ਅਲੋਪ ਹੋ ਰਹੇ ਪੰਜਾਬੀ ਸ਼ਬਦ ਨੂੰ okaybhullar ਦੇ ਨਾਮ ਦੇ ਨੌਜਵਾਨ ਵਲੋਂ ਕੀਤਾ ਜਾ ਰਿਹਾ ਸਾਂਝਾ

ਪੰਜਾਬ- (ਜਸਦੀਪ ਕੌਰ )- ਪੰਜਾਬੀ ਸੱਭਿਆਚਾਰ ਅਤੇ ਸੱਭਿਅਤਾ ਤੋਂ ਕਾਫੀ ਲੋਕ ਵਾਂਝੇ ਹੁੰਦੇ ਜਾ ਰਹੇ ਹਨ, ਤੇ ਕਈ ਚੀਜਾਂ ਵੀ ਅਲੋਪ ਹੁੰਦੀ ਜਾ ਰਹੀ ਹੈ। ਚੀਜਾਂ ਹੀ ਨਹੀਂ ਸਗੋਂ ਬੋਲੀ ਵੀ ਭੁੱਲ ਦੇ ਜਾ ਰਹੇ ਹਨ। ਪੁਰਾਣੇ ਜ਼ਮਾਨੇ ਚ ਜੋ ਪਹਿਰਾਵਾ ਸੀ ਉਹ ਵੀ ਅਲੋਪ ਹੋ ਰਹੀਆਂ ਹਨ, ਜਿਵੇ ਕਿ ਲਾਈਟ ਜਾਣ ਤੇ ਪੱਖੀ ਝੱਲਣਾ, ਰਾਤ ਨੂੰ ਆਪਣੇ ਵੱਡਿਆ ਤੋਂ ਭੁਜਾਰਤਾ ਤੇ ਕਹਾਣੀਆਂ ਸੁਣਨੀਆਂ, ਦੋਸਤਾਂ ਨਾਲ ਘੁੰਮਣ ਜਾਣਾ, ਗਰਮੀ ਦੇ ਸਮੇ ਚਾਨਣਾਂ ਥਲੇ ਮੰਜੇ ਡਾਹ ਕੇ ਬੈਠਣਾ, ਅੱਜ ਕਲ ਇਹ ਸਭ ਚੀਜਾਂ ਅਲੋਪ ਹੋ ਗਈਆਂ ਹਨ। ਇਸਦੇ ਨਾਲ ਹੀ ਪੰਜਾਬ ਦੇ ਇਤਿਹਾਸ ਤੋਂ ਵੀ ਅਲੋਪ ਹੋ ਰਹੇ ਹਨ, ਜਾਣਕਾਰੀ ਨਹੀਂ ਕਿ ਪੰਜਾਬ ਚ ਕਿ ਹੁੰਦਾ ਰਿਹਾ, ਕਿਨ੍ਹਾ ਕਿਨ੍ਹਾ ਦੇ ਵਲੋਂ ਪੰਜਾਬ ਤੇ ਰਾਜ ਕੀਤਾ ਗਿਆ।
ਪੰਜਾਬੀ ਭਾਸ਼ਾ ਦਾ ਪ੍ਰਯੋਗ ਵੀ ਅੱਜ ਕਲ ਕੋਈ ਨਹੀਂ ਕਰਦਾ , ਹਰ ਔਖੇ ਸ਼ਬਦ ਨੂੰ ਸੋਖੇ ਤਰੀਕੇ ਨਾਲ ਬੋਲਣ ਲੱਗ ਗਏ ਹਨ। ਪਰ ਉਥੇ ਹੀ ਇੰਸਟਾ ਤੇ ਇਕ ਨੌਜਵਾਨ ਦੇ ਵਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ, ਜਿਸ ਦੇ ਵਲੋਂ ਅਲੋਪ ਹੋ ਰਹੇ ਸ਼ਬਦ ਦੀ ਜਾਣਕਾਰੀ ਦਿੱਤੀ ਜਾਂਦੀ ਹੈ, ਅਤੇ ਔਖੇ ਸ਼ਬਦ ਨੂੰ ਅੱਜ ਦੇ ਜ਼ਮਾਨੇ ਚ ਵਰਤੀ ਜਾਣ ਵਾਲੇ ਸ਼ਬਦ ਨਾਲ ਦੱਸ ਰਿਹਾ ਹੈ। OkayBhullar ਨਾਮ ਦੇ ਨੌਜਵਾਨ ਦੇ ਵਲੋਂ ਹਰ ਸ਼ਬਦਾਂ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਜਿਹੜੀ ਜਾਣਕਾਰੀ ਲੈਣੀ ਬਹੁਤ ਜਰੂਰੀ ਹੈ, ਹਰ ਇਕ ਦਿਨ ਇਕ ਨਵੇਂ ਸ਼ਬਦ ਦੇ ਨਾਲ ਅਰਥ ਦਸ ਕੇ ਕਾਫੀ ਵਧੀਆ ਸਮਝ ਆਉਂਦੀ ਹੈ।
ਜਿਵੇ ਕਿ -
1. ਹਬੀਬ - ਪਿਆਰਾ
2. ਅਧਾਨ - ਅਮਾਨਤ
3. ਖੀਣੀ - ਖਾਨਦਾਨੀ ਆਦਤ
ਬਠਿੰਡਾ ਦਾ ਨੌਜਵਾਨ ਜਤਿੰਦਰ ਸਿੰਘ (okaybhullar) ਵਲੋਂ ਕਾਫੀ ਵੱਖ ਵੱਖ ਸ਼ਬਦ ਦੀ ਜਾਣਕਾਰੀ ਸਾਂਝੀ ਕਰਨ ਦਾ ਜੋ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾ ਵਾਲਾ ਕੰਮ ਹੈ, ਜੇ ਇਸ ਅੱਖਰ ਬਾਰੇ ਜਾਣਕਰੀ ਹੋਵੇਗੀ ਉਨ੍ਹਾਂ ਹੀ ਪੰਜਾਬ ਦੀ ਬੋਲੀ ਮਾਂ ਬੋਲੀ ਪੰਜਾਬੀ ਦੇ ਨਾਲ ਜੁੜੇ ਰਹਾਂਗੇ। ਅੱਜ ਕਲ ਦੀ ਨੌਜਵਾਨ ਪੀੜੀ, ਨੂੰ ਹਰ ਉਸ ਆਖਰ ਬਾਰੇ ਜਾਣੂ ਹੋਣਾ ਚਾਹੀਦਾ ਹੈ ਜੋ ਅਲੋਪ ਹੋ ਰਹੇ ਹਨ, ਅਤੇ ਉਨ੍ਹਾਂ ਸ਼ਬਦਾਂ ਨੂੰ ਅਲੋਪ ਹੋਣ ਤੋਂ ਬਚਾਅ ਸਕਦੇ ਹਨ।




