ਅਲਬਰਟਾ ਚੋਣਾਂ ਚ ਭਾਰਤੀ ਮੂਲ ਦੇ 25 ਉਮੀਦਵਾਰਾਂ ਚੋ 17 ਪੰਜਾਬੀ ਲੜਨਗੇ ਚੋਣ

ਕੈਨੇਡਾ ਦੇ ਅਲਬਰਟਾ ਚ ਚੋਣਾਂ ਹੋ ਰਹੀਆਂ ਹਨ। ਇਸ ਦੇ ਲਈ ਵੋਟਿੰਗ ਸੋਮਵਾਰ ਯਾਨੀ 29 ਮਈ ਨੂੰ ਹੋਵੇਗੀ। ਇਹ ਚੋਣ ਭਾਰਤੀ ਮੂਲ ਦੇ 25 ਉਮੀਦਵਾਰ ਲੜ ਰਹੇ ਹਨ। ਇਨ੍ਹਾਂ ਵਿਚੋਂ 17 ਪੰਜਾਬੀ ਮੂਲ ਦੇ ਹਨ। ਇਸ ਵਿਧਾਨ ਸਭਾ ਵਿੱਚ ਕੁੱਲ 87 ਹਲਕੇ ਹਨ ਅਤੇ ਇਨ੍ਹਾਂ ਵਿੱਚੋਂ 19 ਹਲਕੇ ਅਜਿਹੇ ਹਨ ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਕੁਝ ਉਮੀਦਵਾਰ ਚੋਣ ਲੜ ਰਹੇ ਹਨ। ਮੌਜੂਦਾ ਵਿਧਾਨ ਸਭਾ ਵਿਚ ਇਸ ਸਮੇਂ ਭਾਰਤੀ ਮੂਲ ਦੇ 5 ਵਿਧਾਇਕ ਹਨ, ਜਿਨ੍ਹਾਂ ਵਿਚੋਂ 4 ਪੰਜਾਬੀ ਮੂਲ ਦੇ ਹਨ ਜਿਵੇਂ ਰਾਜਨ ਸਾਹਨੀ, ਦੇਵਿੰਦਰ ਤੂਰ, ਜਸਵੀਰ ਦਿਓਲ, ਰਾਖੀ ਪੰਚੋਲੀ ਅਤੇ ਪੰਜਵਾਂ ਵਿਧਾਇਕ ਪੱਡਾ ਤਾਮਿਲਨਾਡੂ ਤੋਂ ਹੈ। ਅਲਬਰਟਾ ਦੀ ਕੁੱਲ ਆਬਾਦੀ 46 ਲੱਖ ਹੈ। ਕੁੱਲ ਆਬਾਦੀ ਦਾ 9 ਫੀਸਦੀ ਹਿੱਸਾ ਭਾਰਤੀ ਮੂਲ ਦਾ ਹੈ, ਪੰਜਾਬੀਆਂ ਦੀ ਗਿਣਤੀ 5 ਫੀਸਦੀ ਹੈ। ਇਸ ਤੋਂ ਇਲਾਵਾ ਕੈਲਗਰੀ ਇਸ ਸੂਬੇਦਾ ਦੂਜਾ ਦੂ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ, ਇਸ ਵਿਚ 26 ਸੀਟਾਂ ਹਨ। ਕਿਹੜੀ ਪਾਰਟੀ ਸੱਤਾ ਵਿਚ ਆਵੇਗੀ, ਇਸ ਦਾ ਫੈਸਲਾ ਉਥੋਂ ਦੇ ਪਿੰਡ ਵਾਸੀ ਹੀ ਕਰਨਗੇ। ਸ਼ਹਿਰਾਂ ਵਿਚ ਐਨਡੀਪੀ ਦੀ ਮਜ਼ਬੂਤ ਮੌਜੂਦਗੀ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਦਾ ਪੇਂਡੂ ਖੇਤਰਾਂ ਵਿਚ ਵਧੇਰੇ ਪ੍ਰਭਾਵ ਹੈ। ਮੁੱਖ ਮੁਕਾਬਲਾ ਕੰਜ਼ਰਵੇਟਿਵ ਅਤੇ ਐੱਨਐੱ ਡੀ ਪੀ ਵਿਚਾਲੇ ਹੈ, ਜਦਕਿ ਕੁੱਲ 14 ਪਾਰਟੀਆਂ ਚੋਣਾਂ ਚ ਕਿਸਮਤ ਅਜ਼ਮਾ ਰਹੀਆਂ ਹਨ। ਇਨ੍ਹਾਂ ਦੋਹਾਂ ਪਾਰਟੀਆਂ ਤੋਂ ਇਲਾਵਾ ਤੀਜੀ ਸਭ ਤੋਂ ਵੱਡੀ ਗ੍ਰੀਨ ਪਾਰਟੀ ਹੈਪਰ ਪਿਛਲੀਆਂ ਚੋਣਾਂ ਚ ਇਨ੍ਹਾਂ 2 ਵੱਡੀਆਂ ਪਾਰਟੀਆਂ ਨੂੰ ਹੀ ਜਿੱਤ ਮਿਲੀ ਸੀ। ਅਲਬਰਟਾ ਵਿਚ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਦਾ ਰਾਜ ਹੈ, ਜੋਐਨਡੀਪੀ ਨੂੰ ਹਰਾ ਕੇ ਸੱਤਾ ਵਿਚ ਆਈ ਸੀ। ਇਸ ਤੋਂ ਪਹਿਲਾਂ ਐੱਨਐੱ ਡੀਪੀ ਵੀ ਉੱਥੇ ਉੱ ਹੀ ਸੱਤਾਧਾਰੀ ਪਾਰਟੀ ਰਹਿ ਚੁੱਕੀ ਹੈ। ਕੰਜ਼ਰਵੇਟਿਵ ਪਾਰਟੀ ਨੂੰ ਕੱਟੜ ਪਾਰਟੀ ਵਜੋਂ ਜਾਣਿਆ ਜਾਂਦਾ ਹੈ, ਜਦਕਿ ਐਨਡੀਪੀਟੀ ਨੂੰ ਲਿਬਰਲ ਪਾਰਟੀ ਵਜੋਂ ਜਾਣਿਆ ਜਾਂਦਾ ਹੈ ਅਤੇ ਉਸ ਦਾ ਖੱਬੇ ਪੱਖੀ ਵਿਚਾਰਧਾਰਾ ਵੱਲ ਥੋੜ੍ਹਾ ਜਿਹਾ ਝੁਕਾਅ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਘੱਟੋ- ਘੱਟ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਮੂਲ ਦੇ 4-5 ਉਮੀਦਵਾਰਾਂ ਦਾ ਚੋਣ ਜਿੱਤਣਾ ਯਕੀਨੀ ਹੈ ਕਿਉਂਕਿ 5 ਅਜਿਹੇ ਖੇਤਰ ਹਨ, ਜਿਨ੍ਹਾਂ ਵਿਚ ਮੁੱਖ ਪਾਰਟੀਆਂ ਵਲੋਂ ਸਿਰਫ ਭਾਰਤੀ ਮੂਲ ਦੇ ਉਮੀਦਵਾਰ ਹੀ ਚੋਣ ਲੜ ਰਹੇ ਹਨ।




