ਜਲੰਧਰ ਸ਼ਹਿਰ ਚ ਹੋਲੀ ਦੇ ਤਿਉਹਾਰ ਤੇ ਬਹੁਤ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਥੇ ਬਸਤੀ ਸ਼ੇਖ ਚ ਨੌਜਵਾਨਾਂ ਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਨਾਬਾਲਗ ਨਾਲ ਕੁਕਰਮ ਕੀਤਾ। ਨੌਜਵਾਨ ਲਾਲਚ ਦੇ ਕੇ ਹੋਲੀ ਖੇਡਦੇ 9 ਸਾਲਾ ਬੱਚੇ ਨੂੰ ਵਰਗਲਾ ਕੇ ਪਹਿਲਾਂ ਕਮਰੇ ਚ ਲੈ ਗਏ ਇਸ ਮਗਰੋਂ ਉਨ੍ਹਾਂ ਉਸ ਨਾਲ ਕੁਕਰਮ ਕੀਤਾ। ਪੁਲਿਸ ਵੱਲੋਂ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਬਸਤੀ ਸ਼ੇਖ ਇਲਾਕੇ ਚ 9 ਸਾਲਾ ਨਾਬਾਲਗ ਆਪਣੇ ਦੋਸਤਾਂ ਨਾਲ ਹੋਲੀ ਖੇਡ ਰਿਹਾ ਸੀ। ਇਸ ਦੇ ਨਾਲ ਹੀ ਆਸ-ਪਾਸ ਰਹਿੰਦੇ ਨੌਜਵਾਨਾਂ ਨੇ ਬੱਚੇ ਨੂੰ ਪੇਂਟ ਕਰਨ ਦਾ ਲਾਲਚ ਦਿੱਤਾ। ਇਸ ਤੋਂ ਬਾਅਦ ਨੌਜਵਾਨ ਉਸ ਨੂੰ ਘਰ ਵਿਚ ਲੈ ਗਏ ਅਤੇ ਸਾਰੀਆਂ ਹੱਦਾਂ ਪਾਰ ਕਰ ਕੇ ਉਸ ਨਾਲ ਜ਼ਬਰ-ਜਿਨਾਹ ਕੀਤਾ। ਇਸ ਮਗਰੋਂ ਪੀੜਤ ਬੱਚਾ ਦਰਦ ਨਾਲ ਕੁਰਲਾਉਂਦਾ ਹੋਇਆ ਆਪਣੇ ਘਰ ਪਹੁੰਚਿਆ। ਘਰ ਜਾ ਕੇ ਜਦੋਂ ਰਿਸ਼ਤੇਦਾਰਾਂ ਦੇ ਪੁੱਛਣ ਤੇ ਬੱਚੇ ਨੇ ਸਾਰੀ ਘਟਨਾ ਦੱਸੀ। ਪਰਿਵਾਰ ਦੇ ਮੈਂਬਰਾਂ ਨੇ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਬੱਚੇ ਦੇ ਮਾਪਿਆਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਬੱਚੇ ਦਾ ਮੈਡੀਕਲ ਕਰਵਾਇਆ ਹੈ, ਜਿਸ ਵਿੱਚ ਕੁਕਰਮ ਦੀ ਪੁਸ਼ਟੀ ਹੋਈ ਹੈ। ਪੁਲਿਸ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।