12ਵੀਂ ਪਾਸ ਨੌਜਵਾਨਾਂ ਲਈ ਨਿਕਲੀਆਂ ਸੈਂਕੜੇ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ

ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਤੇ ਸੰਗਠਨਾਂ ਚ ਜੂਨੀਅਰ ਵਰਗ ਲਿਪਿਕ (Lower Division Clerk-LDC), ਡਾਟਾ ਐਂਟਰੀ ਆਪਰੇਟਰ (Data Entry Operator-DEO), ਡਾਟਾ ਐਂਟਰੀ ਆਪਰੇਟਰ (Data Entry Operator- DEO), ਜੂਨੀਅਰ ਸਕੱਤਰੇਤ ਸਹਾਇਕ (Junior Secretariate Assistant -JSA) ਦੀਆਂ ਕਰੀਬ 1600 ਪੋਸਟਾਂ ਤੇ ਭਰਤੀ ਲਈ ਸਟਾਫ ਸਿਲੈਕਸ਼ਨ ਬੋਰਡ ਵੱਲੋਂ ਕਰਵਾਈ ਜਾਣ ਵਾਲੀ ਜੁਆਇੰਟ ਹਾਇਰ ਸੈਕੰਡਰੀ (10+2) ਪ੍ਰੀਖਿਆ 2023 ਲਈ ਨੋਟੀਫਿਕੇਸ਼ਨ ਮੰਗਲਵਾਰ 9 ਮਈ ਨੂੰ ਜਾਰੀ ਕਰ ਦਿੱਤਾ ਗਿਆ।
ਐੱਸਐੱਸਸੀ ਸੀਐੱਚਐੱਸਐੱਲ 2023 ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਅਪਲਾਈ ਪ੍ਰਕਿਰਿਆ ਸ਼ੁਰੂ ਹੋ ਗਈ, ਜੋ ਕਿ 8 ਜੂਨ 2023 ਤਕ ਚੱਲੇਗੀ। ਚਾਹਵਾਨ ਉਮੀਦਵਾਰ ਐੱਸਐੱਸਸੀ ਦੀ ਵੈੱਬਸਾਈਟ ssc.nic.in ਤੇ ਅਪਲਾਈ ਕਰ ਸਕਦੇ ਹਨ।
ਉਮੀਦਵਾਰਾਂ ਨੂੰ CHSL ਇਮਤਿਹਾਨ ਲਈ ਅਪਲਾਈ ਕਰਦੇ ਸਮੇਂ 100 ਰੁਪਏ ਦੀ ਨਿਰਧਾਰਤ ਫੀਸ ਆਨਲਾਈਨ ਮਾਧਿਅਮ ਰਾਹੀਂ ਅਦਾ ਕਰਨੀ ਪੈਂਦੀ ਹੈ। SC, ST ਅਤੇ ਦਿਵਯਾਂਗ ਉਮੀਦਵਾਰਾਂ ਦੇ ਨਾਲ-ਨਾਲ ਸਾਰੀਆਂ ਸ਼੍ਰੇਣੀ ਦੀਆਂ ਮਹਿਲਾ ਉਮੀਦਵਾਰਾਂ ਨੂੰ ਫੀਸ ਅਦਾ ਕਰਨ ਦੀ ਲੋੜ ਨਹੀਂ ਹੈ।
ਉਮੀਦਵਾਰਾਂ ਨੂੰ 8 ਜੂਨ ਤਕ ਰਜਿਸਟ੍ਰੇਸ਼ਨ ਤੋਂ ਬਾਅਦ 10 ਜੂਨ ਤੱਕ ਫੀਸ ਦਾ ਆਨਲਾਈਨ ਭੁਗਤਾਨ ਕਰਨਾ ਹੋਵੇਗਾ। ਆਫਲਾਈਨ ਮੋਡ ਵਿੱਚ, ਫੀਸ ਦਾ ਭੁਗਤਾਨ ਬੈਂਕ ਚਲਾਨ ਰਾਹੀਂ 12 ਜੂਨ ਤਕ ਕੀਤਾ ਜਾ ਸਕਦਾ ਹੈ, ਪਰ ਇਸਦੇ ਲਈ ਉਮੀਦਵਾਰਾਂ ਨੂੰ ਨਿਰਧਾਰਤ ਆਖਰੀ ਮਿਤੀ ਯਾਨੀ 8 ਜੂਨ ਤਕ ਚਲਾਨ ਜਨਰੇਟ ਕਰਨਾ ਹੋਵੇਗਾ।




