ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ 1 ਸਾਲ ਹੋਣ ਵਾਲਾ ਹੈ, ਇਸੇ ਮਹੀਨੇ ਯਾਨਿ 19 ਮਾਰਚ ਨੂੰ ਮੂਸੇਵਾਲਾ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਹਾਲੇ ਵੀ ਸਿੱਧੂ ਦੇ ਚਾਹੁਣ ਵਾਲੇ ਉਸ ਨੂੰ ਯਾਦ ਕਰ ਉਦਾਸ ਹਨ। ਇਨ੍ਹਾਂ ਵਿੱਚ ਸੰਨੀ ਮਾਲਟਨ ਵੀ ਇੱਕ ਹੈ। ਸੰਨੀ ਮਾਲਟਨ ਸਿੱਧੂ ਮੂਸੇਵਾਲਾ ਦਾ ਬੈਸਟ ਫਰੈਂਡ ਸੀ। ਦੋਵੇਂ ਇੱਕ ਦੂਜੇ ਤੇ ਜਾਨ ਛਿਛਕਦੇ ਸਨ। ਇਹੀ ਨਹੀਂ ਦੋਵਾਂ ਨੇ ਇਕੱਠੇ ਕਈ ਗਾਣੇ ਵੀ ਗਾਏ ਸੀ। ਸਿੱਧੂ ਦਾ ਆਖਰੀ ਗੀਤ ਲੈਵਲਜ਼ ਵੀ ਸੰਨੀ ਮਾਲਟਨ ਨਾਲ ਹੀ ਸੀ। ਹੁਣ ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਨੂੰ ਲੈਕੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ, ਬੰਦ ਕਰੋ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਬੈਸਟ ਸੀ, ਉਹ ਹੁਣ ਵੀ ਬੈਸਟ ਹੈ ਤੇ ਹਮੇਸ਼ਾ ਰਹੇਗਾ। ਇਹ ਮੂਸ ਵਰਲਡ ਹੈ, ਆਪਾਂ ਸਭ ਉਸੇ ਦੀ ਦੁਨੀਆ ਚ ਜੀ ਰਹੇ ਹਾਂ। ਦੇਖੋ ਸੰਨੀ ਮਾਲਟਨ ਦੀ ਇਹ ਪੋਸਟ: