ 2013 ਬੈਚ ਦੇ ਆਈਪੀਐਸ ਕੰਵਰਦੀਪ ਕੌਰ ਨਾਲ ਬਦਲ ਕੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ( ਦੇ ਅਹੁਦੇ ਲਈ ਤਿੰਨ ਆਈਪੀਐਸ ਅਧਿਕਾਰੀਆਂ ਦਾ ਸੋਧਿਆ ਪੈਨਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜਿਆ ਸੀ। ਇਸ ਮਗਰੋਂ ਸੋਧੇ ਹੋਏ ਪੈਨਲ ਨੂੰ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਸੀ , ਇਸ ਚੋਂ ਗ੍ਰਹਿ ਮੰਤਰਾਲੇ ਨੇ 2013 ਬੈਚ ਦੀ ਆਈਪੀਐਸ ਕੰਵਰਦੀਪ ਕੌਰ ਦੇ ਨਾਂਅ ਤੇ ਮੋਹਰ ਲਗਾ ਦਿੱਤੀ ਹੈ।
ਕੰਵਰਦੀਪ ਕੌਰ ਇਸ ਸਮੇਂ ਫਿਰੋਜ਼ਪੁਰ ਦੀ ਐਸਐਸਪੀ ਵਜੋਂ ਤਾਇਨਾਤ ਸੀ। ਉਹ ਹੁਣ ਚੰਡੀਗੜ੍ਹ ਦੀ ਦੂਜੀ ਮਹਿਲਾ ਐਸਐਸਪੀ ਹੋਵੇਗੀ। ਇੱਥੇ ਪਹਿਲੀ ਮਹਿਲਾ ਐਸਐਸਪੀ ਨੀਲਾਂਬਰੀ ਵਿਜੇ ਜਗਦਲੇ ਸੀ, ਜੋ ਪੰਜਾਬ ਕੇਡਰ ਦੀ 2008 ਬੈਚ ਦੀ ਆਈਪੀਐਸ ਅਧਿਕਾਰੀ ਸੀ, ਜੋ 2017 ਤੋਂ 2020 ਤੱਕ ਚੰਡੀਗੜ੍ਹ ਵਿੱਚ ਤਾਇਨਾਤ ਸੀ। ਐਸਐਸਪੀ ਫ਼ਿਰੋਜ਼ਪੁਰ ਵਜੋਂ ਤਾਇਨਾਤ ਹੋਣ ਤੋਂ ਪਹਿਲਾਂ ਉਸਨੇ ਐਸਐਸਪੀ ਕਪੂਰਥਲਾ ਅਤੇ ਐਸਐਸਪੀ ਮਲੇਰਕੋਟਲਾ ਵਜੋਂ ਸੇਵਾਵਾਂ ਨਿਭਾਈਆਂ ਸਨ।




